ਨਵੀਂ ਦਿ¤ਲੀ, 29 ਨਵੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਦੇਸ਼ ਦੀ ਜਨਤਾ ਨਾਲ 14ਵੀਂ ਵਾਰ ‘ਮਨ ਕੀ ਬਾਤ’ ਵਿੱਚ ਵਾਤਾਵਰਣ ਬਦਲਾਅ ’ਤੇ ਚਿੰਤਾ ਪ੍ਰਗਟ ਕੀਤੀ।ਉਨ੍ਹਾਂ ਨੇ ਜਲੰਧਰ ਦੇ ਲਖਵਿੰਦਰ ਸਿੰਘ ਜੋ ਖੁਦ ਜੈਵਿਕ ਖੇਤੀ ਕਰਦੇ ਹਨ ਦੀ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਵਾਲੀ ਚਿੰਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਫਸਲਾਂ ਦੀ ਰਹਿੰਦ-ਖੂਹੰਦ ਬਹੁਤ ਕੀਮਤੀ ਹੁੰਦੀ ਹੈ। ਉਹ ਆਪਣੇ ਆਪ ’ਚ ਇਕ ਜੈਵਿਕ ਖਾਦ ਹੁੰਦੀ ਹੈ।ਸਾਨੂੰ ਉਨ੍ਹਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ।ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਜ਼ਮੀਨ ਦੀ ਉਪਰਲੀ ਪਰਤ ਸੜ ਜਾਂਦੀ ਹੈ ਜੋ ਜ਼ਮੀਨ ਲਈ ਘਾਤਕ ਹੁੰਦੀ ਹੈ।ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਜਲਵਾਯੂ ਤਬਦੀਲੀ ਉ¤ਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਲਵਾਯੂ ’ਚ ਤਬਦੀਲੀ ਏਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਸਾਨੂੰ ਹਾਲੇ ਇਸ ਦਾ ਅਹਿਸਾਸ ਨਹੀਂ ਹੋ ਰਿਹਾ। ਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਅਤੇ ਬੇਮੌਸਮੀ ਬਰਸਾਤ ਅਤੇ ਲੰਮੇ ਸਮੇਂ ਤੱਕ ਭਾਰੀ ਮੀਂਹ ਨਾਲ ਤਾਮਿਲਨਾਡੂ ਵਿੱਚ ਨੁਕਸਾਨ ਹੋਇਆ ਅਤੇ ਹੋਰਨਾਂ ਰਾਜਾਂ ਵਿੱਚ ਵੀ ਇਸ ਦਾ ਅਸਰ ਹੋਇਆ। ਉਨ੍ਹਾਂ ਕਿਹਾ ਕਿ ਮੈਂ ਇਸ ਦੁਖ ਦੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਸ਼ੋਕ ਪ੍ਰਗਟ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤਾਮਿਲਨਾਡੂ ਇਸ ਸੰਕਟ ਦੇ ਬਾਵਜੂਦ ਵੀ ਇੱਕ ਵਾਰ ਫਿਰ ਬਹੁਤ ਤੇਜ਼ ਗਤੀ ਨਾਲ ਅੱਗੇ ਵਧਣ ਲੱਗੇਗਾ। ਉਨ੍ਹਾਂ ਕਿਹਾ ਕਿ ਸਾਰਕ ਦੇਸ਼ਾਂ ਨੂੰ ਮਿਲ ਕੇ ਸੰਕਟ ਪ੍ਰਬੰਧਾਂ ਲਈ ਸਾਨੂੰ ਇੱਕਜੁਟ ਹੋ ਕੇ ਅਭਿਆਸ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀ 3 ਦਸੰਬਰ ਨੂੰ ‘ਇੰਟਰਨੈਸ਼ਨਲ ਡੇ ਆਫ ਪਰਸਨਜ਼ ਵਿਧ ਡਿਸਏਬਲਟੀਜ਼’ ਨੂੰ ਪੂਰਾ ਵਿਸ਼ਵ ਯਾਦ ਕਰੇਗਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੰਗ ਦਾਨ ਕਰਨ ਨਾਲ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਅੰਗ ਦਾਨ ਇੱਕ ਤਰ੍ਹਾਂ ਨਾਲ ਅਮਰਤਾ ਲੈ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਮੈਂ ਅੰਗ ਦਾਨ ਦੇ ਲਈ ਹੈਲਪ ਲਾਈਨ ਦੀ ਚਰਚਾ ਕੀਤੀ ਸੀ, ਜਿਸ ਦੇ ਬਾਅਦ ਫੋਨ ਕਾਲਜ਼ ਵਿੱਚ ਤਕਰੀਬਨ 7 ਗੁਣਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਰੀਰ ਤੋਂ ਦੂਸਰੇ ਸਰੀਰ ਵਿੱਚ ਜਦ ਅੰਗ ਜਾਂਦਾ ਹੈ ਤਾਂ ਉਸ ਅੰਗ ਨੂੰ ਨਵਾਂ ਜੀਵਨ ਮਿਲ ਜਾਂਦਾ ਹੈ, ਪਰ ਉਸ ਵਿਅਕਤੀ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ। ਉਨ੍ਹਾਂ ਨੇ ਸਮਾਜਿਕ ਕਾਰਜਾਂ ਵਿੱਚ ਬਿਲ ਗੇਟਸ ਦੇ ਭਾਰਤ ’ਚ ਯੋਗਦਾਨ ਸਮੇਤ ਕਈ ਮੁ¤ਦਿਆਂ ’ਤੇ ਚਰਚਾ ਕੀਤੀ।



