Skip to content
Independent perspectives. Global stories.
BREAKING

ਕੈਪਟਨ ਖਟਕੜ ਕਲਾਂ ਤੋਂ 4 ਜਨਵਰੀ ਨੂੰ ਆਰੰਭ ਕਰਨਗੇ ‘ਸੱਤਿਆਗ੍ਰੇਹ ਯਾਤਰਾ’

Share this story

ਬੰਗਾ 29 ਦਸੰਬਰ (ਪੀ. ਟੀ.) – ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਤੋਂ 4 ਜਨਵਰੀ ਨੂੰ  ‘ਸੱਤਿਆਗ੍ਰੇਹ ਯਾਤਰਾ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸਤੋਂ ਇਲਾਵਾ  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 4 ਜਨਵਰੀ ਨੂੰ ਖਟਕੜ ਕਲਾਂ ਤੋਂ ਯੂਥ ਕਾਂਗਰਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਪੈਦਲ ਯਾਤਰਾ ਨੂੰ ਵੀ ਝੰਡੀ ਦੇ ਕੇ ਰਵਾਨਾ ਕਰਨਗੇ। ਜ਼ਿਕਰਯੋਗ ਹੈ ਕਿ ਯੂਥ ਕਾਂਗਰਸ ਵੱਲੋਂ ਖਟਕੜ ਕਲਾ ਤੋਂ ਮੁਹਾਲੀ ਤਕ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਹਰੀ ਝੰਡੀ ਦਿਖਾਉਣਗੇ। captamarindersingh

WRITTEN BY