Skip to content
Independent perspectives. Global stories.
BREAKING

ਪਾਕਿ ਵੱਲੋਂ ਜੈਸ਼-ਏ-ਮੁਹੰਮਦ ਸੰਗਠਨ ਦਾ ਮੁਖੀ ਮਸੂਦ ਅਜ਼ਹਰ ਗ੍ਰਿਫਤਾਰ- ਦਫ਼ਤਰ ਸੀਲ

Share this story

ਪਠਾਨਕੋਟ ਸੌਖਾ ਆਪਰੇਸ਼ਨ ਨਹੀਂ ਸੀ : ਜਨਰਲ ਸੁਹਾਗ

45

ਨਵੀਂ ਦਿੱਲੀ, 13 ਜਨਵਰੀ (ਪੀ. ਟੀ.)- ਪਠਾਨਕੋਟ ਏਅਰ ਬੇਸ ‘ਤੇ ਅੱਤਵਾਦੀ ਹਮਲੇ ਸਬੰਧੀ ਸੈਨਾ ਪ੍ਰਮੁੱਖ ਦਲਬੀਰ ਸਿੰਘ ਸੁਹਾਗ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਪਠਾਨਕੋਟ ਹਮਲੇ ਨਾਲ ਨਿਜੱਠਣ ‘ਚ ਸੈਨਿਕ ਬਲਾਂ ‘ਚ ਕਿਸੇ ਪ੍ਰਕਾਰ ਨਾਲ ਤਾਲਮੇਲ ਦੀ ਕਮੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ‘ਚ ਆਪਰੇਸ਼ਨ ਦੀ ਕਮਾਨ ਸੈਨਾ ਦੇ ਹੱਥ ‘ਚ ਸੀ। ਇਸ ਪੂਰੇ ਆਪਰੇਸ਼ਨ ਨੂੰ ਪੱਛਮੀ ਕਮਾਨ ਨੇ ਸੰਭਾਿਲਆ ਹੋਿੲਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਸੌਖਾ ਆਪਰੇਸ਼ਨ ਨਹੀਂ ਸੀ। ਸੈਨਾ ਨੇ ਇਸ ਗੱਲ ਦਾ ਧਿਆਨ ਰੱਖਿਆ ਸੀ ਕਿ ਜਾਨਮਾਲ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ। ਉਨ੍ਹਾਂ ਨੇ ਕਿਹਾ ਕਿ ਜਿਸ ਇਮਾਰਤ ‘ਚ ਦੋ ਸੈਨਿਕ ਸਨ। ਉਸ ਇਮਾਰਤ ‘ਚ ਦੋ ਅੱਤਵਾਦੀ ਲੁਕੇ ਹੋਏ ਸਨ। ਉਨ੍ਹਾਂ ਸੈਨਿਕਾਂ ਨੂੰ ਪਿਹਲਾ ਬਾਹਰ ਕੱਢਿਆ ਗਿਆ ਤੇ ਬਾਅਦ ‘ਚ ਅੱਤਵਾਦੀਆਂ ਖਿਲਾਫ ਆਪਰੇਸ਼ਨ ਚਲਾਿੲਆ ਗਿਆ।

