
ਪਿੰਡ ਧੁੰਨ ਅੰਤਰਰਾਸ਼ਟਰੀ ਹਿੰਦ–ਪਾਕਿ ਬਾਰਡਰ ਤੋਂ ਹੈ ਕਰੀਬ 5 ਕਿਲੋਮੀਟਰ ਦੀ ਦੂਰੀ ’ਤੇ
ਖਾਲੜਾ/ਭਿੱਖੀਵਿੰਡ, 2 ਫ਼ਰਵਰੀ (ਆਹਲੂਵਾਲੀਆ)- ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਧੁੰਨ ਤੋਂ ਛੱਪੜ ਦੀ ਖੁਦਾਈ ਦੌਰਾਨ ਮਿਲੇ 2 ਮੈਗਜੀਨ ਏ.ਕੇ 47, 150 ਰਾਉਂਡ ਏ.ਕੇ 47 ਤੇ 1 ਪਿਸਟਲ ਦਾ ਮੈਗਜੀਨ ਖਾਲੜਾ ਪੁਲਸ ਨੇ ਕੀਤਾ ਬਰਾਮਦ । ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਤੇ ਪਿੰਡ ਧੁੰਨ ਅੰਤਰਰਾਸ਼ਟਰੀ ਹਿੰਦਪਾਕਿ ਬਾਰਡਰ ਤੋਂ ਹੈ ਕਰੀਬ 5 ਕਿਲੋਮੀਟਰ ਦੀ ਦੂਰੀ ਤੇ ਹੈ।?ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਅਸੀਂ ਸਮੇਤ ਪੁਲਸ ਪਾਰਟੀ ਜਾ ਰਹੇ ਸੀ ਤਾਂ ਰਸਤੇ ਵਿਚ ਉਨ੍ਹਾਂ ਨੂੰ ਮਿਲੇ ਧੁੰਨ ਦੇ ਸਰਪੰਚ ਨੇ ਦੱਸਿਆ ਕਿ ਚੱਲ ਰਹੀ ਛੱਪੜ ਦੀ ਖੁਦਾਈ ਦੌਰਾਨ ਕੁਝ ਰਾਉਂਡ ਪਲਾਸਟਿਕ ਦੇ ਲਿਫਾਫੇ ਵਿੱਚ ਮਿਲੇ ਹਨ। ਜਿਸ ’ਤੇ ਪੁਲਸ ਵਲੋਂ ਉੱਥੇ ਕੀਤੀ ਸਰਚ ਦੌਰਾਨ ਮੈਗਜੀਨ ਏ.ਕੇ 47, 150 ਰਾਉਂਡ ਏ.ਕੇ 47 ਤੇ 1 ਪਿਸਟਲ ਦਾ ਮੈਗਜੀਨ ਬਰਾਮਦ ਕੀਤਾ। ਥਾਣਾ ਖਾਲੜਾ ਪੁਲਸ ਵੱਲੋਂ ਮੁਕਦਮਾ ਨੰਬਰ 8 ਅਧੀਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।?ਇਸ ਮੌਕੇ ਏ.ਐੱਸ.ਆਈ. ਮੇਜਰ ਸਿੰਘ, ਨਿਸ਼ਾਨ ਸਿੰਘ ਮੁਨਸ਼ੀ ਮਨਜੀਤ ਸਿੰਘ ਆਦਿ ਹਾਜ਼ਰ ਸਨ।




