Skip to content
Independent perspectives. Global stories.
BREAKING

ਉੱਤਰ ਕੋਰੀਆ ਦੇ ਰਾਕਟ ਪ੍ਰੀਖਣ ਨਾਲ ਦੁਨੀਆਂ ’ਚ ਵਿਸਫੋਟਕ ਹਾਲਾਤ ਬਣੇ

Share this story

mij
ਸੀਓਲ, 7 ਫਰਵਰੀ (ਪੀ. ਟੀ. ਬਿਊਰੋ)- ਉੱਤਰ ਕੋਰੀਆ ਨੇ ਪਾਬੰਦੀਆਂ ਦੀ ਚੇਤਾਵਨੀ ਦੇ ਬਾਵਜੂਦ ਅੱਜ ਆਪਣੀ ਲੰਬੀ ਦੂਰੀ ਦੇ ਰਾਕਟ ਦਾ ਪ੍ਰੀਖਣ ਕਰ ਦਿੱਤਾ। ਉਤਰ ਕੋਰੀਆ ਨੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੇ ਉਲੰਘਣ ਤੇ ਅੰਤਰਰਾਸ਼ਟਰੀ ਸਮੂਹ ਦੀ ਚੇਤਾਵਨੀ ਦੇ ਬਾਵਜੂਦ ਇਹ ਪ੍ਰੀਖਣ ਕੀਤਾ ਹੈ। ਇਸ ਨਾਲ ਦੁਨੀਆ ਵਿੱਚ ਵਿਸਫੋਟਕ ਹਾਲਾਤ ਬਣ ਗਏ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਬਾਨ ਕੀ ਮੂਨ ਨੇ ਉੱਤਰੀ ਕੋਰੀਆ ਦੇ ਰਾਕੇਟ ਲਾਂਚ ਦੀ ਨਿਖੇਧੀ ਕਰਿਦਆਂ ਉਸ ਨੂੰ ਆਪਣੀ ਭੜਕਾਊ ਗਤੀਿਵਧੀਆਂ ਰੋਕਣ ਦੀ ਅਪੀਲ ਕੀਤੀ। ਮੂਨ ਦੇ ਪ੍ਰੈੱਸ ਦਫਤਰ ਨੇ ਇੱਕ ਬਿਆਨ ‘ਚ ਕਿਹਾ, ‘6 ਫਰਵਰੀ 2016 ਨੂੰ ਪਾਸ ਸੰਯੁਕਤ ਕੌਂਸਲ ਦੇ ਮਿਤਆਂ ਦੀ ਉਲੰਘਣ ਕਰਕੇ ਉੱਤਰੀ ਕੋਰੀਆ ਨੇ ਬੈਲਿਸਿਟਕ ਮਿਜ਼ਾਈਲ ਟੈਕਨਾਲੋਜੀ ਦੀ ਵਰਤੋਂ ਕੀਤੀ, ਜੋ ਕਾਫੀ ਨਿੰਦਣਯੋਗ ਹੈ।

WRITTEN BY