ਰਈਆ, 8 ਦਸੰਬਰ (ਸੁਨੀਲ ਬਿੱਟੂ) – ਗੁਜਰਾਤ ਤੋਂ ਆਈਆਂ ਬ੍ਰਹਮ ਕੁਮਾਰੀ ਬੀਬੀਆਂ ਨੇ ਰਈਆ ਮੰਡੀ ਵਿਖੇ ਜੈਵਿਕ ਖੇਤੀ ਅਤੇ ਯੋਗਾ ਦੀ ਮਹੱਤਤਾ ਬਾਰੇ ਸੈਮੀਨਾਰ ਕਰਵਾਇਆ। ਇਸ ਮੌਕੇ ਬ੍ਰਹਮ ਕੁਮਾਰੀਆਂ ਨੇ ਕਿਸਾਨਾਂ ਨੂੰ ਖੇਤੀ ਖਰਚਾ ਘਟਾਉਣ ਦੀ ਅਪੀਲ ਕਰਦਿਆਂ ਰਸਾਇਣਕ ਖਾਦਾਂ ਦੀ ਵਰਤਂੋ ਬੰਦ ਕਰਕੇ ਦੇਸੀ ਰੂੜੀ ਅਤੇ ਹਰੀ ਖਾਦ ਦੀ ਵਰਤਂੋ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕੀੜੇ ਮਾਰ ਦਵਾਈਆਂ ਦੀ ਅੰਨੇਵਾਹ ਵਰਤਂੋ ਵੀ ਇਨਸਾਨੀ ਜਿੰਦਗੀ ਲਈ ਤਬਾਹਕੁੰਨ ਹੈ, ਇਸ ਤਂੋ ਵੀ ਪ੍ਰਹੇਜ ਕੀਤਾ ਜਾਵੇ। ਉਨਾਂ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਿਰਫ ਦੋ ਸਾਲ ਰਸਾਇਣਕ ਖਾਦਾ ਨਾ ਵਰਤਣ ਕਾਰਨ ਫਸਲ ਕੁਝਘਟ ਹੋਵੇਗੀ ਪ੍ਰੰਤੂ ਤੀਸਰੇ ਸਾਲ ਫਸਲ ਪੂਰੀ ਹੋਣ ਲਗ ਪਵੇਗੀ। ਉਨ੍ਹਾਂ ਕਿਸਾਨਾਂ ਨੂੰ ਬੀਜ਼ ਪਾਉਣ ਮੌਕੇ ਪ੍ਰਮਾਤਮਾ ਦਾ ਨਾਮ ਲੈਣ ਅਤੇ ਯੋਗ ਬਣਾਉਣ ਦੀ ਸਲਾਹ ਦਿਤੀ। ਇਸ ਸੈਮੀਨਾਰ ਨੂੰ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਥ ਅਕਾਲੀ ਆਗੂ ਗਗਨਦੀਪ ਸਿੰਘ ਜੱਜ ਤੇ ਸਾਬਕਾ ਚੇਅਰਮੈਨ ਗੁਰਵਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਜੱਜ ਰਈਆ, ਜਥੇਦਾਰ ਗੁਰਵਿੰਦਰਪਾਲ ਸਿੰਘ ਸਾਬਕਾ ਚੇਅਰਮੈਨ ਰਈਆ, ਦਲਜੀਤ ਸਿੰਘ ਟਿੱਕਾ, ਹਵੇਲੀ ਰਾਮ, (ਦੋਵੇ) ਕੌਂਸਲਰ ਨਗਰ ਪੰਚਾਇਤ ਰਈਆ, ਸੁਖਦੇਵ ਸਿੰਘ ਸਾਬਕਾ ਐ¤ਮ.ਸੀ, ਸੇਵਾ ਸਿੰਘ ਮਾਨ, ਅਵਤਾਰ ਸਿੰਘ ਪੱਡਾ, ਜਗਤਾਰ ਸਿੰਘ ਲੱਖੂਵਾਲ, ਹਰੀਪਾਲ ਕਮਿਸ਼ਨ ਏਜੰਟ, ਸਤਪਾਲ ਸਿੰਘ ਮੱਤੇਵਾਲ, ਅਮਰਪ੍ਰੀਤ ਸਿੰਘ, ਜਸਕਰਨ ਸਿੰਘ ਪਾਰੋਵਾਲ ਆਦਿ ਮੌਜੂਦ ਸਨ।



