Skip to content
Independent perspectives. Global stories.
BREAKING

ਸਰਨਾ ਧੜੇ ਨੂੰ ਗੁਰਦੁਆਰਾ ਚੋਣਾਂ ’ਚ ਦਿੱਤੀ ਹਾਰ

Share this story

sarna ਨਵੀਂ ਦਿੱਲੀ, 19 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਸੈਂਟਰਲ ਦਿੱਲੀ ਦੀ ਸਭ ਤੋਂ ਵੱਡੀ ਸਿੰਘ ਸਭਾ ਨਾਰਾਇਣਾ ਵਿਹਾਰ ਗੁਰਦੁਆਰੇ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 20 ’ਚੋਂ 20 ਅਹੁੱਦੇਦਾਰਾਂ ਦੀ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ।ਪਹਿਲੇ ਤੋਂ ਇਸ ਗੁਰਦੁਆਰੇ ਦੇ ਪ੍ਰਬੰਧ ਤੇ ਕਾਬਜ ਸਰਨਾ ਦਲ ਦੇ ਪਰਮਜੀਤ ਸਿੰਘ ਖੁਰਾਣਾ ਦੀ ਪੂਰੀ ਟੀਮ ਨੂੰ ਸੰਗਤਾਂ ਨੇ ਬਾਹਰ ਦਾ ਰਾਹ ਵਿਖਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਨਵੀਂ ਟੀਮ ਦੇ ਰੂਪ ਵਿਚ ਸੰਗਤਾਂ ਨੇ ਗੁਲਜੀਤ ਸਿੰਘ ਅਨੰਦ ਨੂੰ ਪ੍ਰਧਾਨ ਅਤੇ ਚਰਣਜੀਤ ਸਿੰਘ ਭਾਟੀਆ ਨੂੰ ਜਨਰਲ ਸਕੱਤਰ ਦੀ ਸੇਵਾ ਬਖ਼ਸ਼ੀ ਹੈ।ਸਥਾਨਿਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਨੇ ਜਿੱਤ ਦਾ ਸਿਹਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਥ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਨੂੰ ਬੰਨਿਆ ਹੈ। ਜੇਤੂ ਟੀਮ ਨੇ ਅੱਜ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਰਿਹਾਇਸ਼ ਤੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ।ਜੀ.ਕੇ. ਨੇ ਇਸ ਜਿੱਤ ਨੂੰ ਅਕਾਲੀ ਦਲ ਦੀ ਨੀਤੀਆਂ ਦੀ ਜਿੱਤ ਦੱਸਦੇ ਹੋਏ ਸਰਨਾ ਦਲ ਦੀ ਸਾਜਿਸ਼ਾਂ ਕਰਕੇ ਕਮੇਟੀ ਨੂੰ ਬਦਨਾਮ ਕਰਨ ਦੀਆਂ ਘੜੀਆਂ ਜਾਂਦੀਆਂ ਰਣਨੀਤੀ ਦੀ ਹਾਰ ਦੱਸਿਆ। ਇਸ ਮੌਕੇ ਜੇਤੂ ਮੈਂਬਰਾਂ ਦੇ ਨਾਲ ਹੀ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਮੌਜੂਦ ਸਨ।

WRITTEN BY