Skip to content
Independent perspectives. Global stories.
BREAKING

ਬਾਦਲ ਵੱਲੋਂ ਦੇਸ਼ ਦੇ ਸਮੁੱਚੇ ਵਿਕਾਸ ਲਈ ਖੇਤੀ ਤੇ ਸਹਾਿੲਕ ਧਦਿਆਂ ਨੂੰ ਮਜ਼ਬੂਤ ਕਰਨ ਲਈ ਕੇਂਦਰ ਨੂੰ ਅਪੀਲ

Share this story

89

ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਪੱਤਰਪ੍ਰੇਰਕ)- ਖੇਤੀਬਾੜੀ ਨੂੰ ਭਾਰਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੇਸ਼ ਦੀ ਸਮੁੱਚੀ ਵਿੱਤੀ ਸਿਹਤ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ ਅਤੇ ਖੇਤੀ ਨਾਲ ਸਬੰਧਤ ਧੰਿਦਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 8ਵੀਂ ਪਸ਼ੂ ਧੰਨ ਚੈਂਪੀਅਨਸ਼ਿਪ ਅਤੇ ਐਕਸਪੋ ਦੇ ਮੌਕੇ ਇੱਕ ਇੱਕਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਬਹੁਮੱਤ ਉਦਯੋਗ ਵੀ ਆਪਣੇ ਕੱਚੇ ਮਾਲ ਲਈ ਖੇਤੀ ਉਤੇ ਹੀ ਨਿਰਭਰ ਕਰਦਾ ਹੈ ਜਿਸ ਕਰਕੇ ਭਾਰਤ ਨੂੰ ਖੁਸ਼ਹਾਲ ਅਤੇ ਅਗਾਂਹਵਧੂ ਦੇਸ਼ ਬਣਾਉਣ ਲਈ ਖੇਤੀਬਾੜੀ ਅਤੇ ਖੇਤੀ ਸਬੰਧਤ ਧੰਿਦਆਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਜ਼ਰੂਰਤ ਹੈ।
ਿੲਸ ਤੋਂ ਪਹਿਲਾਂ ਪਸ਼ੂ ਪਾਲਣ ਮੰਤਰੀ ਸ. ਗੁਲਜ਼ਾਰ ਿਸੰਘ ਰਣੀਕੇ ਨੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਵੱਲੋਂ ਖੇਤੀ ਸਹਾਿੲਕ ਧੰਿਦਆਂ ਪ੍ਰਤੀ ਿਦਖਾਈ ਜਾ ਰਹੀ ਆਪਣੀ ਸੁਹਿਰਦਤਾ ਲਈ ਸ਼ਲਾਘਾ ਕੀਤੀ। ਉਨ੍ਹਾਂ ਿਕਹਾ ਿਕ ਮੁੱਖ ਮੰਤਰੀ ਦੀਆਂ ਠੋਸ ਅਤੇ ਲਗਾਤਾਰ ਕੋਿਸ਼ਸ਼ਾਂ ਦੇ ਨਾਲ ਸੂਬਾ ਪਸ਼ੂ ਪਾਲਣ ਸੈਕਟਰ ਦੇ ਿਵਕਾਸ ਲਈ ਸਫਲ ਹੋਇਆ ਹੈ।
ਬਾਅਦ ਿਵਚ ਮੁੱਖ ਮੰਤਰੀ ਨੇ ਵੱਖ ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਿੲਨਾਮ ਤਕਸੀਮ ਕੀਤੇ। ਉਨ੍ਹਾਂ ਨੇ ਪੰਜਾਬ ਵੈਟਰਨਰੀ ਜਰਨਲ ਦੀ ਿੲਕ ਕਾਪੀ ਵੀ ਜਾਰੀ ਕੀਤੀ।

WRITTEN BY