Skip to content
Independent perspectives. Global stories.
BREAKING

ਸੁਖਬੀਰ ਦੇ ਕਾਫਲੇ ਦਾ ਮੋਗਾ ਤੱਕ ਥਾਂ-ਥਾਂ ਭਰਵਾਂ ਸਵਾਗਤ

Share this story

ਲੁਧਿਆਣਾ, 28 ਨਵੰਬਰ (ਪੀ. ਟੀ.)- ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇ¤ਥੋਂ ਮੋਗਾ ਲਈ ਸਦਭਾਵਨਾ ਰੈਲੀ ਦੀ ਇਕ ਕਾਫਲੇ ਦੇ ਰੂਪ ਵਿਚ ਸ਼ੁਰੂਆਤ ਕੀਤੀ ਜਿਸ ਵਿਚ ਪਿੰਡ ਅਤੇ ਸ਼ਹਿਰਵਾਸੀਆਂ ਨੇ ਜੰਮ ਕੇ ਸ਼ਮੂਲੀਅਤ ਕੀਤੀ। ਇਹ ਕਾਫਲਾ 10 ਕਿਲੋਮੀਟਰ ਲੰਬਾ ਸੀ ਜਿਸ ਦਾ ਥਾਂ-ਥਾਂ ਭਰਵਾਂ ਸਵਾਗਤ ਹੋਇਆ ਅਤੇ ਉ¤ਪ ਮੁੱਖ ਮੰਤਰੀ ਨੇ ਵਿਧਾਇਕ ਸ੍ਰੀ ਮਨਪ੍ਰੀਤ ਸਿੰਘ ਇਯਾਲੀ ਦੀ ਕਾਰ ਵਿਚ ਖੜ੍ਹ ਕੇ ਸੜਕ ਦੁਆਲੇ ਖੜ੍ਹੇ ਲੋਕਾਂ ਅਤੇ ਸਮੱਰਥਕਾਂ ਤੋਂ ਹੱਥ ਹਿਲਾ ਕੇ ਸ਼ੁੱਭਇਛਾਵਾਂ ਕਬੂਲ ਕੀਤੀਆਂ । ਇਸ ਮੌਕੇ ਹਰ ਉਮਰ ਵਰਗ ਦੇ ਲੋਕਾਂ ਦੇ ਕਾਫਲੇ ਦਾ ਸਵਾਗਤ ਕੀਤਾ ਅਤੇ ਸ. ਬਾਦਲ ਨੂੰ ਮੋਗਾ ਤੱਕ ਦੇ 65 ਕਿਲੋਮੀਟਰ ਦਾ ਸਫਰ ਤੈਅ ਕਰਨ ਵਿਚ ਤਿੰਨ ਘੰਟੇ ਤੋਂ ਵੀ ਜ਼ਿਆਦਾ ਸਮਾਂ ਲੱਗਾ। ਲੁਧਿਆਣਾ-ਮੋਗਾ ਸੜਕ ਦੇ ਦੋਵੇਂ ਪਾਸੇ ਸਮੱਰਥਕਾਂ ਅਤੇ ਪਿੰਡਵਾਸੀਆਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ। ਭਨੌਹਰ ਪਿੰਡਵਾਸੀ ਸੁੱਚਾ ਸਿੰਘ ਨੇ ਕਿਹਾ ਕਿ ਜਿਉਂ ਹੀਉਸ ਨੇ ਉ¤ਪ ਮੁੱਖ ਮੰਤਰੀ ਨੂੰ ਫਤਿਹ ਬੁਲਾਈ ਤਾਂ ਉਨ੍ਹਾਂ ਗਰਮਜ਼ੋਸ਼ੀ ਨਾਲ ਚਿਹਰੇ ‘ਤੇ ਮੁਸਕਰਾਹਟ ਲਿਆ ਕੇ ਉਸ ਵੱਲ ਹੱਥ ਵਧਾਇਆ। ਸੁੱਚਾ ਸਿੰਘ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਦੀ ਹਲੀਮੀ ਅਤੇ ਨਿਮਰਤਾ ਦਾ ਮੁਰੀਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਵੱਲੋਂ ਉਸ ਨਾਲ ਹੱਥ ਮਿਲਾਉਣ ਨੂੰ ਉਹ ਸਾਰੀ ਉਮਰ ਯਾਦ ਰੱਖੇਗਾ। ਜਿਉਂ ਹੀ ਕਾਫਲਾ ਮੁੱਲਾਂਪੁਰ ਦਾਖਾ ਵਿਖੇ ਦਾਖਲ ਹੋਇਅ ਤਾਂ ਹਜ਼ਾਰਾਂ ਹੀ ਨੌਜਵਾਨਾਂ ਨੇ ਉ¤ਪ ਮੁੱਖ ਮੰਤਰੀ ਦਾ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਨੌਜਵਾਨ ਵਰਗ ਦਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਿਚ ਪੂਰਣ ਭਰੋਸਾ ਹੈ ਕਿ ਸੂਬੇ ਦੀ ਤਰੱਕੀ ਲਈ ਸਿਰਫ ਇਹੀ ਸਰਕਾਰ ਹੋਰ ਤੇਜ਼ੀ ਨਾਲ ਯਤਨ ਕਰਦੀ ਰਹੇਗੀ। ਦਾਖਾ ਦੇ ਇਕ ਨਿੱਜੀ ਕਾਲਜ ਵਿਚ ਪੜ੍ਹਨ ਵਾਲੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਨੇ ਉ¤ਪ ਮੁੱਖ ਮੰਤਰੀ ਨੂੰ ਜਿਉਂ ਹੀ ਇਕ ਸੈਲਫੀ ਖਿਚਵਾਉਣ ਦੀ ਬੇਨਤੀ ਤਾਂ ਉਨ੍ਹਾਂ ਝ¤ਟ ਹਾਂ ਕਰ ਦਿੱਤੀ। ਉਸ ਨੇ ਕਿਹਾ ਕਿ ਉਸਦਾ ਪਰਿਵਾਰ ਬਹੁਤ ਪੁਰਾਣਾ ਅਕਾਲੀ ਸਮੱਰਥਕ ਹੈ ਅਤੇ ਜਿੱਦਣ ਦੀ ਉਸ ਨੇ ਸੁਰਤ ਸੰਭਾਲੀ ਹੈ ਉਹ ਵੀ ਇਕ ਅਕਾਲੀ ਸਮੱਰਥਕ ਵੱਜੋਂ ਸਰਗਰਮ ਭੂਮਿਕਾ ਅਦਾ ਕਰ ਰਿਹਾ ਹੈ। ਅਸਲ ਵਿਚ ਸਾਰੇ ਰਸਤੇ ਹੀ ਬਹੁਤ ਸਾਰੇ ਨੌਜਵਾਨਾਂ ਨੇ ਸ. ਸੁਖਬੀਰ ਸਿੰਘ ਬਾਦਲ ਨਾਲ ਸੈਲਫੀਆਂ ਖਿਚਵਾਈਆਂ। ਜਗਰਾਉਂ ਵਾਸੀ 70 ਸਾਲਾਂ ਨੱਥਾ ਸਿੰਘ ਨੇ ਕਿਹਾ ਕਿ ਉਸ ਨੇ ਇਸ ਤੋਂ ਪਹਿਲਾਂ ਕਦੇ ਵੀ ਏਡਾ ਵੱਡਾ ਕਾਫਲਾ ਨਹੀਂ ਵੇਖਿਆ। ਉਸ ਨੇ ਕਿਹਾ ਕਿ ਕਾਫਲੇ ਵਿਚ ਹਰ ਉਮਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਪੂਰਾ ਭਰੋਸਾ ਹੈ। ਗਾਲਿਬ ਕਲਾਂ ਪਿੰਡ ਦੇ ਇਕ ਦੁਕਾਨਦਾਰ ਅਜੈਬ ਸਿੰਘ ਨੇ ਕਿਹਾ ਕਿ ਉਹ ਉ¤ਪ ਮੁੱਖ ਮੰਤਰੀ ਨੂੰ ਦੇਖਣ ਲਈ ਖਾਸ ਤੌਰ ‘ਤੇ ਆਇਆ ਹੈ। ਉਸ ਨੇ ਕਿਹਾ ਕਿ ਕੁਝ ਲੋਕ ਨਿੱਜੀ ਹਿੱਤਾਂ ਖਾਤਿਰ ਸ਼੍ਰੋਮਣੀ ਅਕਾਲੀ ਦਲ ਖਿਲਾਫ ਜਾਣਬੁੱਝ ਕੇ ਗਲਤ ਪ੍ਰਚਾਰ ਕਰ ਰਹੇ ਹਨ ਅਤੇ ਸੂਬੇ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਵਿਗਾੜਨਾ ਚਾਹੁੰਦੇ ਹਨ ਜਦਕਿ ਪੰਜਾਬੀ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ। ਇਸ ਤੋਂ ਪਹਿਲਾਂ ਇੱਥੇ ਹੋਟਲ ਵਿਚ ਕੁਝ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਦਾਖਾ ਤੋਂ ਵਿਧਾਇਕ ਸ੍ਰੀ ਮਨਪ੍ਰੀਤ ਸਿੰਘ ਇਯਾਲੀ ਸਮੇਤ ਵੱਡੀ ਗਿਣਤੀ ਕਾਫਲੇ ਨਾਲ ਮੋਗਾ ਸਦਭਾਵਨਾ ਰੈਲੀ ਦੀ ਸ਼ੁਰੂਆਤ ਕੀਤੀ। ਸ. ਬਾਦਲ ਨਾਲ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਤੇ ਜਗਜੀਵਨ ਸਿੰਘ ਖੀਰਨੀਆਂ, ਜ਼ਿਲ੍ਹਾ ਪ੍ਰਧਾਨ ਮਦਨ ਲਾਲ ਬੱਗਾ, ਐਸਓਆਈ ਦੇ ਜ਼ੋਨਲ ਪ੍ਰਧਾਨ ਮੀਤ ਪਾਲ ਸਿੰਘ ਦੁੱਗਰੀ ਅਤੇ ਹਰਭਜਨ ਸਿੰਘ ਡਾਂਗ ਸਮੇਤ ਵੱਡੀ ਗਿਣਤੀ ਆਗੂ ਨਾਲ ਸਨ।

WRITTEN BY