Skip to content
Independent perspectives. Global stories.
BREAKING

ਸੋਨੀਆ ਗਾਂਧੀ ਵੱਲੋਂ ਸ੍ਰੀਨਗਰ ਵਿਖੇ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ

Share this story

d68926046ਸ੍ਰੀਨਗਰ, 10 ਜਨਵਰੀ (ਬਲਜੀਤ ਸਿੰਘ ਬਰਾੜ)- ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮਤੰਰੀ ਸ੍ਰੀ ਮੁਫਤੀ ਮੁਹੰਮਦ ਸਈਅਦ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਨ ਲਈ ਉਨ੍ਹਾਂ ਦੀ ਬੇਟੀ ਅਤੇ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕੀਤੀ। ਲਗਭਗ 20 ਮਿੰਟ ਚੱਲੀ ਇਸ ਮੁਲਾਕਾਤ ਤੋਂ ਬਾਅਦ ਸਿਆਸੀ ਗਿਲਆਰਿਆਂ ਵਿੱਚ ਇਸ  ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਕਾਂਗਰਸ ਅਤੇ ਪੀਡੀਪੀ ’ਚ ਸਿਆਸੀ ਸਾਂਝ ਮੁੜ ਬਹਾਲ ਹੋ ਸਕਦੀ ਹੈ। ਇੇੱਥੇ ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਸ੍ਰੀ ਮੁਫਤੀ ਮੁਹੰਮਦ ਸਈਅਦ ਪੀਡੀਪੀ ਅਤੇ ਭਾਜਪਾ ਗਠਜੋੜ ਦੀ ਸਾਂਝੀ ਸਰਕਾਰ ਦੀ ਅਗਵਾਈ ਕਰ ਰਹੇ ਸਨ।ਗੰਭੀਰ ਬਿਮਾਰੀ ਦੌਰਾਨ ਉਨ੍ਹਾਂ ਦੀ ਮੌਤਪਿੱਛੋਂ ਭਾਵੇਂ ਭਾਜਪਾ ਲੀਡਰਸ਼ਿੱਪ ਨੇ ਮਹਿਬੂਬਾ ਮੁਫਤੀ ਨੂੰ ਸੂਬੇ ਦੀ ਨਵੀਂ ਮੁੱਖ ਮੰਤਰੀ ਬਣਾਉਣ ਸਬੰਧੀ ਸਿਹਮਤੀ ਦੇ ਦਿੱਤੀ ਸੀ ਪ੍ਰੰਤੂ ਕੁਝ ਅਣਦੱਸੇ ਕਾਰਨਾਂ ਕਰਕੇ ਉਨ੍ਹਾਂ ਨੇ ਮੁੱਖਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ। ਇਸ ਇਨਕਾਰ ਦੇ ਚਲਦਿਆਂ ਸਵੀਧਾਨਕ ਸੰਕਟ ਕਾਰਨ ਜੰਮੂ-ਕਸ਼ਮੀਰ ਵਿੱਚ ਗਵਰਨਰੀ ਰਾਜ ਨਾਫਿਸ ਕਰਨਾ ਪਿਆ ਹੈ। ਸਿਆਸੀ ਹਲਿਕਆਂ ਮੁਤਾਿਬਕ ਮਹਿਬੁਬਾ ਮੁਫਤੀ ਦੀ ਭਾਜਪਾ ਨਾਲ ਕੁਝ ਮੁੱਦਿਆਂ ’ਤੇ ਅਣਬਣ ਹੈ, ਇਸ ਕਾਰਨ ਹੀ ਉਹ ਗੱਠਜੋੜ ਦੀ ਮੁੱਖ ਮੰਤਰੀ ਬਣਨ ਨੂੰ ਹਾਲੇ ਤਿਆਰ ਨਹੀਂ ਹੋਈ। ਪੀਡੀਪੀ ਅਤੇ ਭਾਜਪਾ ਦਰਿਮਆਨ ਸਬੰਧ ਆਮ ਵਰਗੇ ਨਹੀਂ ਹਨ। ਅਜਿਹਾ ਹਾਲਾਤਾਂ ਕਾਰਨ ਹੀ ਸਿਆਸੀ ਹਲਕਿਆਂ ਵਿੱਚ ਕਾਂਗਰਸ ਅਤੇ ਪੀਡੀਪੀ ਦਰਿਮਆਨ ਸਿਆਸੀ ਗੱਠਜੋੜ ਦੀ ਚਰਚਾ ਹੋ ਰਹੀ ਹੈ। ਸ੍ਰੀਮਤੀ ਸੋਨੀਆ ਗਾਂਧੀ ਦੀ ਮੁਲਾਕਾਤ ਤੋਂ ਬਾਅਦ ਇਸ ਸਬੰਧੀ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ। ਬੇਸ਼ੱਕ ਕਾਂਗਰਸ ਨੇ ਇਸ  ਮੁਲਾਕਾਤ ਨੂੰ ਗੈਰ ਸਿਆਸੀ ਕਰਾਰ ਦਿੱਤਾ ਹੈ।

