ਰਲੇਵੇਂ ਦਾ ਐਲਾਨ ਕਾਂਗਰਸ ਹੈੱਡਕੁਆਰਟਰ ਦਿੱਲੀ ਵਿਖੇ

ਨਵੀਂ ਦਿੱਲੀ, 15 ਜਨਵਰੀ (ਬਲਜੀਤ ਸਿੰਘ ਬਰਾੜ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਬਾਦਲ ਪਰਿਵਾਰ ਦੇ ਮੈਂਬਰ ਸ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠਲੀ ਪੀਪਲਸ ਪਾਰਟੀ ਆਫ ਪੰਜਾਬ ਦਾ ਸ਼ੁੱਕਰਵਾਰ ਨੂੰ ਇੇੱਥੇ ਕਾਂਗਰਸ ’ਚ ਬਕਾਇਦਾ ਰਲੇਵਾਂ ਹੋ ਗਿਆ। ਪੰਜਾਬ ਦੀ ਰਾਜਨੀਤੀ ਵਿੱਚ ਇਸ ਨੂੰ ਇੱਕ ਵੱਡੀ ਘਟਨਾ ਸਮਝਿਆ ਜਾ ਰਿਹਾ ਹੈ। ਰਲੇਵੇਂ ਦੀ ਰਸਮ ਨਵੀਂ ਦਿੱਲੀ ਸਥਿਤ ਕਾਂਗਰਸ ਦੇ ਹੈੱਡਕੁਆਰਟਰ ਵਿਖੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਕੈਪਟਨ ਅਮਿਰੰਦਰ ਸਿੰਘ ਦੀ ਹਾਜ਼ਰੀ ਵਿੱਚ ਨੇਪਰੇ ਚੜ੍ਹੀ।
ਰਲੇਵੇਂ ਦਾ ਰਸਮੀ ਐਲਾਨ ਹੋਣ ਤੋਂ ਪਹਿਲਾਂ ਸ. ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਰਾਹੁਲ ਗਾਂਧੀ ਨੂੰ 11 ਸੂਤਰੀ ਮੰਗਪੱਤਰ ਦਿੱਤਾ। ਰਲੇਵੇਂ ਦਾ ਐਲਾਨ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਗਿਆ। ਇਸ ਮੌਕੇ ’ਤੇ ਕਾਂਗਰਸ ਅਤੇ ਪੀਪਲਜ਼ ਪਾਰਟੀ ਦੇ ਕਈ ਵੱਡੇ ਨੇਤਾ ਹਾਜ਼ਰ ਸਨ। ਇਸ ਸਮੇਂ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅੰਬਿੰਕਾ ਸੋਨੀ, ਪੰਜਾਬ ਮਾਮਿਲਆਂ ਦੇ ਇੰਚਾਰਜ ਸ਼ਕੀਲ ਅਹਿਮਦ, ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ।
ਕਾਂਗਰਸ ਹੈਡਕੁਆਰਟਰ ਵਿਖੇ ਪੀਪੀਪੀ ਦੇ ਰਲੇਵੇਂ ਤੋਂ ਬਾਅਦ ਸ. ਮਨਪ੍ਰੀਤ ਸਿੰਘ ਬਾਦਲ ਨੇ ਬੋਲਿਦਆਂ ਆਖਿਆ ਕਿ ਉਨ੍ਹਾਂ ਨੇ ਇਹ ਫੈਸਲਾ ਸਿਧਾਂਤਕ ਤੌਰ ’ਤੇ ਲਿਆ ਹੈ, ਤਾਂ ਜੋ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਪੀਪੀਪੀ ਦਾ ਕਾਂਗਰਸ ਨਾਲ ਰਲੇਵਾਂ ਬਿਨਾ ਸ਼ਰਤ ਕੀਤਾ ਗਿਆ ਹੈ ਅਤੇ ਉਹ ਚਾਹੁੰਦੇ ਹਨ ਿਕ ਪੀਪੀਪੀ ਦੇ ਸਾਰੇ ਨੇਤਾ ਅਤੇ ਵਰਕਰ ਕਾਂਗਰਸ ਦੀ ਅਗਵਾਈ ’ਚ ਪੰਜਾਬ ਦੇ ਭਲੇ ਲਈ ਕੰਮ ਕਰਨ।