ਨਵੀਂ ਦਿੱਲੀ, 4 ਜਨਵਰੀ (ਪੀ. ਟੀ.)- ਆਈ ਐੱਸ ਆਈ ਲਈ ਜਾਸੂਸੀ ਕਰ ਰਹੇ ਮੁਹੰਮਦ ਏਜਾਜ ਨੇ ਕਿਹਾ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਹ ਸੰਸਦ ਭਵਨ, ਰਾਜ ਪਥ ਅਤੇ ਦਿੱਲੀ ਮੈਟਰੋ ਨੈੱਟਵਰਕ ਦੀ ਰੇਕੀ ਕਰ ਚੁੱਿਕਆ ਹੈ। ਮੀਡੀਆ ਿਰਪੋਰਟਾਂ ਮੁਤਾਿਬਕ ਉਸ ਨੇ ਿੲਨ੍ਹਾਂ ਮਹੱਤਵਪੂਰਨ ਸਥਾਨਾਂ ’ਤੇ ਹਮਲਾ ਹੋਣ ਬਾਰੇ ਕਿਹਾ ਹੈ। ਉਸ ਦੇ ਕੋਲ ਭਾਰਤੀ ਫ਼ੌਜ ਦੇ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਨਕਸ਼ੇ ਵੀ ਬਰਾਮਦ ਹੋਏ ਹਨ। ਫ਼ੌਜ ਨਾਲ ਜੁੜੇ ਕਈ ਦਸਤਾਵੇਜ਼ ਉਸ ਦੇ ਕੋਲ ਸਨ। ਪੁਣੇ ਦੇ ਰਿਹਣ ਵਾਲੇ ਤਕਨੀਕੀ ਮਾਿਹਰ ਜਾਸੂਸ ਏਜਾਜ ਨੇ ਖ਼ੁਫ਼ੀਆ ਜਾਣਕਾਰੀ ਆਈ ਐੱਸ ਆਈ ਨੂੰ ਭੇਜਣ ਦੀ ਗੱਲ ਕਬੂਲੀ ਹੈ। ਿੲਸ ਦੌਰਾਨ ਦਿੱਲੀ ਇਸ ਦੇ ਸੰਸਦ ਭਵਨ ਅਤੇ ਹੋਰ ਅਿਹਮ ਸਥਾਨਾਂ ਅਤੇ ਮੈਟਰੋ ਨੈਟਵਰਕ ਦੁਆਲੇ ਸੁਰੱਿਖਆ ਦਾ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ।
ਸੰਸਦ ਭਵਨ ਅਤੇ ਦਿੱਲੀ ਮੈਟਰੋ ’ਤੇ ਹੋ ਸਕਦਾ ਹੈ ਹਮਲਾ




