ਮੰਡੀ ਗੋਬਿੰਦਗੜ੍ਹ, 21 ਨਵੰਬਰ (ਮਨੋਜ ਭਾਲਾ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ ਪਿੰਡ ਵਿਖੇ ਸਥਿ¤ਤ ਲੋਹਾ ਪਿੰਗਲਾਉਣ ਵਾਲੀ ਫਰਨਸ ਰੁਦਰਾ ਅਲੋਇਸ ਪ੍ਰਾਈਵੇਟ ਲਿਮਿਟਿਡ ਵਿ¤ਚ ਲੋਹਾ ਭ¤ਠੀ ਵਿ¤ਚ ਧਮਾਕਾ ਹੋਣ ਕਾਰਨ ਫਰਨਸ ਵਿ¤ਚ ਕੰਮ ਕਰਨ ਵਾਲੇ 18 ਦੇ ਕਰੀਬ ਮਜਦੂਰ ਗੰਭੀਰ ਰੂਪ ਵਿ¤ਚ ਜਖਮੀ ਹੋ ਗਏ ਹਨ , ਜਿਹਨਾਂ ਨੂੰ ਸ਼ਹਿਰ ਦੇ ਅਤੇ ਨਾਲ ਲਗਦੇ ਸ਼ਹਿਰਾਂ ਦੇ ਵ¤ਖ-ਵ¤ਖ ਹਸਪਤਾਲਾਂ ਵਿ¤ਚ ਦਾਖ਼ਲ ਕਰਵਾਇਆ ਗਿਆ ਹੈ।ਥਾਣਾ ਮੰਡੀ ਗੋਬਿੰਦਗੜ੍ਹ ਦੇ ਏਸ ਐਚ ਓ ਨਰਿੰਦਰ ਸਿੰਘ ਨੇ ਦ¤ਸਿਆ ਕਿ ਫਰਨਸ ਦੇ ਵਿ¤ਚ ਕੰਮ ਕਰ ਰਹੇ ਮਜ਼ਦੂਰ ਜਦ ਲੋਹਾ ਸਕਰੇਪ ਨੂੰ ਮੇਲਟ ਕਰ ਰਹੇ ਸੀ ਤਾਂ ਲੋਹਾ ਮੇਲਟ ਕਰਦੇ ਹੋਏ ਲੋਹੇ ਦਾ ਇਕ ਵ¤ਡਾ ਪੀਸ ਜੋ ਕਿ ਪੂਰੀ ਤਰਾਂ ਬੰਦ ਸੀ ਲੋਹਾ ਭ¤ਠੀ ਦੀ ਹੀਟ ਜ਼ਿਆਦਾ ਹੋਣ ਕਰਕੇ ਉਸ ਲੋਹੇ ਦੇ ਪੀਸ ਨਾਲ ਭ¤ਠੀ ਵਿ¤ਚ ਧਮਾਕਾ ਹੋ ਗਿਆ ਜਿਸ ਨਾਲ ਲੋਹਾ ਭ¤ਠੀ ਦੇ ਨੇੜੇ ਕੰਮ ਕਰਦੇ 18 ਦੇ ਕਰੀਬ ਮਜਦੂਰ ਗੰਭੀਰਰੂਪ ਨਾਲ ਜ਼ਖਮੀ ਹੋ ਗਏ ਹਨ।ਜ਼ਖਮੀ ਮਜਦੂਰਾਂ ਨੂੰ ਖੰਨਾ ਦੇ ਆਈ ਵੀ ਵਾਈ ਹਸਪਤਾਲ ਵਿ¤ਚ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਵਿ¤ਚ 7 ਦੇ ਕਰੀਬ ਗੰਭੀਰ ਰੂਪ ਵਿ¤ਚ ਜਖਮੀ ਮਜਦੂਰਾ ਨੂੰ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਵਿਖੇ ਰੈਫ਼ਰ ਕਰ ਦਿ¤ਤਾ ਗਿਆ ਹੈ। ਐਸ ਐਚ ਓ ਨਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿ¤ਚ ਜੇਕਰ ਫਰਨਸ ਮਾਲਕਾਂ ਦੀ ਅਣਗਹਿਲੀ ਸਾਮਣੇ ਆਈ ਤਾਂ ਕਾਨੂਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਸੇ ਨਾਲ ਧ¤ਕਾ ਨਹੀਂ ਹੋਣ ਦਿ¤ਤਾ ਜਾਵੇਗਾ।



