
2 ਨਾਕਾਮ ਕੋਸ਼ਿਸ਼ਾਂ ਦੇ ਬਾਅਦ ਤੀਜੀ ਵਾਰ ਮੁੰਬਈ ਹਮਲਾ ਸਫ਼ਲ ਰਿਹਾ |
ਮੁੰਬਈ, 8 ਫਰਵਰੀ (ਪੀ. ਟੀ. ਲਾਇਵ)- ਮੁੰਬਈ ਵਿਖੇ 26/11 ਹਮਲੇ ਦੇ ਸਬੰਧ ਵਿੱਚ ਇਸ ਮਾਮਲੇ ਦੇ ਦੋਸ਼ੀ ਡੇਵਿਡ ਹੈਡਲੀ ਨੇ ਅਮਰੀਕਾ ਦੀ ਸ਼ਿਕਾਗੋ ਜੇਲ੍ਹ ਵਿੱਚੋਂ ਵੀਡੀਓ ਕਾਨਫਰੰਸ ਰਾਹੀਂ ਦਿੱਤੀ ਗਵਾਹੀ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਕਿਸੇ ਵਿਦੇਸ਼ੀ ਜ਼ਮੀਨ ਤੋਂ ਪਹਿਲੀ ਵਾਰ ਗਵਾਹੀ ਦਿੱਤੇ ਜਾਣ ਦੇ ਅਧੀਨ ਲਸ਼ਕਰ-ਏ-ਤਾਇਬਾ ਦੇ ਪਾਕਿਸਤਾਨੀ-ਅਮਰੀਕੀ ਮੈਂਬਰ ਡੇਵਿਡ ਹੈਡਲੀ ਨੇ ਸੋਮਵਾਰ ਨੂੰ ਇੱਥੇ ਵੀਡੀਓ ਲਿੰਕ ਰਾਹੀਂ ਇਕ ਅਦਾਲਤ ਨੂੰ ਦੱਸਿਆ ਕਿ ਪਾਕਿਸਤਾਨੀ ਅੱਤਵਾਦੀਆਂ ਨੇ 26/11 ਹਮਲਿਆਂ ਤੋਂ ਪਹਿਲਾਂ ਮੁੰਬਈ ‘ਤੇ 2 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਦੋਨੋਂ ਵਾਰ ਅਜਿਹਾ ਕਰਨ ਵਿੱਚ ਅਸਫਲ ਰਹੇ ਸਨ ਮੁੰਬਈ ‘ਚ ਨਵੰਬਰ 2008 ‘ਚ ਹੋਏ ਇਨ੍ਹਾਂ ਹਮਲਿਆਂ ਵਿੱਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀਹੈਡਲੀ ਨੇ ਸਵੇਰੇ 7 ਵਜੇ ਸ਼ੁਰੂ ਹੋਈ ਆਪਣੀ ਗਵਾਹੀ ਵਿੱਚ ਕਿਹਾ ਕਿ ਉਹ ‘ਲਸ਼ਕਰ ਦਾ ਕੱਟੜ ਸਮਰੱਥਕ’ ਸੀ ਅਤੇ ਉਹ ਕੁੱਲ 8 ਵਾਰ ਭਾਰਤ ਆਇਆ ਸੀਉਹ 26 ਨਵੰਬਰ 2008 ਨੂੰ ਅੱਤਵਾਦੀ ਹਮਲੇ ਤੋਂ ਪਹਿਲਾਂ 7 ਵਾਰ ਅਤੇ ਹਮਲੇ ਤੋਂ ਬਾਅਦ ਇਕ ਵਾਰ ਭਾਰਤ ਆਇਆ ਸੀਉਸ ਨੇ ਦੱਸਿਆ ਕਿ ਉਹ 7 ਵਾਰ ਮੁੰਬਈ ਅਤੇ ਇੱਕ ਵਾਰ ਦਿੱਲੀ ਆਇਆ ਸੀ। 