ਕਪੂਰਥਲਾ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸੁਲਤਾਨਪੁਰ ਲੋਧੀ ਦੇ ਥਾਣਾ ਤਲਵੰਡੀ ਚੌਧਰੀਆਂ ਪੁਲਸ ਵਲੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਤਿੰਨ ਹਵਾਲਾਤੀ ਬੀਤੀ ਰਾਤ ਥਾਣੇ ਦੀ ਪੁਰਾਣੀ ਇਮਾਰਤ ਦਾ ਫਾਇਦਾ ਚੁੱਕਦੇ ਹੋਏ ਛੱਤ ਤੋੜ ਕੇ ਫਰਾਰ ਹੋ ਗਏ। ਇਨ੍ਹਾਂ ‘ਤੇ ਥਾਣਾ ਤਲਵੰਡੀ ‘ਚ ਮੁਕੱਦਮਾ ਨੰਬਰ 48, 53 ਸਾਲ 2013 ‘ਚ ਦਰਜ ਹੋਇਆ ਹੈ ਅਤੇ ਇਸੇ ਸਬੰਧੀ ਤਲਵੰਡੀ ਪੁਲਸ ਇਨ੍ਹਾਂ ਨੂੰ 10 ਜੁਲਾਈ ਨੂੰ ਅੰਮ੍ਰਿਤਸਰ ਜੇਲ ‘ਚੋਂ ਲੈ ਕੇ ਆਈ ਸੀ। ਹਵਾਲਾਤੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ 12 ਜੁਲਾਈ ਤੱਕ ਦਾ ਪੁਲਸ ਰਿਮਾਂਡ ‘ਤੇ ਰੱਖਿਆ ਗਿਆ ਸੀ। ਇਹ ਤਿੰਨੋ ਹਵਾਲਾਤੀ ਬਿਕਰਮਜੀਤ ਸਿੰਘ ਵਿੱਕੀ ਵਾਸੀ ਲੋਹਕਾ ਥਾਣਾ ਪੱਟੀ ਜ਼ਿਲਾ ਤਰਨਤਾਰਨ, ਸਾਹਿਬ ਸਿੰਘ ਬਾਬਾ ਵਾਸੀ ਕਰਮੂਵਾਲ ਥਾਣਾ ਪੱਟੀ ਜ਼ਿਲਾ ਤਰਨਤਾਰਨ ਅਤੇ ਪਰਮਜੀਤ ਸਿੰਘ ਪੰਮਾ ਵਾਸੀ ਧੁੰਡਾ ਥਾਮਾ ਗੋਇੰਗਵਾਲ ਜ਼ਿਲਾ ਤਰਨਤਾਰਨ ਦੇ ਰਹਿਣ ਵਾਲੇ ਹਨ। ਇਨ੍ਹਾਂ ‘ਚੋਂ ਪੰਜਾਬ ਦੇ ਵਿਕਰਮਜੀਤ ‘ਤੇ ਕੁਲ 10 ਮੁਕੱਦਮੇ, ਸਾਹਿਬ ਸਿੰਘ ‘ਤੇ 12 ਮੁਕੱਦਮੇ ਅਤੇ ਪਰਮਜੀਤ ਪੰਮਾ ‘ਤੇ 5 ਮੁਕੱਦਮੇ ਵੱਖ-ਵੱਖ ਮਾਮਲਿਆਂ ਅਧੀਨ ਦਰਜ ਹਨ।
3 ਹਵਾਲਾਤੀ ਥਾਣੇ ਦੀ ਛੱਤ ਤੋੜ ਕੇ ਫਰਾਰ