ਦੂਸਰੇ ਪਾਸੇ ਪੰਜਾਬ ਦੀ ਖੁਸ਼ਹਾਲੀ ਅਤੇ ਪੰਜਾਬੀਆਂ ਦੇ ਸਰਵਪੱਖੀ ਿਵਕਾਸ ਲਈ ਮਨਪ੍ਰੀਤ ਵੱਲੋਂ ਿਦੱਤੇ ਗਏ 11 ਸੂਤਰੀ ਮੰਗ ਪੱਤਰ ਨੂੰ ਸ੍ਰੀ ਰਾਹੁਲ ਗਾਂਧੀ ਨੇ ਮੌਕੇ ’ਤੇ ਹੀ ਸਵੀਕਾਰ ਕਰ ਿਲਆ। ਿੲਸ ਰਲੇਵੇਂ ਦਾ 2017 ਿਵੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਤੇ ਡੂੰਘਾ ਅਸਰ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਹੁਣ ਚੋਣਾਂ ਵਿੱਚ ਲਗਭਗ 1 ਸਾਲ ਦਾ ਸਮਾਂ ਬਾਕੀ ਹੈ। ਿੲਸ ਰਲੇਵੇਂ ਦਾ ਕਾਂਗਰਸ ਨੂੰ ਵੱਡਾ ਚੋਣ ਲਾਭ ਿਮਲਣ ਦਾ ਦਾਅਵਾ ਕੀਤਾ ਜਾ ਿਰਹਾ ਹੈ। ਿਪਛਲੀਆਂ ਪੰਜਾਬ ਿਵਧਾਨ ਸਭਾ ਚੋਣਾਂ ਿਵੱਚ ਪੀਪੀਪੀ ਨੂੰ ਪੰਜ ਫੀਸਦੀ ਵੋਟਾਂ ਿਮਲੀਆਂ ਸਨ। ਪੀਪੀਪੀ ਦੀਆਂ ਿੲਨ੍ਹਾਂ ਵੋਟਾਂ ਕਾਰਨ ਹੀ ਕਾਂਗਰਸ ਉਸ ਸਮੇਂ ਅਕਾਲੀ ਭਾਜਪਾ ਗੱਠਜੋੜ ਤੋਂ ਪੱਛੜ ਗਈ ਸੀ। ਪੀਪੀਪੀ ਦੇ ਰਲੇਵੇਂ ਨਾਲ ਕਾਂਗਰਸ ਮੁੜ ਸੱਤਾ ਪ੍ਰਾਪਤ ਕਰਨ ਦੀ ਕੋਿਸ਼ਸ਼ ਕਰੇਗੀ।
2011 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਸ. ਮਨਪ੍ਰੀਤ ਿਸੰਘ ਬਾਦਲ ਨੇ ਪੰਜਾਬ ਸਰਕਾਰ ਿਵੱਚ ਿਵੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਿਦੱਤਾ ਸੀ। ਿੲਸ ਦੇ ਨਾਲ ਹੀ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਗਏ ਸਨ।31 ਮਾਰਚ 2011 ਨੂੰ ਭਗਤ ਿਸੰਘ ਦੇ ਜੱਦੀ ਿਪੰਡ ਖਟਕੜ ਕਲਾਂ ਿਵਖੇ ਿੲੱਕ ਵੱਡਾ ਿੲਕੱਠ ਕਰਕੇ ਉਨ੍ਹਾਂ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਗਠਨ ਕੀਤਾ ਸੀ। 4 ਸਾਲਾਂ ਦੇ ਸਫਰ ਤੋਂ ਬਾਅਦ ਿੲਹ ਪਾਰਟੀ ਆਖਿਰ ਦਮ ਤੋੜ ਗਈ। 