ਬੁਢਲਾਡਾ, 27 ਨਵੰਬਰ (ਕੁਲਦੀਪ ਸ਼ੀਮਾਰ)- ਕਾਂਗਰਸ ਦੀ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਅੱਜ ਕਾਂਗਰਸੀ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਕਾਂਗਰਸੀ ਵਰਕਰਾਂ ਵੱਲੋਂ ਸ਼ਹਿਰ ਅੰਦਰ ਪਟਾਖੇ ਅਤੇ ਆਤਿਸ਼ਬਾਜੀ ਕਰਦਿਆਂ ਲੱਡੂ ਵੀ ਵੰਡੇ ਗਏ। ਕਾਂਗਰਸ ਦੇ ਸੀਨੀਅਰ ਨੇਤਾ ਹਲਕਾ ਬੁਢਲਾਡਾ ਤੋਂ ਚੋਣ ਲੜ ਚੁੱਕੇ ਸਤਪਾਲ ਸਿੰਘ ਮੂਲੇਵਾਲਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ 2017 ਦੀਆਂ ਵਿਧਾਨ ਸਭਾ ਚੋਣਾਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕੀਤਾ ਜਾਵੇਗਾ। ਲੱਡੂ ਵੰਡਣ ਵਾਲਿਆਂ ਵਿੱਚ ਪੰਚਾਇਤ ਯੂਨੀਅਨ ਦੇ ਸਰਪ੍ਰਸਤ ਸਰਪੰਚ ਜਗਦੇਵ ਸਿੰਘ ਘੋਗਾ, ਸਰਪੰਚ ਗੁਰਸੰਗਤ ਸਿੰਘ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ ਕਲਾਂ, ਬਲਾਕ ਕਾਂਗਰਸ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਖੇਮ ਸਿੰਘ ਜਟਾਣਾ, ਰਾਕੇਸ਼ ਕੁਮਾਰ ਦੀਪਾ, ਮਾ. ਬਿਹਾਰੀ ਸਿੰਘ, ਮੱਖਣ ਸਿੰਘ ਭੱਠਲ, ਬਲਵਿੰਦਰ ਸਿੰਘ ਸੈਦੇਵਾਲਾ, ਕਮਲੇਸ਼ ਰਾਣੀ ਸ਼ੇਰਖਾ ਵਾਲਾ, ਗੁਰਚਰਨ ਸਿੰਘ ਮਘਾਣੀਆਂ, ਲਛਮਣ ਸਿੰਘ ਗੰਢੂ ਕਲਾਂ, ਜੁਗਰਾਜ ਸਿੰਘ ਬਰੇਟਾ, ਲਛਮਣ ਸਿੰਘ ਲਖੀਆਂ, ਕੇ.ਸੀ. ਬਾਵਾ, ਹਰਬੰਸ ਸਿੰਘ ਖਿੱਪਲ, ਅਮਰਨਾਥ ਬਿੱਲੂ, ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੋਆਣਾ, ਆੜ੍ਹਤੀਆਂ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕੇਸ਼ੋਰਾਮ ਗੋਇਲ, ਰਾਜ ਕੁਮਾਰ ਬੋੜਾਵਾਲੀਆਂ, ਵਪਾਰ ਮੰਡਲ ਪ੍ਰਧਾਨ ਗੁਰਬਿੰਦਰ ਮੋਹਨ, ਰਾਕੇਸ਼ ਕੁਮਾਰ ਘੱਤੂ, ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਸਵਿਤਾ ਯਾਦਵ, ਸਾਬਕਾ ਕੌਂਸਲਰ ਯਾਦਵਿੰਦਰ ਬਾਂਸਲ, ਰਜਿੰਦਰ ਸਿੰਘ ਕੁਲਾਣਾ ਆਦਿ ਹਾਜ਼ਰ ਸਨ।