ਪਠਾਨਕੋਟ ਏਅਰ ਬੇਸ ਅੱਤਵਾਦੀ ਹਮਲੇ ਦੀ ਜਾਂਚ ਲਈ ਪਾਕਿ ਭਾਰਤ ਭੇਜੇਗਾ ਇਕ ਟੀਮ

jashir
ਇਸਲਾਮਾਬਾਦ, 13 ਜਨਵਰੀ (ਪੀ. ਟੀ. ਲਾਇਵ)- ਪਾਕਿਸਤਾਨ ਦੀ ਸਰਕਾਰ ਨੇ ਪਠਾਨਕੋਟ ਏਅਰਬੇਸ ’ਤੇ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦਾ ਮੁਖੀ ਮਸੂਦ ਅਜ਼ਹਰ ਗ੍ਰਿਫਤਾਰ ਕਰ ਲਿਆ ਗਿਆ ਹੈ।ਮਸੂਦ ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਸਮਿਝਆ ਜਾ ਰਿਹਾ ਹੈ।ਮਸੂਦ ਅਜ਼ਹਰ ਸਣੇ 12 ਹੋਰ ਅੱਤਵਾਦੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ।ਇਹ ਖਬਰ ਪਾਕਿਸਤਾਨ ਦੇ ਜਿਓ ਟੀ. ਵੀ. ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਸੁਰੱਖਿਆ ਦਸਿਤਆਂ ਨੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਕਈ ਦਫਤਰ ਵੀ ਗ੍ਰਿਫਤਾਰੀਆਂ ਤੋਂ ਬਾਅਦ ਸੀਲ ਕਰ ਦਿੱਤੇ ਗਏ ਹਨ।
ਪਠਾਨਕੋਟ ਏਅਰਬੇਸ ’ਤੇ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਪਾਕਿਸਤਾਨ ਵੱਲੋਂ ਬੁੱਧਵਾਰ ਨੂੰ ਸ਼ੱਕੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਲਈ ਛਾਪੇਮਾਰੀ ਕੀਤੀ। ਪਾਿਕਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਸਿਲਸਿਲੇ ਵਿੱਚ ਸ਼ੱਕੀ ਅੱਤਵਾਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਦੇ ਮੁੱਖ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਮੁਢਲੇ ਤੌਰ ’ਤੇ ਪੁਲਿਸ ਨੇ ਜੈਸ਼ ਦੇ 10 ਸ਼ੱਕੀ ਅੱਤਵਾਦੀਆਂ ਨੂੰ ਿਗ੍ਰਫਤਾਰ ਕੀਤਾ ਹੈ। ਪਾਕਿਸਤਾਨ ਵੱਲੋਂ ਇਸ ਸਬੰਧ ਿਵੱਚ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਵਾਜ਼ ਸ਼ਰੀਫ ਵੱਲੋਂ ਉਚਿੱਤ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਇ੍ਹੰਨਾਂ ਗ੍ਰਿਫਤਾਰੀਆਂ ਦਾ ਖੁਲਾਸਾ ਕੀਤਾ ਗਿਆ। ਨਵਾਜ਼ ਸ਼ਰੀਫ ਦੇ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਿਕ ਪਾਕਿਸਤਾਨ ਦੀ ਤਰਫ ਤੋਂ ਅਧਿਕਾਰੀਆਂ ਦੀ ਇੱਕ ਟੀਮ ਸਹਿਯੋਗ ਦੇਣ ਦੀ ਭਾਵਨਾ ਦੇ ਨਾਲ ਭਾਰਤ ਜਾਵੇਗੀ। ਿੲਸ ਿਬਆਨ ਿਵੱਚ ਵੀ ਜੈਸ਼-ਏ-ਮੁਹੰਮਦ ਨਾਲ ਜੁੜੀਆਂ ਿਗ੍ਰਫਤਾਰੀਆਂ ਦੀ ਗੱਲ ਕਹੀ ਗਈ ਹੈ। ਜੈਸ਼ ਦੇ ਕਈ ਦਫ਼ਤਰਾਂ ’ਤੇ ਛਾਪੇ ਮਾਰੇ ਗਏ ਹਨ। ਪਾਕਿਸਤਾਨ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਿਕ ਿਹਰਾਸਤ ਿਵੱਚ ਲਏ ਗਏ ਸ਼ੱਕੀ ਅੱਤਵਾਦੀਆਂ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਰਿਸ਼ਤੇਦਾਰ ਵੀ ਹੋ ਸਕਦੇ ਹਨ। ਭਾਰਤ ਨੇ ਜੈਸ਼-ਏ-ਮੁਹੰਮਦ ਅਤੇ ਮਸੂਦ ਉੱਪਰ ਪਠਾਨਕੋਟ ਹਮਲੇ ਿਵੱਚ ਸ਼ਾਮਿਲ ਹੋਣ ਦਾ ਸ਼ੱਕ ਪ੍ਰਗਟਾਇਆ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਪਾਕਿਸਤਾਨ ਨੇ ਫੈਸਲਾ ਿਲਆ ਹੈ ਿਕ ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦੀ ਜਾਂਚ ਲਈ ਿੲਕ ਟੀਮ ਭਾਰਤ ਜਾਵੇਗੀ।