2012 ਦੀਆਂ ਿਵਧਾਨਸਭਾ ਚੋਣਾਂ ਿਵੱਚ ਉਨ੍ਹਾਂ ਨੂੰ ਸੱਤਾ ਪ੍ਰਾਪਤ ਕਰਨ ਦੀ ਉਮੀਦ ਸੀ ਪ੍ਰੰਤੂ ਲੋਕਾਂ ਵੱਲੋਂ ਪਾਰਟੀ ਨੂੰ ਯੋਗ ਹੁੰਗਾਰਾ ਨਹੀਂ ਮਿਲਆ, ਉਲਟਾ ਪੀਪੀਪੀ ਅਕਾਲੀ ਭਾਜਪਾ ਗੱਠਜੋੜ ਲਈ ਹੀ ਸਹਾਈ ਹੋ ਿਨੱਬੜੀ। 27 ਮਾਰਚ 2011 ਨੂੰ ਬਣਾਈ ਗਈ ਪੀਪੀਪੀ ਦਾ ਮੁੱਖ ਦਫਤਰ ਮਲੌਟ ਰੋਡ ਿਗੱਦੜਬਾਹਾ ਿਵਖੇ ਹੈ।2014 ਦੀਆਂ ਲੋਕਸਭਾ ਚੋਣਾਂ ਦੌਰਾਨ ਪੀਪੀਪੀ ਦੇ ਭਿਵੱਖ ਉੱਪਰ ਉਸ ਸਮੇਂ ਪ੍ਰਸ਼ਨ ਿਚੰਨ੍ਹ ਲੱਗ ਿਗਆ ਸੀ ਜਦੋਂ ਸ. ਮਨਪ੍ਰੀਤ ਿਸੰਘ ਬਾਦਲ ਨੇ ਕਾਂਗਰਸ ਦੀ ਿਟਕਟ ’ਤੇ ਬਿਠੰਡਾ ਤੋਂ ਚੋਣ ਲੜੀ। ਿੲਨ੍ਹਾਂ ਚੋਣਾਂ ਤੋਂ ਬਾਅਦ ਲਗਾਤਾਰ ਿੲਸ ਗੱਲ ਦੀ ਚਰਚਾ ਹੋ ਰਹੀ ਸੀ ਿਕ ਉਹ ਬਕਾਿੲਦਾ ਪਾਰਟੀ ਕਾਂਗਰਸ ਿਵੱਚ ਸ਼ਾਮਿਲ ਹੋ ਜਾਣਗੇ। ਮਨਪ੍ਰੀਤ ਬਾਦਲ ਪਹਿਲਾਂ ਪੀਪੀਪੀ ਨੂੰ ਭੰਗ ਕਰਨ ਲਈ ਿਤਆਰ ਨਹੀਂ ਸਨ। ਉਨ੍ਹਾਂ ਦਾ ਿੲਰਾਦਾ ਕਾਂਗਰਸ ਨਾਲ ਚੋਣ ਗੱਠਜੋੜ ਦਾ ਸੀ, ਪ੍ਰੰਤੂ ਕਾਂਗਰਸ ਦੇ ਬਹੁਤੇ ਲੀਡਰ ਿੲਸ ਗੱਲ ਨਾਲ ਸਹਿਮਤ ਨਹੀਂ ਸਨ। ਲੰਬੀ ਸੋਚ ਿਵਚਾਰ ਤੋਂ ਬਾਅਦ ਸ. ਮਨਪ੍ਰੀਤ ਿਸੰਘ ਬਾਦਲ ਨੇ ਪੀਪੀਪੀ ਨੂੰ ਭੰਗ ਕਰਕੇ ਕਾਂਗਰਸ ਿਵੱਚ ਸ਼ਾਿਮਲ ਹੋਣ ਦਾ ਫੈਸਲਾ ਿਲਆ। ਿੲੱਕ ਸਮੇਂ ਅਜਿਹਾ ਵੀ ਲੱਗ ਿਰਹਾ ਸੀ ਿਕ ਉਹ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਿਵੱਚ ਜਾ ਸਕਦੇ ਹਨ। ਦਵੱਲੀ ਗੱਲਬਾਤ ਹੋਣ ਦੇ ਬਾਵਜੂਦ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਗੱਲ ਿਸਰੇ ਨਹੀਂ ਚੜ੍ਹ ਸਕੀ। ਹਾਲੇ ਤੱਕ ਇਹ ਪਤਾ ਨਹੀਂ ਲੱਿਗਆ ਕਿ ਕਾਂਗਰਸ ਵਿੱਚ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਰੁਤਬਾ ਹਾਿਸਲ ਹੋਵੇਗਾ, ਪ੍ਰੰਤੂ ਿੲਹ ਅਨੁਮਾਨ ਲਾਿੲਆ ਜਾ ਿਰਹਾ ਹੈ ਿਕ ਉਨ੍ਹਾਂ ਨੂੰ ਪੰਜਾਬ ਕਾਂਗਰਸ ਿਵੱਚ ਕੈਪਟਨ ਅਮਿਰੰਦਰ ਿਸੰਘ ਤੋਂ ਬਾਅਦ ਪਹਿਲੀ ਕਤਾਰ ਦੇ ਨੇਤਾਵਾਂ ਿਵੱਚ ਰੱਿਖਆ ਜਾਵੇਗਾ। ਕਾਂਗਰਸ ਉਨ੍ਹਾਂ ਦੇ ਬਹਾਨੇ ਬਾਦਲ ਪਰਿਵਾਰ ਨੂੰ ਢਾਅ ਲਾਉਣ ਦੀ ਕੋਸ਼ਿਸ਼ ਵਿੱਚ ਹੈ।



