ਮੋਗਾ, 23 ਨਵੰਬਰ (ਪੀ. ਟੀ.)- ਨੇੜੇ ਪੈਂਦੇ ਕਸਬਾ ਅਜੀਤਵਾਲ ਵਿਖੇ ਇਕ ਵਿਅਕਤੀ ਵ¤ਲੋਂ ਰੇਲ ਗ¤ਡੀ ਹੇਠ ਆ ਕੇ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਨ¤ਥੂਵਾਲਾ ਜਦੀਦ ਦਾ ਵਾਸੀ ਜਗਜੀਤ ਸਿੰਘ ਪੁ¤ਤਰ ਹਰਚਰਨ ਸਿੰਘ ਉਮਰ 60 ਸਾਲ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੇ ਬੀਤੀ ਰਾਤ ਨਸ਼ੇ ਦੀ ਲੋਰ ਵਿਚ ਮਹਿਣਾ ਨ¤ਥੂਵਾਲਾ ਵਿਚਕਾਰ ਸੀ-45 ਗੇਟ ਲ¤ਗੇ ਚੰਡੀਗੜ੍ਹ ਫਿਰੋਜ਼ਪੁਰ ਡਾਊਨ ਗ¤ਡੀ ਹੇਠ ਆ ਕੇ ਆਤਮ ਹ¤ਤਿਆ ਕਰ ਲਈ। ਘਟਨਾ ਦਾ ਪਤਾ ਚ¤ਲਦਿਆਂ ਹੀ ਰੇਲਵੇ ਪੁਲਿਸ ਅਤੇ ਪਿੰਡ ਵਾਲੇ ਮੌਕੇ ‘ਤੇ ਪਹੁੰਚ ਗਏ। ਮਰਨ ਵਾਲੇ ਦੀ ਪਤਨੀ ਅਮਰਜੀਤ ਕੌਰ ਦੇ ਬਿਆਨਾਂ ‘ਤੇ ਧਾਰਾ 174 ਦੀ ਕਾਰਵਾਈ ਅਮਰ ਵਿਚ ਲਿਆਂਦੀ ਗਈ ਹੈ।



