ਮੁੰਬਈ, 1 ਦਸੰਬਰ (ਪੀ. ਟੀ.)- ਆਰ.ਬੀ.ਆਈ. ਗਵਰਨਰ ਰਘੁਰਾਮ ਰਾਜਨ ਨੇ ਕਿਹਾ ਹੈ ਕਿ ਦੂਸਰੀ ਤਿਮਾਹੀ ਦੀ ਆਰਥਿਕ ਵਿਕਾਸ ਦਰ ਦੇ ਮਜ਼ਬੂਤ ਅੰਕੜਿਆਂ ਨਾਲ ਅਰਥ ਵਿਵਸਥਾ ਦੀ ਹਾਲਤ ‘ਚ ਸੁਧਾਰ ਦੇ ਸ਼ੁਰੂਆਤੀ ਸੰਕੇਤ ਮਿਲਦੇ ਹਨ ਪਰ ਕੇਂਦਰੀ ਬੈਂਕ ਨੇ ਚਾਲੂ ਵਿ¤ਤ ਸਾਲ ਦੀ ਅਨੁਮਾਨਿਤ ਵਿਕਾਸ ਦੇ ਆਪਣੇ 7.4 ਫ਼ੀਸਦੀ ਦੇ ਪਹਿਲੇ ਅੰਦਾਜ਼ੇ ਨੂੰ ਹੀ ਬਰਕਰਾਰ ਰ¤ਖਿਆ ਹੈ। ਇਸ ਤੋਂ ਇਲਾਵਾ ਰਘੁਰਾਮ ਰਾਜਨ ਨੇ ਅ¤ਜ ਮੁ¤ਖ ਨੀਤੀ ਗਤ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਪਰ ਕਿਹਾ ਕਿ ਅ¤ਗੇ ਗੁੰਜਾਇਸ਼ ਹੋਣ ‘ਤੇ ਕੇਂਦਰੀ ਬੈਂਕ ਇਸ ‘ਚ ਕਟੌਤੀ ਕਰਨ ਲਈ ਪ੍ਰਤੀਬ¤ਧ ਹੈ। ਗਵਰਨਰ ਨੇ ਇਹ ਵੀ ਕਿਹਾ ਕਿ ਚਾਲੂ ਵਿ¤ਤ ਸਾਲ ‘ਚ ਮੁਦਰਾਸਫਿਤੀ ਦੀ ਸਥਿਤੀ ਪਹਿਲਾਂ ਦੇ ਅਨੁਮਾਨ ਤੋਂ ਬਿਹਤਰ ਰਹਿਣ ਦੀ ਉਮੀਦ ਹੈ।



