ਨਵੀਂ ਦਿੱਲੀ, 11 ਅਗਸਤ (ਪੀ.ਟੀ.)-ਬਿਹਾਰ ‘ਚ ਮਿਡ ਡੇ ਮੀਲ ਤ੍ਰਾਸਦੀ ਨੂੰ ਮੁੱਖ ਰੱਖਦੇ ਹੋਏ ਮਨੁੱਖੀ ਸਰੋਤ ਵਿਕਾਸ ਮੰਤਰੀ ਐਮ. ਪੱਲਮ. ਰਾਜੂ ਨੇ ਸੰਸਦਾਂ ਨੂੰ ਭੇਜੀ ਚਿੱਠੀ ‘ਚ ਕਿਹਾ ਹੈ ਕਿ ਇਸ ਮੁੱਦੇ ਨੂੰ ਆਪਣੇ ਸਬੰਧਤ ਖੇਤਰਾਂ ਦੇ ਜਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਚੁੱਕਣ ਤਾਂ ਜੋ ਮਿਡ ਡੇ ਮੀਲ ਯੋਜਨਾ ਵਿਚ ਦਿਸ਼ਾ ਨਿਰਦੇਸ਼ਾਂ ‘ਤੇ ਵਿਚਾਰ ਕਰਨ ਦੇ ਲਈ ਬੈਠਕ ਕੀਤੀ ਜਾਵੇ। ਜਿਲ੍ਹਾ ਪੱਧਰ ਦੀ ਚੌਕਸੀ ਅਤੇ ਨਿਗਰਾਨੀ ਕਮੇਟੀ ‘ਚ ਵੀ ਸੰਸਦ ਮੈਂਬਰ ਹੁੰਦੇ ਹਨ। ਰਾਜੂ ਨੇ ਧਨ ਨੂੰ ਸਮੇਂ ਤੋਂ ਜਾਰੀ ਕਰਨ ਅਤੇ ਸਕੂਲਾਂ ‘ਚ ਬਿਹਤਰ ਚੰਗੇ ਗੁਣਾ ਵਾਲੇ ਖੁਰਾਕ ਪਦਾਰਥਾਂ ਦੀ ਉਪਲਬਧਤਾ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਦੇ ਲਈ ਹੰਗਾਮੀ ਇਲਾਜ਼ ਯੋਜਨਾ ਦਾ ਵੀ ਉਲੇਖ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਕੂਲਾਂ ‘ਚ ਖੁਰਾਕ ਸਮੱਗਰੀ ਦੀ ਘਾਟ ਨੂੰ ਪੂਰਾ ਕਰਨ ਲਈ ਨਿਗਮ ਦੀ ਵੀ ਮਦਦ ਲਈ ਜਾਵੇ।



