Skip to content
Independent perspectives. Global stories.
BREAKING

ਕਾਲਜ ਪ੍ਰੋਫੈਂਸਰ ਬਣਨ ਲਈ ਧਿਆਨ ਰੱਖਣ ਯੋਗ ਨੁਕਤੇ ।

Share this story

ਲੜਕੇ ਅਤੇ ਲੜਕੀਆ ਦੋਵੇ ਹੀ ਟੀਚਿੰਗ ਪ੍ਰੋਫਸ਼ਨ ਵਿੱਚ ਇੱਕ ਪ੍ਰੋਫੈਸਰ ਦੇ ਤੌਰ ਤੇ ਇੱਕ ਚੰਗਾ ਕੈਰੀਅਰ ਬਣਾ ਸਕਦੇ ਹਨ ।

ਇੱਕ ਪ੍ਰੋਫੈਸਰ120724_DS_TEACHER.jpg.CROP.rectangle3-large ਦੇ ਰੂਪ ਵਿੱਚ ਤੁਸੀ ਸਿੱਖਿਆ ਵਿਵਸਥਾ ਦਾ ਹਿੱਸਾ ਬਣਕੇ ਦੇਸ਼ ਦੇ ਭਵਿੱਖ ਨੋਜਵਾਨਾਂ ਨੂੰ ਸੇਧ ਦੇ ਕੇ ਦੇਸ਼ ਦਾ ਭਵਿੱਖ ਉਜੱਵਲ ਕਰ ਸਕਦੇ ਹੋ।

ਇੱਕ ਖਾਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ । ਟੀਚਿੰਗ ਨੂੰ ਸਿਰਫ ਕੈਰੀਅਰ ਬਦਲ ਦੇ ਰੂਪ ਵਿੱਚ ਹੀ ਨਹੀਂ ਦੇਖਣਾ ਚਾਹੀਦਾ। ਜੇਕਰ ਤੁਹਾਨੂੰ ਕੋਈ ਹੋਰ ਨੋਕਰੀ ਨਹੀਂ ਮਿਲੀ । ਤਾਂ ਤੁਸੀ ਟੀਚਿੰਗ ਦੇਣੀ ਸ਼ੁਰੂ ਕਰ ਦਿਉ । ਇਸ ਨਾਲ ਤੁਸੀਂ ਕਿਸੇ ਹੱਦ ਤੱਕ ਪੈਸੇ ਤਾਂ ਕਮਾ ਸਕਦੇ ਹੋ । ਪਰ ਇੱਕ ਚੰਗਾ ਪ੍ਰੌਫੈਸਰ ਨਹੀਂ ਬਣ ਸਕਦੇ । ਇਸ ਲਈ ਸਾਨੂੰ ਇੱਕ ਚੰਗਾ ਪ੍ਰੌਫੈਸਰ ਬਣ ਲਈ ਵਿਸ਼ੇਸ ਅਤੇ ਕੰਮ ਆਉਣ

ਵਾਲੀਆ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮੁੱਢ ਤੌਂ ਹੀ ਵਿਸ਼ੇਸ ਤਿਆਰੀ ਕਰਨੀ ਚਾਹੀਦੀ ਹੈ ।

