Skip to content
Independent perspectives. Global stories.
BREAKING

ਸ਼ੇਰਾਂ ਦੇ ਰਾਜ ਗੀਤ ਨਾਲ ਚਰਚਾ ਵਿੱਚ ਆਇਆ ਗੀਤਕਾਰ – ਰਵੀ ਢੰਢੋਲ

Share this story

ਰਵੀ ਕਾਫੀ ਸਮੇਂ ਤੋਂ ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਹੋਇਆ ! ਗੀਤ ਲਿਖਣੇ ਉਸਦਾ ਬਚਪਨ ਤੋਂ ਸ਼ੌਕ ਸੀ !ਇਸ ਲਈ ਹੀ ਉਹ ਆਪਣੇ ਪਿੰਡ ਨੂੰ ਛੱਡਕੇ ਮੋਹਾਲੀ ਆ ਵਸਿਆ !ਇੱਥੇ  12592444_911046589015426_4471835464515249409_nਆਪਣੀ ਮਿਹਨਤ ਅਤੇ ਲਗਨ ਨਾਲ ਰਵੀ ਨੇ ਆਪਣਾ ਨਾਮ ਬਣਾਇਆ ! ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ ! ਹਰਭਜਨ ਮਾਨ ਦੀ ਫਿਲਮ ਸਾਡੇ ਸੀ ਐਮ ਸਾਹਿਬ ਦਾ ਗੀਤ ਸ਼ੇਰਾਂ ਦਾ ਰਾਜ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ ! ਰਵੀ ਦੇ ਇਸ ਗੀਤ ਨਾਲ ਉਸਦੀ ਦੀ ਪਹਿਚਾਣ ਬੜੇ ਵੱਡੇ ਪੱਧਰ ਹੋ ਚੁੱਕੀ ਹੈ ! ਰਵੀ ਨੇ ਬਤੌਰ ਲੇਖਕ ਥਿਏਟਰ ਦੇ ਕਈ ਪਲੇਅ ਲਿਖੇ !ਰਵੀ ਨੇ ਬਤੌਰ ਅਦਾਕਾਰ ਥਿਏਟਰ ਅਤੇ ਪੰਜਾਬੀ ਫਿਲਮਾਂ ਅਤੇ ਗੀਤਾਂ ਵਿੱਚ ਵੀ ਕੰਮ ਕੀਤਾ ! ਸ਼ੇਰਾਂ ਦੇੇ ਰਾਜ ਤੋਂ ਪਹਿਲਾਂ ਰਵੀ ਦੇ ਗੀਤ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ,ਬਾਬੂ ਚੰਡੀਗੜ੍ਹੀਆ ਆਦਿ ਗਾ ਚੁੱਕੇ ਹਨ !ਸਾਡੇ ਸੀ ਐੱਮ ਸਾਹਿਬ ਫਿਲਮ ਅਤੇ ਜੱਟ ਰਿਸਕੀ ਫਿਲਮ ਜੈੱਜੀ ਬੀ ਨਾਲ ਵੀ ਬਤੌਰ ਅਦਾਕਾਰ ਕੰਮ ਕੀਤਾ ਹੈ !ਬੱਬੂ ਮਾਨ ਨਾਲ ਜੱਟ ਰੋਮੀਓ ਫਿਲਮ ਸਮੇਂ ਰਵੀ ਨੇ ਫਿਲਮ ਪ੍ਰੋਡਕਸ਼ਨ ਦਾ ਕੰਮ ਬੜ੍ਹੇ ਵੱਡੇ ਪੱਧਰ ਤੇ ਕੀਤਾ ! ਆਉਣ ਵਾਲੇ ਸਮੇਂ ਵਿੱਚ ਰਵੀ ਪੰਜਾਬੀ ਅਤੇ ਹਿੰਦੀ ਸਿਨੇਮਾ ਨੂੰ ਚੰਗੇ ਅਤੇ ਵੱਡੇ ਪੱਧਰ ਦੇ ਗੀਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ! ਆਸ ਹੈ ਰਵੀ ਦੇ ਗੀਤਾਂ ਨੂੰ ਦਰਸ਼ਕ ਭਰਪੂਰ ਹੁੰਗਾਰਾ ਦੇਣਗੇ !

 

WRITTEN BY