Skip to content
Independent perspectives. Global stories.
BREAKING

ਨਾਬਾਰਡ ਦੇ ਕਰਜ਼ਿਆਂ ਦੀ ਦਰ 4.5 ਫ਼ੀਸਦੀ ਤੋਂ ਘਟਾ ਕੇ 2.5 ਕੀਤੀ ਜਾਵੇ : ਬਾਦਲ

Share this story

ਚੰਡੀਗੜ੍ਹ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਨਾਬਾਰਡ ਪਾਸੋਂ ਮੰਗ ਕੀਤੀ ਕਿ ਸੂਬੇ ਵਿੱਚ ਅਤਿ ਲੋੜੀਂਦੇ ਖੇਤੀ ਵੰਨ-ਸੁਵੰਨਤਾ ਪ੍ਰੋਗਰਾਮ ਨੂੰ ਵੱਡੀ ਪੱਧਰ ‘ਤੇ ਹੁਲਾਰਾ ਦੇਣ ਲਈ ਖੇਤੀ ਦੇ ਸਹਾਇਕ ਧੰਦਿਆਂ ਨੂੰ ਵੀ ਖੇਤੀਬਾੜੀ ਕਰਜ਼ੇ ਦੀਆਂ ਦਰਾਂ ਦੇ ਬਰਾਬਰ ਹੀ ਕਰਜ਼ੇ ਮੁਹੱਈਆ ਕਰਵਾਏ ਜਾਣ।
CM-Punjab
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਾਬਾਰਡ ਵਲੋਂ ਦਿੱਤੇ ਜਾਂਦੇ ਕਰਜ਼ਿਆਂ ਦੀ ਦਰ 4.5 ਫ਼ੀਸਦੀ ਤੋਂ ਘਟਾ ਕੇ 2.5 ਫ਼ੀਸਦੀ ਕੀਤੀ ਜਾਵੇ ਤਾਂ ਜੋ ਪੇਂਡੂ ਆਰਥਿਕਤਾ ਨੂੰ ਪੈਰਾਂ ਸਿਰ ਕੀਤਾ ਜਾ ਸਕੇ। ਅੱਜ ਇੱਥੇ ਸ਼ਿਵਾਲਿਕ ਹੋਟਲ ਵਿਖੇ ਨਾਬਾਰਡ ਦੇ 32ਵੇਂ ਸਥਾਪਨਾ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਸ. ਬਾਦਲ ਨੇ ਆਖਿਆ ਕਿ ਨਾਬਾਰਡ ਵਲੋਂ ਪਹਿਲਾਂ 2.5 ਫ਼ੀਸਦੀ ‘ਤੇ ਕਰਜ਼ਾ ਦਿੱਤਾ ਜਾਦਾ ਸੀ ਜਿਸ ਦੀਆਂ ਦਰਾਂ ਹੁਣ ਵਧਾ ਕੇ 4.5 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨਾਬਾਰਡ ਨੂੰ ਜ਼ੋਰ ਦੇ ਕੇ ਆਖਿਆ ਕਿ ਇਹ ਦਰ ਤੁਰੰਤ ਘਟਾ ਕੇ 2.5 ਫ਼ੀਸਦੀ ਕੀਤੀ ਜਾਵੇ।

WRITTEN BY