ਚੰਡੀਗੜ੍ਹ, 9 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪਹਿਲ ’ਤੇ ਹਰ ਸਾਲ ਮਨਾਏ ਜਾਣ ਵਾਲਾ ਗੀਤਾ ਜਯੰਤੀ ਸਮਾਰੋਹ ਇਸ ਸਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਵੱਡੇ ਪੱਧਰ ’ਤੇ 19 ਤੋਂ 21 ਦਸੰਬਰ 2015 ਤੱਕ ਮਨਾਇਆ ਜਾ ਰਿਹਾ ਹੈ। ਜਦੋਂ ਕਿ ਕੁਰੂਕੇਸ਼ਤਰ ਵਿਚ ਸੂਬਾ ਪੱਧਰੀ ਸਮਾਰੋਹ 17 ਤੋਂ 21 ਦਸੰਬਰ ਤੱਕ ਹੋਵੇਗਾ। ਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੀਤਾ ਜੀਵਨ ਦਾ ਸਾਰ। ਸਾਰੇ ਲੋਕਾਂ ਨੂੰ ਗੀਤਾ ਦੇ ਉਪਦੇਸ਼ਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਜੀਵਨ ਵਿਚ ਗੀਤਾ ਦੇ ਗਿਆਨ ਨੂੰ ਜਾਣਨਾ ਚਾਹੀਦਾ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਵਿੱਤਰ ਗ੍ਰੰਥ ਗੀਤਾ ਦੇ ਗਿਆਨ ਤੋਂ ਆਪਣੇ ਜੀਵਨ ਪ੍ਰਕਾਸ਼ ਲਿਆਉਣਾ ਚਾਹੀਦਾ। ਭਗਵਾਨ ਸ੍ਰੀਕ੍ਰਿਸ਼ਨ ਨੇ ਕੁਰੂਕੇਸ਼ਤਰ ਦੀ ਪਾਵਨ ਧਰਾ ’ਤੇਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ। ਗੀਤਾ ਦਾ ਮਹੱਤਵ ਪੂਰੀ ਦੁਨੀਆ ਵਿਚ ਹੈ। ਉਨ੍ਹਾਂ ਦੱਸਿਆ ਕਿ ਕੁਰੂਕੇਸ਼ਤਰ ਦਾ ਸੰਸਕ੍ਰਿਤਕ ਅਤੇ ਇਤਿਹਾਸਕ ਦ੍ਰਿਸ਼ਟੀ ਨਾਲ ਨਾ ਕੇਵਲ ਭਾਰਤ ਵਿਚ ਸਗੋਂ ਵਿਸ਼ਵ ਵਿਚ ਵਿਸ਼ੇਸ਼ ਮਹੱਤਵ ਹੈ ਇਸ ਨੂੰ ਭਾਰਤੀ ਸੱਭਿਅਤਾ ਤੇ ਸੰਸਕ੍ਰਿਤ ਦੀ ਜਨਮਸਥਲੀ ਅਤੇ ਅਧਿਆਤਮਿ ਚਿੰਤਨ ਦਾ ਪ੍ਰਾਚੀਨਤਮ ਕੇਂਦਰ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿਚ ਤਿੰਨ ਦਿਨ ਤੱਕ ਗੀਤਾ ਮਹਾਉਤਸਵ ਆਯੋਜਨ ਕੀਤੇ ਜਾਣਗੇ ਅਤੇ ਇਸ ਦੌਰਾਨ ਕਰਾਫਟ ਮੇਲਿਆਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰਾਂ ਨੂੰ ਇਸ ਮਹਾਉਤਸ਼ਵ ਦੇ ਲਈ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ। ਕੁਰੂਕੇਸ਼ਤਰ ਉਤਸ਼ਵ ਗੀਤਾ ਜਯੰਤੀ ਸਮਾਰੋਹ ਨੂੰ ਪ੍ਰਭਾਵਸ਼ਾਲੀ ਰੂਪ ਦੇਣ ਦੇ ਲਈ ਰਾਸ਼ਟਰੀ ਪੱਧਰ ਦੇ ਸਾਰਸ ਮੇਲੇ ਵਿਚ ਵੱਖ ਵੱਖ ਸੂਬਿਆਂ ਦੇ ਸਵੈ ਸਹਾਇਤਾ ਸਮੂਹਾਂ ਦੇ ਸ਼ਿਲਪਕਾਰ ਆਪਣੀ ਆਪਣੀ ਕਲਾ ਦਾ ਹੁਨਰ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਗੀਤਾ ਜਯੰਤੀ ਦੇ 5151 ਸਾਲ ਪੂਰੇ ਹੋਣ ’ਤੇ ਨਵੀਂ ਦਿੱਲੀ ਦੇ ਲਾਲ ਕਿਲੇ ’ਤੇ ਵੀ ਗੀਤਾ ਜਯੰਤੀ ਸਮਾਰੋਹ ਨੂੰ ਪਰੰਪਰਾ ਦੇ ਅਨੁਸਾਰ ਮਨਾਇਆ ਗਿਆ ਸੀ ਅਤੇ ਇਸ ਰਾਸ਼ਟਰੀ ਉਤਸਵ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸੇ ਕੜ੍ਹੀ ਵਿਚ ਹਰਿਆਣਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿਚ ਗੀਤਾ ਜਯੰਤੀ ਸਮਾਰੋਹ ਦਾ ਆਯੋਜਨ ਕਰਨ ਦਾ ਫੈਸਲਾ ਲਿਆ ਹੈ। ਬੁਲਾਰੇ ਨੇ ਦੱਸਿਆ ਕਿ 20 ਦਸੰਬਰ ਨੂੰ ਸਾਰੇ ਜ਼ਿਲ੍ਹਿਆਂ ਵਿਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਭਗਵਦ ਗੀਤਾ ’ਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ। 21 ਦਸੰਬਰ ਨੂੰ ਗੈਰ ਸਰਕਾਰੀ ਸੰਗਠਨਾਂ, ਸਮਾਜਿਕ ਤੇ ਧਾਰਮਿਕ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਨਗਰ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀ ਆਪਣੇ ਆਪਣੇ ਜ਼ਿਲ੍ਹਿਆਂ ਵਿਚ 51-51 ਲੜਕੇ ਤੇ ਲੜਕੀਆਂ ਦੀ ਚੋਣ ਕਰਨਗੇ ਜੋ ਸ਼ੋਭਾ ਯਾਤਰਾ ਦੇ ਦੌਰਾਨ ਗੀਤਾ ਦੇ ਸ਼ਲੋਕਾ ਦਾ ਉਚਾਰਣ ਕਰਨਗੇ। ਉਨ੍ਹਾਂ ਦੱਸਿਆ ਕਿ ਸੂਚਨਾ ਜਨ ਸੰਪਰਕ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਹਰਿਆਣਾ ਉਤਰ ਖੇਤਰ ਸੰਸਕ੍ਰਿਤਕ ਕਲਾ ਖੇਤਰ, ਪਟਿਆਲਾ ਦੇ ਸੌਜਨਯ ਤੋਂ ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਦੇ ਰਾਹੀਂ ਲੋਕ ਨ੍ਰਿਤ ਅਤੇ ਲੋਕ ਗੀਤਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਜਿਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਦਾ ਸਿਰਮੌਰੀ ਨਾਟੀ, ਜੰਮੂ ਕਸ਼ਮੀਰ ਦਾ ਰੂਫ ਨ੍ਰਿਤ, ਓੜੀਸਾ ਦਾ ਗੋਟੀ ਪੂਆ, ਪੰਜਾਬ ਦਾ ਭੰਗੜਾ ਤੇ ਜਿੰਦੂਆ, ਮਹਾਰਸ਼ਟਰ ਦਾ ਸੋਂਗੀ ਮੁਖਾਟੇ, ਮੱਧ ਪ੍ਰਦੇਸ਼ ਦਾ ਘਨਘੌਰ, ਗੁਜਰਾਤ ਦਾ ਡਾਂਗੀ ਤੇ ਸਿੱਧੀ ਧਮਾਨ ਨਾਚ ਅਤੇ ਉਤਰ ਪ੍ਰਦੇਸ਼ ਦੇ ਮਯੂਰ ਨਾਚ ’ਤੇ ਇਕ ਸਾਥ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ ਅਤੇ ਇਕ ਮੰਚ ’ਤੇ ਹੀ ਉਤਰ ਭਾਰਤ ਦੀ ਸੰਸਕ੍ਰਿਤੀ ਨੂੰ ਦੇਖਿਆ ਜਾ ਸਕੇਗਾ।
ਹਰਿਆਣਾ ’ਚ ਗੀਤਾ ਜਯੰਤੀ 19 ਤੋਂ : ਮਨੋਹਰ ਲਾਲ