ਪਹਿਲੇ ਸਮੇਂ ਵਿੱਚ ਕਾਲਜ ਵਿੱਚ ਪ੍ਰੋਫੈਸਰ ਬਣਨ ਲਈ ਸਿਰਫ਼ ਤੁਹਾਡੀ ਐਜੂਕੇਸ਼ਨ ਹੀ ਜ਼ਰੂਰੀ ਸੀ । ਜੇਕਰ ਤੁਹਾਡੇ ਕੋਲ ਉੱਚ ਸਿੱਖਿਆ ਜਾਂ ਡਿਗਰੀ ਹੈ । ਤਾਂ ਤੁਸੀ ਅਰਾਮ ਨਾਲ ਅਤੇ ਜਲਦੀ ਪ੍ਰੋਫੈਸਰ ਬਣ ਸਕਦੇ ਸੀ ।ਪਹਿਲੇ ਸਮਿਆ ਵਿੱਚ ਚੰਗੇ ਅਤੇ ਜ਼ਿਆਦਾ ਪੜ੍ਹੇ ਲਿਖੇ ਅਧਿਆਪਕਾਂ ਦੀ ਘਾਟ ਹੁੰਦੀ ਸੀ । ਇਸ ਲਈ ਨੌਕਰੀ ਜਲਦੀ ਅਤੇ ਤਨਖ਼ਾਹ ਵੀ ਵਧੀਆ ਮਿਲ ਜਾਂਦੀ ਸੀ । ਅੱਜ ਕੱਲ ਮਾਹੋਲ ਬਦਲ ਚੁੱਕਾ ਹੈ । ਇੱਕ ਪ੍ਰੋਫੈਸਰ ਦੇ ਆਹੁਦੇ ਦੀ ਪ੍ਰਕਿਰਿਆ ਬੜੀ ਸਖਤ ਹੋਂ ਚੁੱਕੀ ਹੈ । ਇਸ ਲਈ ਕਾਲਜ ਪ੍ਰੋਫੈਸਰ ਬਣਨ ਲਈ ਇਹਨ੍ਹਾ ਬਰੀਕੀਆ ਦਾ ਖਾਸ ਖਿਆਲ ਰੱਖੋ । ਸਕੂਲ ਪੱਧਰ ਤੋਂ ਹੀ ਤਿਆਰੀ :- ਸਕੂਲ ਪੱਧਰ ਤੋਂ ਹੀ ਜੇਕਰ ਤੁਸੀ ਆਪਣਾ ਕੈਰੀਅਰ ਇੱਕ ਟੀਚਰ ਅਤੇ ਪ੍ਰੋਫੈਸਰ ਦੇ ਤੌਰ ‘ਤੇ ਬਣਾਉਣਾ ਚਾਹੁੰਦੇ ਹੋ । ਉਸ ਅਨੁਸਾਰ ਜਿਸ ਵਿਸ਼ੇ ਦੇ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਉਸ ਵੱਲ ਖਾਸ ਧਿਆਨ ਦਿਉ । ਆਪਣੇ ਚੁਣੇ ਹੋਏ ਵਿਸ਼ੇ ਬਾਰੇ ਬਰੀਕ ਤੋਂ ਬਰੀਕ ਜਾਣਕਾਰੀ ਅਤੇ ਸਾਰੇ ਕੰਨਸੈਪਟ ਕਲੀਅਰ ਹੋਣੇ ਬਹੁਤ ਜ਼ਰੂਰੀ ਹਨ । ਇਸ ਲਈ ਕਿਤਾਬਾ ਅਤੇ ਆਪਣੇ ਅਧਿਆਪਕਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਇੱਕਠੀ ਕਰੋ ।

ਡਿਗਰੀ ਪੱਧਰ :- ਇਹ ਟਾਇਮ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ । ਤੁਹਾਡੇ ਭਵਿੱਖ ਇਸ ਸਮੇ ‘ਤੇ ਟਕਿਆ ਹੁੰਦਾ ਹੈ । ਡਿਗਰੀ ਕਰਨ ਲਈ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗਦਾ ਹੈ । ਇਸ ਲਈ ਸਹੀ ਕੋਰਸ ਚੁਣੋ । ਸਹੀ ਸਟਰੀਮ ਅਤੇ ਜਿਨ੍ਹਾਂ ਸੈਬਜ਼ੈਕਟਸ ਵਿੱਚ ਤੁਹਾਡੀ ਰੁਚੀ ਅਤੇ ਤੁਹਾਡੀ ਚੰਗੀ ਕਮਾਂਡ ਹੋਵੇ । ਇਸ ਤਰੀਕੇ ਨਾਲ ਤੁਸੀਂ ਗਿਆਨ ਅਤੇ ਚੰਗੇ ਨੰਬਰ ਲੈਂ ਕੇ ਭਵਿੱਖ ਵਿੱਚ ਇਹਨ੍ਹਾਂ ਵਿਸ਼ਿਆ ਨੂੰ ਪੜ੍ਹਾਉਣ ਲਈ ਆਪਣੀ ਆਪ ਨੂੰ ਤਿਆਰ ਕਰ ਸਕਦੇ ਹੋ |