ਿਰਪੋਰਟਾਂ ਮੁਤਾਬਿਕ ਿੲਸ ਬੈਠਕ ’ਚ ਪਾਕਿਸਤਾਨ ਸੈਨਾ ਪ੍ਰਮੁੱਖ ਰਾਹੀਲ ਸ਼ਰੀਫ ਵੀ ਮੌਜੂਦ ਸਨ। ਇਸ ਤੋਂ ਇਲਾਵਾ ਇਹ ਵੀ ਿਕਹਾ ਜਾ ਿਰਹਾ ਹੈ ਿਕ ਪਾਕਿਸਤਾਨ ਨੇ ਜੈਸ਼ ਏ ਮੁਹੰਮਦ ਦੇ ਚਾਰ ਸ਼ਹਿਰਾਂ ’ਚ ਮੌਜੂਦ ਕਈ ਦਫਤਰਾਂ ’ਚ ਛਾਪੇਮਾਰੀ ਕੀਤੀ ਹੈ।ਿੲਨ੍ਹਾਂ ਦਫਤਰਾਂ ਨੂੰ ਸੀਲ ਕਰ ਿਦੱਤਾ ਿਗਆ ਹੈ।ਉਥੇ ਹੀ ਿੲਸ ਅੱਤਵਾਦੀ ਜਥੇਬੰਦੀ ਨਾਲ ਸਬੰਧਤ 10 ਲੋਕਾਂ ਨੂੰ ਿਗ੍ਰਫਤਾਰ ਕੀਤਾ ਿਗਆ।
ਿੲਸੇ ਦੌਰਾਨ ਮੋਦੀ ਦੇ ਚਾਣਚੱਕ ਲਾਹੌਰ ਦੌਰੇ ਤੋਂ ਬਾਅਦ ਅੱਤਵਾਦੀਆਂ ਦੇ ਿਨਸ਼ਾਨੇ ’ਤੇ ਆਏ ਭਾਰਤ ਦਾ ਸਾਥ ਦੇਣ ਲਈ ਪਾਕਿਸਤਾਨ ਿਤਆਰ ਹੋ ਿਗਆ ਹੈ ਅਤੇ ਹੁਣ ਅੱਤਵਾਦ ਦੇ ਿਖਲਾਫ ਸਭ ਤੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।ਪਾਿਕਸਤਾਨ ਨੇ ਪਠਾਨਕੋਟ ਦੇ ਏਅਰਬੇਸ ’ਤੇ ਹੋਏ ਅੱਤਵਾਦੀ ਹਮਲੇ ਿਵਚ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਿਤੰਨ ਅੱਤਵਾਦੀਆਂ ਨੂੰ ਿਗ੍ਰਫਤਾਰ ਕੀਤਾ ਹੈ।ਪਾਕਿਸਤਾਨ ਿਵਚ ਜੈਸ਼-ਏ-ਮੁਹੰਮਦ ਦੇ ਦਫਤਰਾਂ ‘ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਸੀਲ ਕੀਤਾ ਜਾ ਿਰਹਾ ਹੈ ਅਤੇ ਿੲਸ ਅੱਤਵਾਦੀ ਗਰੁੱਪ ਨਾਲ ਜੁੜੇ ਲੋਕਾਂ ਤੋਂ ਪੁਛਿਗੱਛ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਨਵਾਜ਼ ਸ਼ਰੀਫ ਨੇ ਪਠਾਨਕੋਟ ਹਮਿਲਆਂ ਨੂੰ ਲੈ ਕੇ ਿੲਕ ਉੱਚ ਪੱਧਰੀ ਬੈਠਕ ਬੁਲਾਈ। ਿੲਸ ਬੈਠਕ ਿਵਚ ਪਾਕਿਸਤਾਨੀ ਫੌਜ ਦੇ ਮੁਖੀ ਰਾਹੀਲ ਸ਼ਰੀਫ ਅਤੇ ਿਵਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ਼ ਵੀ ਸ਼ਾਮਲ ਹੋਏ।ਿੲਸ ਬੈਠਕ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਿਬਆਨ ਜਾਰੀ ਕਰਦੇ ਹੋਏ ਿਕਹਾ ਿਕ ਪਾਕਿਸਤਾਨ ਆਪਣੀ ਸਰਹੱਦ ਦੇ ਅੰਦਰ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ ਅਤੇ ਿਕਸੇ ਵੀ ਤਰ੍ਹਾਂ ਦੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਿਬਆਨ ਿਵਚ ਿਕਹਾ ਿਗਆ ਿਕ ਭਾਰਤ ਨੇ ਜੋ ਸਬੂਤ ਿਦੱਤੇ ਸਨ, ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ 15 ਜਨਵਰੀ ਨੂੰ ਪ੍ਰਸਤਾਵਿਤ ਭਾਰਤ-ਪਾਕਿ ਿਵਦੇਸ਼ ਸਕੱਤਰ ਪੱਧਰ ਦੀ ਬੈਠਕ ਵੀ ਟਲਣ ਦੇ ਆਸਾਰ ਬਣ ਰਹੇ ਹਨ। ਭਾਰਤ ਸਰਕਾਰ ਪਾਕਿਸਤਾਨ ਵੱਲੋਂ ਿੲਸ ਮਾਮਲੇ ਿਵਚ ਕੋਈ ਠੋਸ ਕਾਰਵਾਈ ਤੋਂ ਬਾਅਦ ਹੀ ਿੲਸ ਸੰਬੰਧ ਿਵਚ ਫੈਸਲਾ ਕਰਨਾ ਚਾਹੁੰਦੀ ਹੈ।ਹੋ ਸਕਦਾ ਹੈ ਿਕ ਪਾਕਿਸਤਾਨ ਦੀ ਕਾਰਵਾਈ ਤੋਂ ਬਾਅਦ ਇਸ ਬੈਠਕ ਦਾ ਨਵਾਂ ਸ਼ੈਡਿਊਲ ਆ ਜਾਵੇ।

 

WRITTEN BY