Skip to content
Independent perspectives. Global stories.
BREAKING

ਸੰਘਰਸ਼ ਤੋਂ ਭੱਜੇ ਸਿੱਖ ਪ੍ਰਚਾਰਕ ਪੰਥ ਨੂੰ ਜਵਾਬ ਦੇਣ : ਯੂਨਾਇਟਿਡ ਅਕਾਲੀ ਦਲ

Share this story

ਅੰਮ੍ਰਿਤਸਰ, 27 ਨਵੰਬਰ (ਪੀ. ਟੀ.)- ਯੂੁਨਾਇਟਡ ਅਕਾਲੀ ਦਲ ਦੇ ਮੁੱਖ ਬੁਲਾਰੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਆਪਣੇ ਪਲੇਠੇ ਬਿਆਨ ਵਿਚ ਸਿੱਖ ਪ੍ਰਚਾਰਕਾਂ ਤੋਂ ਜਵਾਬ ਮੰਗਿਆ ਹੈ ਕਿ ਉਹ ਬਰਗਾੜੀ ਐਲਾਨਨਾਮੇ ’ਤੇ ਸੰਘਰਸ਼ ਕਰਨ ਤੋਂ ਕਿਉਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਪੰਥ ਇਸ ਗੱਲ ਦਾ ਜਵਾਬ ਮੰਗਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਿੱਖ ਪ੍ਰਚਾਰਕਾਂ, ਸੰਤਾਂ ਮਹਾਪੁਰਖਾਂ ਨੇ ਵੱਡੇ-ਵੱਡੇ ਐਲਾਨਨਾਮੇ ਕੀਤੇ ਸਨ ਕਿ ਹੁਣ ਸੀਸ ਭਾਵੇ ਲੱਥ ਜਾਵੇ ਪਰ ਸੀਸ ਝੁਕਣਗੇ ਨਹੀਂ।

WRITTEN BY