26/11 ਮਾਮਲੇ ਵਿੱਚ ਸਰਕਾਰੀ ਗਵਾਹ ਬਣਾਏ ਗਏ ਹੈਡਲੀ ਨੇ ਕਿਹਾ ਕਿ ਉਹ ਲਸ਼ਕਰ ਵਿੱਚ ਮੁੱਖ ਰੂਪ ਨਾਲ ਸਾਜਿਦ ਮੀਰ ਦੇ ਸੰਪਰਕ ਵਿੱਚ ਸੀ ਸਾਜਿਦ ਮੀਰ ਵੀ ਇਸ ਮਾਮਲੇ ਵਿੱਚ ਇਕ ਦੋਸ਼ੀ ਹੈਉਸ ਨੇ ਅਦਾਲਤ ਨੂੰ ਦੱਸਿਆ ਕਿ ਲਸ਼ਕਰ ਨੇ ਨਵੰਬਰ 2008 ਨੂੰ ਹਮਲਾ ਕਰਨ ਤੋਂ ਪਹਿਲਾਂ ਵੀ ਅੱਤਵਾਦੀ ਹਮਲੇ ਕਰਨ ਦੀਆਂ 2 ਅਸਫਲ ਕੋਸ਼ਿਸ਼ਾਂ ਕੀਤੀਆਂ ਸਨਪਹਿਲੀ ਕੋਸ਼ਿਸ਼ ਸਤੰਬਰ ਅਤੇ ਦੂਜੀ ਕੋਸ਼ਿਸ਼ ਅਕਤੂਬਰ ਵਿੱਚ ਕੀਤੀ ਸੀਹੈਡਲੀ ਨੇ ਕਿਹਾ ਕਿ ਉਹ ਲਸ਼ਕਰ ਪ੍ਰਮੁੱਖ ਹਾਫਿਜ਼ ਸਈਅਦ ਤੋਂ ਪ੍ਰਭਾਵਿਤ ਹੋ ਕੇ ਇਸ ਸੰਗਠਨ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਸਾਲ 2002 ‘ਚ ਮੁਜ਼ੱਫਰਾਬਾਦ ਵਿੱਚ ਉਨ੍ਹਾਂ ਨਾਲ ਪਹਿਲੀ ਵਾਰ ਟਰੇਨਿੰਗ ਪ੍ਰਾਪਤ ਕੀਤੀ ਸੀ। ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਅਮਰੀਕਾ ਵਿੱਚ 35 ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤ ਰਹੇ ਹੈਡਲੀ ਨੇ ਇਹ ਵੀ ਕਿਹਾ ਕਿ ਉਸ ਨੇ 2006 ਵਿੱਚ ਆਪਣਾ ਨਾਂ ਦਾਊਦ ਗਿਲਾਨੀ ਤੋਂ ਬਦਲ ਕੇ ਹੈਡਲੀ ਰੱਖ ਲਿਆ ਸੀ ਤਾਂ ਕਿ ਉਹ ਭਾਰਤ ਵਿੱਚ ਪ੍ਰਵੇਸ਼ ਕਰ ਸਕੇ ਅਤੇ ਇੱਥੇ ਕੋਈ ਕਾਰੋਬਾਰ ਸਥਾਪਤ ਕਰ ਸਕੇ ਹੈਡਲੀ ਨੇ ਕਿਹਾ, ‘‘ਮੈਂ ਫਿਲਾਡੇਲਫੀਆ ’ਚ 5 ਫਰਵਰੀ 2006 ਨੂੰ ਨਾਂ ਬਦਲਣ ਲਈ ਅਪੀਲ ਦਿੱਤੀ ਸੀ।ਮੈਂ ਨਵੇਂ ਨਾਂ ਤੋਂ ਪਾਸਪੋਰਟ ਲੈਣ ਲਈ ਆਪਣਾ ਨਾਂ ਬਦਲ ਕੇ ਡੇਵਿਡ ਹੈਡਲੀ ਰੱਖ ਲਿਆ।ਮੈਂ ਨਵਾਂ ਪਾਸਪੋਰਟ ਚਾਹੁੰਦਾ ਸੀ ਤਾਂ ਕਿ ਮੈਂ ਇੱਕ ਅਮਰੀਕੀ ਪਛਾਣ ਨਾਲ ਭਾਰਤ ‘ਚ ਦਾਖਲ ਹੋ ਸਕਾਂ।‘‘ਹੈਡਲੀ ਦੀ ਜਾਸੂਸੀ ਨੇ ਹਮਲਾ ਕਰਨ ਵਾਲੇ ਲਸ਼ਕਰ ਦੇ 10 ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਅਹਿਮ ਜਾਣਕਾਰੀ ਉਪਲੱਬਧ ਕਰਵਾਈ।



