Skip to content
Independent perspectives. Global stories.
BREAKING

ਸੰਤ ਬਾਬਾ ਮਲਕੀਤ ਸਿੰਘ ਦਾ ਮਾਣਕੋ ਵਿਖੇ ਵੱਖ-ਵੱਖ ਸ਼ਖਸੀਅਤਾਂ ਅਤੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ’ਚ ਅੰਤਿਮ ਸਸਕਾਰ

Share this story

ਜਲੰਧਰ, 8 ਦਸੰਬਰ- ਪੰਜਾਬ ਦੀ ਪਹਿਲੀ ਸਥਾਪਿਤ ਹੋਈ ਪੇਂਡੂ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਅਤੇ ਡੇਰਾ ਸੰਤ ਬਾਬਾ ਭਾਗ ਸਿੰਘ ਸੰਤਪੁਰਾ ਜੱਬੜ ਦੇ ਮੁੱਖ ਸੰਚਾਲਕ ਸਮਾਜ ਸੇਵੀ ਪਰਮਸੰਤ ਸ਼੍ਰੀਮਾਨ 108 ਸੰਤ ਬਾਬਾ ਮਲਕੀਤ ਸਿੰਘ ਜੀ ਦਾ ਅੰਤਿਮ ਸਸਕਾਰ ਅੱਜ ਡੇਰਾ ਸੰਤ ਬਾਬਾ ਭਾਗ ਸਿੰਘ ਸੰਤਪੁਰਾ ਜੱਬੜ ਮਾਣਕੋ ਵਿਖੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਹਜਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਸ੍ਰੀ ਆਨੰਦਪੁਰ ਸਾਹਿਬ, ਹੈਡ ਗੰ੍ਰਥੀ ਜਥੇਦਾਰ ਸੁਖਵਿੰਦਰ ਸਿੰਘ ਜੀ ਉਚੇਚੇ ਤੌਰ ਤੇ ਹਾਜ਼ਰ ਹੋਏ। ਜਿੰਨ੍ਹਾਂ ਨੇ ਮਹਾਪੁਰਸ਼ਾਂ ਦੇ ਅੰਗੀਠਾ ਸਾਹਿਬ ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੁੱਲ ਮਾਲਾਵਾਂ ਭੇਂਟਕੀਤੀਆਂ। ਉਨ੍ਹਾਂ ਨਾਲ ਇਸ ਮੌਕੇ ਸ. ਅਜੀਤ ਸਿੰਘ ਕੌਹਾੜ ਮੰਤਰੀ ਪੰਜਾਬ, ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਬੀਬੀ ਜਗੀਰ ਕੌਰ ਜੀ, ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਸਰਬਜੀਤ ਸਿੰਘ ਮੱਕੜ, ਸਰਵਣ ਸਿੰਘ ਫਿਲੌਰ, ਭਗਵਾਨ ਸਿੰਘ ਜੌਹਲ , ਪਦਮ ਸ਼੍ਰੀ ਕਰਤਾਰ ਸਿੰਘ, ਪਰਮਜੀਤ ਸਿੰਘ ਰਾਏਪੁਰ, ਹਰਨਾਮ ਸਿੰਘ ਅਲਾਵਲਪੁਰ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਮਹਾਪੁਰਸ਼ਾਂ ਦੀ ਪਵਿੱਤਰ ਦੇਹ ਨੂੰ ਸੰਗਤ ਦਰਸ਼ਨ ਲਈ ਗੁਰੂਘਰ ਵਿਖੇ ਰੱਖਿਆ ਗਿਆ। ਜਿੱਥੇ ਪੰਜਾਬ ਭਰ ਤੋਂ ਸੈਂਕੜੇ ਸੰਤਾਂ ਮਹਾਪੁਰਸ਼ਾਂ ਅਤੇ ਹਜਾਰਾਂ ਸੰਗਤਾਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਇਸ ਮੌਕੇ ਸਾਬਕਾ ਰਾਜਪਾਲ ਇਕਬਾਲ ਸਿੰਘ, ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ, ਐਮ ਐਸ ਵਿਰਦੀ, ਰਾਣਾ ਰੰਧਾਵਾ, ਸਤਨਾਮ ਸਿੰਘ ਕੈਂਥ ਵੀ ਅੰਤਿਮ ਦਰਸ਼ਨਾਂ ਲਈ ਪੁੱਜੇ। ਸੰਤ ਬਾਬਾ ਮਲਕੀਤ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਸੰਤ ਦਿਲਾਵਰ ਸਿੰਘ ਬ੍ਰਹਮ ਜੀ ਨੇ ਅਗਨੀ ਦਿਖਾਈ। ਸੰਤ ਮਲਕੀਤ ਸਿੰਘ ਜੀ ਦੇ ਅੰਮਿਤ ਦਰਸ਼ਨਾਂ ਲਈ ਇਲਾਕੇ ਭਰ ਦੀਆਂ ਸੰਗਤਾਂ ਤੋਂ ਇਲਾਵਾ ਪੰਜਾਬ ਭਰ ਤੋਂ ਰਾਜਨੀਤਿਕ ਸਮਾਜ ਸੇਵੀ, ਧਾਰਮਿਕ ਅਤੇ ਵਿਦਿਅਕ ਖੇਤਰਾਂ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਨੇ ਵਹੀਰਾਂ ਘੱਤ ਕੇ ਬਾਬਾ ਜੀ ਦੇ ਦਰਸ਼ਨ ਕੀਤੇ। ਸੰਤ ਸਮਾਜ ਵਲੋਂ ਸੰਤ ਸਤਪਾਲ ਸਿੰਘ ਸਾਹਰੀ, ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੰਤ ਇੰਦਰ ਦਾਸ ਮੇਘੋਵਾਲ, ਸੰਤ ਹਰਦੇਵ ਸਿੰਘ ਤਲਵੰਡੀ, ਸੰਤ ਰਣਜੋਧ ਸਿੰਘ, ਬੀਬੀ ਸ਼ਰੀਫਾਂ ਜੀ, ਸੰਤ ਰਹੀਓਮ ਜੀ, ਸੰਤ ਨਿਰਮਲ ਸਿੰਘ ਬਾਬੇ ਜੌੜੇ, ਸੰਤ ਪ੍ਰਗਣ ਦਾਸ ਜੀ ਜਗਤਪੁਰ ਜੱਟਾਂ, ਸੰਤ ਭੋਲਾ ਦਾਸ ਜੀ ਕਬੀਰਪੰਥੀ, ਸੰਤ ਹਰਚਰਨ ਦਾਸ ਜੀ, ਸੰਤ ਗੁਰਮੇਲ ਦਾਸ ਜੀ, ਸੰਤ ਜਸਵੰਤ ਸਿੰਘ ਠੱਕਰਵਾਲ, ਸੰਤ ਨਿਰਮਲ ਸਿੰਘ ਜੀ, ਸੰਤ ਗੁਰਪਾਲ ਦਾਸ ਜੀ, ਸੰਤ ਸੁਰਿੰਦਰ ਸਿੰਘ ਸੋਢੀ, ਸੰਤ ਮਹਾਂਵੀਰ ਸਿੰਘ, ਸੰਤ ਗੁਰਮੁੱਖ ਸਿੰਘ ਸੱਜਣਾ, ਸੰਤ ਸੁਰਿੰਦਰ ਨਾਥ ਜੀ, ਸੰਤ ਓਮ ਦਾਸ, ਸੰਤ ਮਨਜੀਤ ਸਿੰਘ ਹਰਖੋਵਾਲ, ਸੰਤ ਰਣਜੀਤ ਸਿੰਘ ਡਗਾਣਾ, ਸੰਤ ਪਰਮਿੰਦਰ ਸਿੰਘ, ਸੰਤ ਗੁਰਮੇਲ ਦਾਸ, ਸੰਤ ਬਲਵੀਰ ਸਿੰਘ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਬਲਵੰਤ ਸਿੰਘ ਠੱਕਰਵਾਲ ਸਮੇਤ ਵੱਡੀ ਗਿਣਤੀ ਵਿਚ ਸੰਤ ਸਮਾਜ ਨੇ ਮਹਾਪੁਰਸ਼ਾਂ ਦੀ ਅੰਤਿਮ ਸਸਕਾਰ ਮੌਕੇ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਮਹਾਪੁਰਸ਼ਾਂ ਨੇ ਜੰਗਲ ਵਿਚ ਮੰਗਲ ਲਗਾਉਂਦਿਆਂ ਏਥੇ ਪੰਜਾਬ ਦੀ ਪਹਿਲੀ ਪੇਂਡੂ ਯੂਨੀਵਰਸਿਟੀ ਸੰਤ ਬਾਬਾ ਭਾਗ ਸਿੰਘ ਜੀ ਦੇ ਨਾਮ ਤੇ ਸਥਾਪਿਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਇਲਾਕੇ ਵਿਚ ਸੜਕਾਂ, ਪੁਲਾਂ, ਹਸਪਤਾਲਾਂ, ਡਿਸਪੈਂਸਰੀਆਂ, ਵਿਦਿਅਕ ਅਦਾਰਿਆਂ, ਗੁਰੂ ਘਰਾਂ ਦੀਆਂ ਵੱਡੀਆਂ ਇਮਾਰਤਾਂ ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਕਰਵਾਈਆਂ, ਜੋ ਇਲਾਕੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।

WRITTEN BY