ਜੰਮੂ, 23 ਨਵੰਬਰ (ਪੀ. ਟੀ.)- ਸ਼ਰਧਾਲੂਆਂ ਨੂੰ ਵੈਸ਼ਨੋ ਦੇਵੀ ਤੋਂ ਕਟੜਾ ਲੈ ਕੇ ਆ ਰਿਹਾ ਇਕ ਹੈਲੀਕਾਪਟਰ ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਹਾਦਸੇ ਵਿੱਚ ਪਾਇਲਟ ਸਮੇਤ ਸਾਰੇ ਸਵਾਰ 7 ਜਣੇ ਮੌਕੇ ’ਤੇ ਮਾਰੇ ਗਏ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੈਲੀਕਾਪਟਰ ਕਟੜਾ ਦੇ ਬਸ ਸਟੈਂਡ ਨੇੜੇ ਖਾਲੀ ਜਗ੍ਹਾ ਵਿੱਚ ਡਿਗਿਆ ਅਤੇ ਉਸ ਨੂੰ ਅੱਗ ਲਗ ਗਈ।



