Skip to content
Independent perspectives. Global stories.
BREAKING

ਹਰਿਆਣਾ ਸਰਕਾਰ ਅੰਬਾਲਾ ਸ਼ਹਿਰ ਦੇ ਮਿਕਸੀ ਉਦਯੋਗ ਦਾ ਵਜੂਦ ਹੋਂਦ ਵਿਚ ਲਿਆਉਣ ਲਈ ਵਿਸ਼ੇਸ਼ ਪੈਕੇਜ ਦੇਵੇਗੀ

Share this story

ਚੰਡੀਗੜ੍ਹ, 30 ਨਵੰਬਰ (ਨਾਗਪਾਲ)- ਹਰਿਆਣਾ ਸਰਕਾਰ ਆਪਣੀ ਨਵੀਂ ਉਦਮ ਪ੍ਰੋਤਸਾਹਨ ਨੀਤੀ, 2015 ਦੇ ਤਹਿਤ ਅੰਬਾਲਾ ਸ਼ਹਿਰ ਦੇ ਮਿਕਸੀ ਉਦਯੋਗ ਦਾ ਵਜੂਦ ਹੋਂਦ ਵਿਚ ਲਿਆਉਣ ਲਈ ਵਿਸ਼ੇਸ਼ ਪੈਕੇਜ ਦੇਵੇਗੀ। ਇਸ ਤੋਂ ਇਲਾਵਾ, ਯਮੁਨਾਨਗਰ ਵਿਚ ਇੰਜੀਨੀਅਰਿੰਗ ਪਲਾਈਵੂਡ, ਅੰਬਾਲਾ ਦੇ ਵਿਗਿਆਨਕ ਉਪਕਰਣ, ਜਗਾਧਰੀ ਦੇ ਧਾਤੂ ਉਦਯੋਗ ਅਤੇ ਪਾਣੀਪਤ ਦੇ ਕਪੜੇ ਉਦਯੋਗ ਲਈ ਵੱਖ-ਵੱਖ ਕਲਸਟਰ ਵਿਕਸਿਤ ਕਰੇਗੀ। ਜਿਸ ਲਈ ਕੇਂਦਰ ਸਰਕਾਰ ਨੇ ਮੰਜ਼ੂਰੀ ਦਿੱਤੀ ਹੈ ਅਤੇ ਫਰਵਰੀ, 2016 ਤਕ ਇਸ ਦੀ ਵੇਰਵਾ ਪਰਿਯੋਜਨਾ ਰਿਪੋਰਟ ਤਿਆਰ ਕੀਤੀ ਜਾਵੇਗੀ। ਵਿਧਾਇਕ ਅਸੀਮ ਗੋਇਲ ਵੱਲੋਂ ਹਰਿਆਣਾ ਵਿਧਾਨ ਸਭਾ ਵਿਚ ਚਲ ਰਹੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸੁਆਲ ਕਾਲ ਸਮੇਂ ਨਵੀਂ ਉਦਮ ਪ੍ਰੋਤਸਾਹਨ ਨੀਤੀ, 2015 ਦੇ ਤਹਿਤ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਦਯੋਗ ਮੰਤਰੀ ਕੈਪਟਨ ਅਭਿਮਨਿਯੂ ਨੇ ਸਦਨ ਨੂੰ ਦਿੱਤੀ। ਕੈਪਟਨ ਅਭਿਮਨਿਯੂ

ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੂੰ ਕਰਵਾਇਆ ਕਿ ਨਵੀਂ ਨੀਤੀ ਦੇ ਤਹਿਤ 3 ਕਰੋੜ ਰੁਪਏ ਦੀ ਪਰਿਯੋਜਨਾ ਲਾਗਤ ਦਾ 20 ਫੀਸਦੀ ਰਾਜ ਸਰਕਾਰ ਅਤੇ 15 ਤੋਂ 20 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਵਿਚ ਕੇਂਦਰ ਸਰਕਾਰ 70 ਫੀਸਦੀ ਤਕ ਗ੍ਰਾਂਟ ਦੇਵੇਗੀ। ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਨਵੀਂ ਨੀਤੀ ਦੇ ਤਹਿਤ ਸਾਂਝਾ ਸਹੂਲਤ ਕੇਂਦਰ ਸਥਾਪਿਤ ਕਰਕੇ ਕਲਸਟਰ ਸਮੂਹ ਵਿਕਸਿਤ ਕੀਤਾ ਜਾਵੇਗਾ। 90 ਫੀਸਦੀ ਰਾਜ ਸਰਕਾਰ ਦਾ ਯੋਗਦਾਨ ਹੋਵੇਗਾ। ਉਦਯੋਗ ਮੰਤਰੀ ਨੇ ਸਦਨ ਨੂੰ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਕਿ ਯਮੁਨਾਨਗਰ ਤੋਂ ਪੰਚਕੂਲਾ ਤਕ ਦੇ ਕੌਮੀ ਰਾਜ ਮਾਰਗ ’ਤੇ ਉਦਯੋਗ ਵਿਕਸਿਤ ਕੀਤਾ ਜਾਵੇਗਾ। ਸਾਹਾ ਵਿਚ ਫੂਡ ਪਾਰਕ ਅਤੇ ਅੰਬਾਲਾ ਵਿਚ 50 ਕਰੋੜ ਰੁਪਏ ਦੀ ਲਾਗਤ ਨਾਲ ਇਕ ਟੂਲ ਰੂਮ ਸਥਾਪਿਤ ਕੀਤਾ ਜਾ ਰਿਹਾ ਹੈ। ਇਨੈਲੋ ਦੇ ਰਾਜਦੀਪ ਫੋਗਾਟ ਵੱਲੋਂ ਭਾਰਤੀ ਸੀਮੇਂਟ ਨਿਗਮ ਦੀ ਦਾਦਰੀ ਵਿਚ ਬੰਦ ਪਈ ਫੈਕਟਰੀ ਥਾਂ ’ਤੇ ਕੋਈ ਭਾਰੀ ਉਦਯੋਗ ਲਗਾਉਣ ਦੀ ਮੰਗ ’ਤੇ ਉਦਯੋਗ ਮੰਤਰੀ ਨੇ ਸਦਨ ਨੂੰ ਜਾਣੂ ਕਰਵਾਇਆ ਕਿ ਉਹ ਪਿਛਲੇ ਸੈਸ਼ਨ ਦੌਰਾਨ ਵੀ ਇਸ ਮੁੱਦੇ ’ਤੇ ਜਾਣਕਾਰੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਯਤਨ ਰਹੇਗਾ ਕਿ ਸੀ.ਸੀ.ਆਈ. ਦੀ ਥਾਂ ’ਤੇ ਕੋਈ ਉਦਯੋਗ ਉ¤ਥੇ ਲਗੇ। ਉਦਯੋਗ ਮੰਤਰੀ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਮੌਜ਼ੂਦਾ ਸਰਕਾਰ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਦੀ ਭਾਨਵਾ ਨਾਲ ਕੰਮ ਨਹੀਂ ਕਰੇਗੀ। ਪਿਛਲੀ ਸਰਕਾਰ ਦੇ ਸਮੇਂ ਸ਼ੁਰੂ ਕੀਤੀ ਗਈਆਂ ਪਰਿਯੋਜਨਾਵਾਂ ਨੂੰ ਵੀ ਅੱਗੇ ਵੱਧਾਇਆ ਜਾਵੇਗਾ। ਇਨੈਲੋ ਦੇ ਓਮ ਪ੍ਰਕਾਸ਼ ਗੋਰਾ ਵੱਲੋਂ ਲੋਹਾਰੂ ਵਿਧਾਨ ਸਭਾ ਖੇਤਰ ਦੇ ਬਡਵਾ ਪਿੰਡ ਦੇ ਸਰਕਾਰੀ ਕੰਨਿਆ ਹਾਈ ਸਕੂਲ ਦਾ ਦਰਜਾ ਵੱਧਾ ਕੇ ਸੀਨੀਅਰ ਸੈਕੰਡਰੀ ਸਕੂਲ ਕਰਨ ਦੇ ਸਬੰਧ ਵਿਚ ਪੁੱਛੇ ਗਏ ਇਕ ਹੋਰ ਸੁਆਲ ਦੇ ਜਵਾਬ ਵਿਚ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਜਿੱਥੇ ਜਿੱਥੇ ਸਕੂਲ ਅਪਗ੍ਰੇਡ ਕਰਨ ਦੇ ਨਿਰਧਾਰਿਤ ਮਾਪਦੰਡ ਤੇ ਨਿਯਮ ਪੂਰੇ ਹੁੰਦੇ ਹਨ, ਉ¤ਥੇ ਸਰਕਾਰ ਪਹਿਲ ਦੇ ਆਧਾਰ ’ਤੇ ਸਕੂਲਾਂ ਨੂੰ ਅਪਗ੍ਰੇਡ ਕਰੇਗੀ। ਪਿਛਲੀ ਸਰਕਾਰ ਸਾਲ 2014 ਵਿਚ ਜਲਦਬਾਜੀ ਵਿਚ ਭਿਵਾਨੀ ਵਿਚ ਚੌਧਰੀ ਬੰਸੀ ਲਾਲ ਯੂਨੀਵਰਸਿਟੀ ਤੇ ਜੀਂਦ ਵਿਚ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਦੀ ਸਥਾਪਨਾ ਕਰ ਗਈ ਸੀ, ਪਰ ਉ¤ਥੇ ਨਾ ਤਾਂ ਬੁਨਿਆਦੀ ਢਾਂਚਾ ਸੀ ਅਤੇ ਨਾ ਹੀ ਫੈਕਲਟੀ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਸੀ। ਮੌਜ਼ੂਦਾ ਸਰਕਾਰ ਉ¤ਚੇਰੀ ਸਿੱਖਿਆ ਨੂੰ ਪਹਿਲ ਦੇ ਰਹੀ ਹੈ ਅਤੇ ਸਾਰੇ ਵਿਦਿਅਕ ਸੰਸਥਾਨਾਂ ਦੀ ਮੈਪਿੰਗ ਕੀਤੀ ਜਾ ਰਹੀ ਹੈ ਅਤੇ ਮੰਗ ਅਨੁਸਾਰ ਨਵੇਂ ਵਿਦਿਅਕ ਸੰਸਥਾਨ ਖੋਲ੍ਹੇ ਜਾਣਗੇ।

WRITTEN BY