ਸ੍ਰੀਮਤੀ ਸੋਨੀਆ ਗਾਂਧੀ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਪਹੁੰਚੀ ਅਤੇ ਏਅਰਪੋਰਟ ਤੋਂ ਸਿੱਧੇ ਮਹਿਬੂਬਾ ਮੁਫਤੀ ਦੇ ਫੇਅਰ ਵਿਊ ਰਿਹਾਇਸ਼ ’ਤੇ ਚਲੀ ਗਈ।ਦੋਵਾਂ ਆਗੂਆਂ ਨੇ 20 ਮਿੰਟ ਤੱਕ ਇੱਕ ਦੂਜੇ ਨਾਲ ਸਮਾਂ ਬਤਾਇਆ। ਇਸ ਸਮੇਂ ਸ੍ਰੀਮਤੀ ਗਾਂਧੀ ਦੇ ਨਾਲ ਕਾਂਗਰਸੀ ਆਗੂ ਅਤੇ ਰਾਜ ਸਭਾ ਿਵੱਚ ਿਵਰੋਧੀ ਿਧਰ ਦੇ ਨੇਤਾ ਸ੍ਰੀ ਗੁਲਾਮ ਨਬੀ ਆਜ਼ਾਦ, ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਅੰਿਬਕਾ ਸੋਨੀ, ਜੰਮੂ-ਕਸ਼ਮੀਰ ਕਾਂਗਰਸ ਦੇ ਮੁਖੀ ਸ੍ਰੀ ਜੀਏ ਮੀਰ ਅਤੇ ਪਾਰਟੀ ਆਗੂ ਸੈਫੂਦੀਨ ਸੋਜ਼ ਹਾਜ਼ਿਰ ਸਨ। ਿਸਆਸੀ ਅਟਕਲਾਂ ਸਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਗੁਲਾਮ ਨਬੀ ਆਜ਼ਾਦ ਨੇ ਿਕਹਾ ਿਕ ਸ੍ਰੀਮਤੀ ਸੋਨੀਆ ਗਾਂਧੀ ਿਸਰਫ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਆਏ ਸਨ। ਉਨ੍ਹਾਂ ਦੀ ਫੇਰੀ ਦਾ ਕੋਈ ਿਸਆਸੀ ਏਜੰਡਾ ਨਹੀਂ ਸੀ।ਸੂਬੇ ਿਵੱਚ ਿਸਆਸੀ ਅਦਲਾਬਦਲੀ ਸਬੰਧੀ ਖੁਦ ਮਿਹਬੂਬਾ ਮੁਫਤੀ ਤੋਂ ਪੁੱਿਛਆ ਜਾ ਸਕਦਾ ਹੈ। ਿੲਸ ਦੌਰਾਨ ਭਾਜਪਾ ਆਗੂ ਅਤੇ ਜੰਮੂ-ਕਸ਼ਮੀਰ ਦੇ ਿਡਪਟੀ ਮੁੱਖ ਮੰਤਰੀ ਿਨਰਮਲ ਿਸੰਘ, ਭਾਜਪਾ ਦੇ ਕੌਮੀ ਨੇਤਾ ਰਾਮ ਮਾਧੁਰ ਅਤੇ ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਵੀ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਦੁਖ ਵੰਡਾਿੲਆ। ਿੲਸ ਦੌਰਾਨ ਪਤਾ ਲੱਗਾ ਹੈ ਿਕ ਮੁਫਤੀ ਮਹਿਬੂਬਾ ਨੇ ਭਾਜਪਾ ਨਾਲ ਗੱਠਜੋੜ ਨੂੰ ਜਾਰੀ ਰੱਖਣ ਲਈ ਕਾਫੀ ਸਖਤ ਸ਼ਰਤਾਂ ਰੱਖੀਆਂ ਹਨ। ਪੀਡੀਪੀ ਨੇ ਿੲਹ ਵੀ ਸਪਸ਼ਟ ਕਰ ਿਦੱਤਾ ਹੈ ਿਕ ਨਵੀਂ ਸਰਕਾਰ ਿਵੱਚ ਉੱਪ ਮੁੱਖ ਮੰਤਰੀ ਦਾ ਅਹੁਦਾ ਵੀ ਭਾਜਪਾ ਨੂੰ ਨਹੀਂ ਿਦੱਤਾ ਜਾਵੇਗਾ। ਿੲਸ ਦੇ ਨਾਲ ਹੀ ਪੀਡੀਪੀ ਸਾਂਝੀ ਸਰਕਾਰ ਮੁੜ ਬਣਾਉਣ ਦੀ ਸੂਰਤ ਿਵੱਚ ਵਧੇਰੇ ਕੇਂਦਰੀ ਮਦਦ ਚਾਹੁੰਦੀ ਹੈ। ਸੰਵੇਦਨਸ਼ੀਲ ਮੁੱਿਦਆਂ ਉੱਪਰ ਵੀ ਪੀਡੀਪੀ ਭਾਜਪਾ ਨੂੰ ਸਪਸ਼ਟ ਸੰਕੇਤ ਦੇ ਚੁੱਕੀ ਹੈ।

868322c3-ed3d-4f3a-bca3-cd1b6d4411e5

WRITTEN BY