ਮਾਸਟਰ ਡਿਗਰੀ :- ਡਿਗਰੀ ਕਰਦੇ ਸਮੇ ਜੋਂ ਵਿਸ਼ਾ ਤੁਹਾਨੂੰ ਸੋਖਾ ਲੱਗਿਆ ਜੇਕਰ ਉਸਦੇ ਕਾਨਸੈਪਟ ਤੁਹਾਨੂੰ ਕਲੀਅਰ ਹਨ । ਤਾਂ ਮਾਸਟਰ ਡਿਗਰੀ ਕਰਦੇ ਸਮੇਂ ਇਸ ਵਿਸ਼ੇ ਵਿੱਚ ਸ਼ਪੈਸ਼ਲਾਈਜੇਸ਼ਨ ਕਰੋ । ਤੁਹਾਨੂੰ ਮਾਸਟਰ ਡਿਗਰੀ ਵਿੱਚ ਘੱਟ ਤੋਂ ਘੱਟ 55%ਅੰਕ ਜ਼ਰੂਰੀ ਹਨ । ਤਾਂ ਹੀ ਤੁਸੀਂ ਅੱਗੇ ਆਉਣ ਵਾਲੇ ਟੈਸਟ ਕੈਲੀਅਰ ਕਰਨ ਦੇ ਯੋਗ ਬਣ ਸਕਦੇ ਹੋਂ ।

ਯੂ ਜੀ ਸੀ ਨੈੱਟ :- ਸਰਕਾਰੀ ਕਾਲਜਾਂ ਵਿੱਚ ਨਿਯੁਕਤੀ ਲਈ ਯੂ ਜੀ ਸੀ ਨੈੱਟ ਕਲੀਅਰ ਕਰਨਾ ਬਹੁਤ ਜਰੂਰੀ ਹੈ । ਇਹ ਪ੍ਰੀਖਿਆ ਸਾਲ

ਵਿੱਚ ਦੌ ਵਾਰ ਹੁੰਦੀ ਹੈ । ਇਸ ਲਈ ਤੁਹਾਨੂੰ ਇਸਦੀ ਤਿਆਰੀ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ । ਇਹ ਟੈਸਟ ਪੋਸਟ

ਗਰੈਜ਼ੂਏਸ਼ਨ ਵਾਲੇ ਉਮੀਦਵਾਰ ਹੀ ਦੇ ਸਕਦੇ ਹਨ ।

ਉਮਰ ਸੀਮਾ :- 21 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੇ ਹੈ । ਘੱਟ ਗਿਣਤੀਆ ਲਈ 5 ਸਾਲ ਦੀ ਛੂਟ ਦਿੱਤੀ ਜਾਂਦੀ ਹੈ ।

ਪੀ.ਐੱਚ .ਡੀ :[highlight][/highlight]- ਆਪਣੇ ਵਿਸ਼ੇ ਵਿੱਚ ਡਾਕਟਰੈਟ ਕਰਨ ਨਾਲ ਵੀ ਤੁਹਾਨੂੰ ਪਦ ਉੱਨਤੀ ਮਿਲ ਸਕਦੀ ਹੈ । ਇਸ ਦੇ ਨਾਲ-ਨਾਲ ਤੁਸੀਂ ਆਪਣੇ ਵਿਸ਼ੇਸ਼ ‘ਤੇ ਵਿਸ਼ੇਸ ਖੋਜ ਕਰ ਸਕਦੇ ਹੋ ।

ਤਜ਼ਰਬਾ ਜ਼ਰੂਰੀ :- ਕਾਲਜ ਪ੍ਰੋਫ਼ੈਸਰ ਬਣਨ ਲਈ ਤੁਹਾਨੂੰ ਤਜ਼ਰਬਾ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਤੁਹਾਨੂੰ ਟੀਚਿੰਗ ਪ੍ਰੋਫ਼ੈਸ਼ਨ ਤੋਂ ਹੀ ਸ਼ੁਰੂਆਤ ਕਰਨੀ ਪਵੇਗੀ । ਅਸਿਸਟੈਂਟ ਪ੍ਰੋਫ਼ੈਸਰ ਬਣਨ ਤੋਂ ਬਾਅਦ ਤੁਸੀ ਆਪਣੇ ਤਜ਼ਰਬੇ ਅਤੇ ਆਪਣੀ ਉੱਚ ਸਿੱਖਿਆ ਪੀ.ਐੱਚ.ਡੀ ਦੀ ਡਿਗਰੀ ਨਾਲ ਪ੍ਰਫ਼ੈਸਰ ਦੇ ਅਹੁਦੇ ‘ਤੇ ਪਹੁੰਚੇ ਸਕਦੇ ਹੋ ।

