ਸੰਗਤ ਮੰਡੀ, 8 ਦਸੰਬਰ (ਚਰਨਜੀਤ ਮਛਾਣਾ)- ਸਰਦੀ ਦੀ ਪਈ ਅੱਜ ਪਹਿਲੀ ਸੰਘਣੀ ਧੁੰਦ ਨੇ ਕਾਫੀ ਹਾਦਸਿਆਂ ਨੂੰ ਸੱਦਾ ਦਿੱਤਾ ਹੈ, ਇਸੇ ਤਰਾਂ ਅੱਜ ਸੰਗਤ ਮੰਡੀ ਨੇੜੇ ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪਿੰਡ ਗੁਰੁਥੜੀ ਕੋਲ ਇੱਕ ਜੀਪ ਅਤੇ ਟਰਾਲੇ ਦੀ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਜੀਪ ਸਵਾਰ ਇੱਕ ਛੇ ਮਹੀਨੇ ਦੀ ਬੱਚੀ , ਦੋ ਔਰਤਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਜਦਕਿ ਜੀਪ ਸਵਾਰ ਦੋ ਹੋਰ ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਜਿੰਨਾਂ ਨੂੰ ਸਿਵਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ। ਮੌਕੇ ਤੇ ਹਾਜਿਰ ਸਹਾਰਾ ਜਨ ਸੇਵਾ ਸੰਗਤ ਦੇ ਵਰਕਰ ਪਾਲੀ ਮਛਾਣਾ ਨੇ ਦੱਸਿਆ ਕਿ ਜੀਪ ਸਵਾਰ ਬੰਿਠਡਾ ਤੋ ਡੱਬਵਾਲੀ ਸਾਈਡ ਜਾ ਰਹੇ ਸਨ ਜਦਕਿ ਇੱਕ ਟਰਾਲਾ ਡੱਬਵਾਲੀ ਤੋ ਬਠਿੰਡਾ ਵੱਲ ਆ ਰਿਹਾ ਸੀ ਜਿੰਨਾਂ ਦੀ ਸਿੱਧੀ ਟੱਕਰ ਹੋ ਗਈ। ਉੰਨਾਂ ਦੱਸਿਆ ਕਿ ਉੰਨਾਂ ਵੱਲੋ ਮੌਕੇ ਤੇ ਪਹੁੰਚ ਕੇ ਜੀਪ ਸਵਾਰਾਂ ਨੂੰ ਜੀਪ ਵਿੱਚੋ ਬਾਹਰ ਕੱਢਿਆ ਤਾਂ ਜੀਪ ਵਿੱਚ ਸਵਾਰ ਦੋ ਔਰਤਾਂ ਸਮੇਤ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਜਦਕਿ ਤਿੰਨ ਗੰਭੀਰ ਜਖਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਕਿ ਇੱਕ ਛੇ ਮਹੀਨੇ ਦੀ ਬੱਚੀਦੀ ਜਖਮਾਂ ਦੀ ਤਾਬ ਨਾਂ ਝਲਦੇ ਮੌਤ ਹੋ ਗਈ। ਉੰਨਾਂ ਦੱਸਿਆ ਕਿ ਮੇਜਰ ਸਿੰਘ (50), ਜਰਨੈਲ ਕੌਰ ਪਤਨੀ ਸੁਖਦੇਵ ਸਿੰਘ (50), ਜਗਦੇਵ ਕੌਰ ਪਤਨੀ ਸੁਖਦੇਵ ਸਿੰਘ (50), ਅਤੇ ਮੇਜਰ ਸਿੰਘ ਦੀ ਪੋਤਰੀ ਦੀ ਮੌਤ ਹੋ ਗਈ ਜਦਕਿ ਸੁਖਪ੍ਰੀਤ ਕੌਰ ਅਤੇ ਜਗਦੇਵ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਹਾਦਸਾ ਇੰਨਾਂ ਭਿਆਨਕ ਸੀ ਕਿ ਜੀਪ ਦੇ ਪਰਖੱਚੇ ਉ¤ਡ ਗਏ। ਆਪਣੇ ਪਰਿਵਾਰ ਨਾਲ ਪਿੰਡ ਲਹਿਰਾ ਮੁਹੱਬਤ ਤੋ ਜੋਗੇਵਾਲਾ ਵਿਖੇ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ ਤਾਂ ਇਹ ਰਸਤੇ ਵਿੱਚ ਭਾਣਾ ਵਰਤ ਗਿਆ।ਮੌਕੇ ਤੇ ਮੌਜੂਦ ਥਾਣਾ ਰਾਮਾਂ ਦੇ ਮੁਖੀ ਗੁਰਸ਼ੇਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉੰਨਾਂ ਟਾਲਮਟੋਲ ਕਰਦਿਆਂ ਕਿਹਾ ਕਿ ਅਜੇ ਤੱਕ ਉੰਨਾਂ ਨੂੰ ਇਸ ਹਾਦਸੇ ਬਾਰੇ ਕੁਝ ਨਹੀ ਪਤਾ। ਉ¤ਧਰ ਇਸੇ ਤਰਾਂ ਬਠਿੰਡਾ ਬਾਦਲ ਰੋਡ ਤੇ ਪਿੰਡ ਜੈ ਸਿੰਗ ਵਾਲਾ ਕੋਲ ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਵਿਚਕਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ।



