Skip to content
Independent perspectives. Global stories.
BREAKING

ਪਾਲਕ ਛੋਲੇ ਸਵਾਦ ਵੀ ਸਿਹਤ ਵੀ

Share this story

IMG_0092_1616890279.main

ਪਾਲਕ – ਛੋਲੇ  ਸਿਹਤ ਲਈ ਬਹੁਤ ਲਾਭਦਾਇਕ ਹਨ ।ਕਿਉਂਕਿ ਦੋਵੇਂ ਨਿਊਟਰੀਸ਼ਨ ਨਾਲ ਭਰਪੂਰ ਹਨ । ਆਉ ਜਾਣੀਏ ਪਾਲਕ-ਛੋਲੇ ਬਣਾਉਣ ਦੀ ਰੈਸਪੀ । ਜਿਸ ਨਾਲ ਅਸੀਂ ਨਾਲ ਸਵਾਦ ਅਤੇ ਸਿਹਤ ਦੋਵੇਂ ਇੱਕਠੇ ਮਿਲਾ ਕੇ ਅਸੀਂ ਮਜ਼ੇਦਾਰ ਖਾਣੇ ਦਾ ਲੁਫਤ ਉਠਾ ਸਕਦੇ ਹਾਂ ।

ਵਿਧੀ -ਰਾਤ ਨੂੰ 4 ਕੱਪ ਕਾਬਲੀ ਛੋਲੇ ਧੋਕੇ ਭਿਉਂ ਦਿਉ ।ਸਵੇਰੇ ਜਾਂ ਦੁਪਹਿਰ ਨੂੰ ਨਮਕ ਮਿਲਾ ਕੇ ਉਬਾਲ ਲੋ ।ਹੁਣ 6 ਕੱਪ ਪਾਲਕ ਨੂੰ ਕੁੱਝ ਸਮੇਂ ਲਈ ਗਰਮ ਪਾਣੀ ਵਿੱਚ ਪਾ ਕੇ ਕੱਢ ਲਵੋ । ਪਾਲਕ ਨੂੰ ਜ਼ਿਆਦਾ ਉਬਾਲੋ ਨਾ ਨਹੀਂ ਤਾਂ ਪੱਤਿਆ ਦਾ ਰੰਗ ਖਰਾਬ ਹੋ ਜਾਵੇਗਾ ।ਠੰਡੇ ਹੋਣ ਤੋਂ ਬਾਅਦ ਪਾਲਕ ਦੇ ਪੱਤਿਆ ਦਾ ਮਿਕਸਚਰ ਬਣਾ ਲਵੋ ।1/4 ਕੱਪ ਕਾਜੂਆਂ ਦਾ ਪਾਊਡਰ ਬਣਾ ਲਵੋ ।ਹੁਣ ਟਮਾਟਰਾਂ ਨੂੰ ਵੀ ਉਬਾਲ ਲਵੋ ।ਉਬਾਲਣ ਤੋਂ ਬਾਅਦ ਇਹਨਾਂ ਦਾ ਛਿਲਕਾ ਉਤਾਰ ਦਿਉ ।ਠੰਡੇ ਕਰਨ ਤੋਂ ਬਾਅਦ ਪੇਸਟ ਬਣਾ ਲਵੋ ।ਕੜਾਹੀ ਵਿੱਚ ਤੇਲ ਗਰਮ ਕਰੋ ।ਤੇਲ ਵਿੱਚ ਕੁੱਝ ਜ਼ੀਰੇ ਨੂੰ ਤੜਕ ਲਵੋ । ਫਿਰ ਬਰੀਕ ਪਿਆਜ਼ ਮਿਲਾ ਕੇ ਭੁੰਨ ਲਵੋ । ਅਦਰਕ ਅਤੇ ਲਸਣ ਦਾ ਪੇਸਟ ਬਣਾ ਕੇ ਕੁੱਝ ਟਾਇਮ ਹੋਰ ਭੁੰਨੋ ।ਹਣ ਟਮਾਟਰ ਦੀ ਪੇਸਟ ਪਾਉ ।ਇਸ ਤੋਂ ਬਾਅਦ ਇੱਕ ਚਮਚ ਧਨੀਆਂ ਅਤੇ ਅੱਧਾ ਚਮਚ ਗਰਮ ਮਸਾਲਾ ਪਾਉ । ਅੱਧਾ ਚਮਚ ਮੇਥੀ ਪਾਉਣ ਤੋਂ ਬਾਅਦ ਇੱਕ ਮਿੰਟ ਤੱਕ ਭੁੰਨਦੇ ਰਹੋ ।ਹੁਣ ਪਾਲਕ ਦਾ ਮਿਕਸਚਰ ਇਸ ਵਿੱਚ ਮਿਲਾ ਦਿਉ ।ਉਬਾਲਾ ਆਉਣ ਤੋਂ ਬਾਅਦ ਕਾਜੂ ਪਾਊਡਰ ਮਿਲਾ ਦਿਉ ।ਹੁਣ ਉਬਾਲੇ ਹੋਏ ਛੋਲੇ ਪਾਉ। ਫਿਰ ਕੁੱਝ ਸਮਾਂ ਹੋਰ ਪਕਾਉਣ ਤੋਂ ਬਾਅਦ ਰੈਸਪੀ ਤਿਆਰ ਹੋ ਜਾਵੇਗੀ ।

 

WRITTEN BY