ਸਭ ਤੋਂ ਵਿਸ਼ੇਸ਼ ਗੱਲ :- ਅਕਸਰ ਮਾਪੇ ਆਪਣੇ ਬੱਚਿਆ ਨੂੰ ਆਪਣੀ ਮਨ-ਮਰਜ਼ੀ ਦੇ ਕੈਰੀਅਰ ਚੁਣਨ ਲਈ ਮਜ਼ਬੂਤ ਕਰਦੇ ਹਨ । ਇਸ ਗੱਲ ਤੋਂ ਹਮੇਸ਼ਾ ਗੁਰੇਜ ਕਰਨ ਦੀ ਲੋੜ ਹੈ । ਕਈ ਵਾਰ ਸਟੂਡੈਂਟਸ ਖੁਦ ਵੀ ਦੂਜੇ ਸਟੂਡੈਂਨਸ ਨੂੰ ਦੇਖ ਕੇ ਜੋਂ ਵਿਸ਼ੇ ਉਹਨਾਂ ਨੇ ਚੁਣੇ ਨੇ ਉਹ ਹੀ ਚੁਣ ਲੈਂਦੇ ਹਨ । ਇਸਦਾ ਖ਼ਮਿਆਜਾ ਵੀ ਫ਼ਿਰ ਉਹਨਾਂ ਨੂੰ ਖੁਦ ਹੀ ਭੁਗਨਤਾ ਪੈਦਾਂ ਹੈ ।ਸਾਨੂੰ ਹਮੇਸ਼ਾ ਉਹ ਵਿਸ਼ੇ ਹੀ ਚੁਣਨੇ ਚਾਹੀਦੇ ਹਨ । ਜਿਨ੍ਹਾ ਦੇ ਸਾਨੂੰ ਕਾਨਸੈਪਟ ਕਲੀਅਰ ਹਨ । ਜਿਨ੍ਹਾ ਵਿਸ਼ਿਆ ਵਿੱਚ ਸਾਡੀ ਖਾਸ ਰੁਚੀ ਹੈ । ਜਿਹੜੇ ਵਿਸ਼ੇ ਪੜ੍ਹਨ ਸਮੇ ਸਾਨੂੰ ਘਬਰਾਹਟ ਨਹੀਂ ਹੁੰਦੀ । ਕਾਲਜ ਟਾਇਮ ਸਾਨੂੰ ਪ੍ਰੋਂਜ਼ਕਟਸ ਵੀ ਆਪਣੀ ਰੁਚੀ ਅਤੇ ਉਹ ਵਿਸ਼ੇਸ਼ ਜਿਨ੍ਹਾ ‘ਤੇ ਸਾਡੀ ਪੂਰੀ ਕਮਾਡ ਹੈ । ਉਹਨ੍ਹਾ ‘ਤੇ ਬਣਾਉਣੇ ਚਾਹੀਦੇ ਹਨ । ਕਿਉਂਕਿ ਇਹਨ੍ਹਾ ਪ੍ਰੋਜ਼ੈਕਟਸ ਦੇ ਬਲ ‘ਤੇ ਤੁਸੀਂ ਚੰਗੀਆ ਮਲਟੀ-ਨੈਸ਼ਨਲ ਕੰਪਨੀਆ ਵਿੱਚ ਜੋਬ ਕਰ ਸਕਦੇ ਹੋਂ । ਟੀਚਰ ਬਣਨ ਲਈ ਇਹ ਗੱਲ ਬਹੁਤ ਅਹਿਮ ਹੈ ।

WRITTEN BY