Skip to content
Independent perspectives. Global stories.
BREAKING

ਕਾਂਗਰਸ ਨੂੰ ਦੇਸ਼ ਵਿਰੋਧੀ ਪਾਰਟੀ ਐਲਾਨ ਦੇਣਾ ਚਾਹੀਦੈ : ਸੁਖਬੀਰ ਸਿੰਘ ਬਾਦਲ

Share this story

ਚੰਡੀਗੜ੍ਹ, 19 ਨਵੰਬਰ (ਪੀ. ਟੀ.)- ਪੰਜਾਬ ਦੇ ਉ¤ਪ ਮੁ¤ਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 10 ਨਵੰਬਰ ਦੇ ਚ¤ਬਾ ਇਕ¤ਠ ਵਿਚ ਆਈਐਸਆਈ ਸਮੇਤ ਵਿਦੇਸ਼ੀ ਤਾਕਤਾਂ ਦਾ ਹ¤ਥ ਹੋਣ ਦੇ ਸਬੂਤ ਮਿਲੇ ਹਨ ਅਤੇ ਇਨ੍ਹਾਂ ਨੂੰ ਸੀਬੀਆਈ ਨਾਲ ਸਾਂਝਾ ਕੀਤਾ ਜਾਵੇਗਾ। ਪੰਜਾਬ ਭਵਨ ਵਿਖੇ ਇਕ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਖੁਲਾਸਿਆ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ 10 ਨਵੰਬਰ ਦਾ ਇਹ ਇਕੱਠ ਕਰਵਾਉੇਣ ਵਾਲੇ ਗਰਮਖਿਆਲੀ ਤੱਤਾਂ ਨਾਲ ਕਾਂਗਰਸ ਪਾਰਟੀ ਦੀ ਮਿਲੀਭੁਗਤ ਸੀ ਅਤੇ ਉ¤ਥੇ ਪਾਸ ਮਤਿਆਂ ਨੂੰ ਘੜਨ ਵਿਚ ਵੀ ਕਾਂਗਰਸ ਦੀ ਭੂਮਿਕਾ ਸੀ। ਸ. ਬਾਦਲ ਨੇ ਮੰਗ ਕੀਤੀ ਕਿ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਕਾਂਗਰਸ ਨੂੰ ਦੇਸ਼-ਵਿਰੋਧੀ ਪਾਰਟੀ ਐਲਾਨ ਦੇਣਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ

ਘਟਨਾਵਾਂ ਵਿਚ ਵਿਦੇਸ਼ੀ ਸਾਜ਼ਿਸ਼ਾਂ ਦੀ ਭੂਮਿਕਾ ਸੀ। ਉਨ੍ਹਾਂ ਕਿਹਾ ਕਿ ਮਿਲ ਰਹੇ ਤ¤ਥਾਂ ਤੋਂ ਬਾਅਦ ਕਈ ਹੈਰਾਨੀਜਨਕ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਸਾਰੀ ਸਾਜ਼ਿਸ਼ ਦੇ ਧੁਰੇ ਵ¤ਜੋਂ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉ¤ਤੇ ਵੀ ਪੰਜਾਬ ਦਾ ਅਕਸ ਅਤੇ ਮਾਹੌਲ ਖਰਾਬ ਕਰਨ ਦੀਆਂ ਗਤੀਵਿਧੀਆਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਰਕੁੰਨ ਪੂਰੀ ਜ਼ੋਰ-ਸ਼ੋਰ ਨਾਲ ਲ¤ਗੇ ਹੋਏ ਹਨ। ਉਨ੍ਹਾਂ ਕਿਹਾ ਠਸੋਸ਼ਲ ਮੀਡੀਆ ’ਤੇ ਹਿੰਸਾ ਭੜਕਾਉਣ ਵਾਲਿਆਂ ਅਤੇ ਭਾਈਚਾਰਕ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਪੰਜਾਬ ਸਰਕਾਰ ਸਖਤੀ ਨਾਲ ਨਜਿ¤ਠੇਗੀ।ਠ ਸ. ਬਾਦਲ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵ¤ਲੋਂ ਅ¤ਜ ਕੈਬਨਿਟ ਮੀਟਿੰਗ ਵਿਚ ਸਭ ਤੋਂ ਵ¤ਡਾ ਫੈਸਲਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਲਈ ਉਮਰ ਕੈਦ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿ¤ਤੀ ਹੈ ਜਦਕਿ ਪਹਿਲਾਂ ਅਜਿਹੇ ਮਾਮਲਿਆਂ ਵਿਚ ਤਿੰਨ ਸਾਲ ਸਜ਼ਾ ਦੀ ਤਜਵੀਜ਼ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕ ਵਿਚ ਹੈ ਪਰ ਸੂਬਾ ਸਰਕਾਰ ਨੌਜਵਾਨ ਸ਼ਕਤੀ ਨੂੰ ਸਹੀ ਸੇਧ ਦੇਣ ਲਈ ਆਗਾਮੀ ਦਿਨਾਂ ਵਿਚ 1 ਲ¤ਖ 14 ਹਜ਼ਾਰ ਨਵੀਆਂ ਨੌਕਰੀਆਂ ਦਾ ਇਸ਼ਤਿਹਾਰ ਕ¤ਢਣ ਜਾ ਰਹੀ ਹੈ ਜਿਸ ਨਾਲ ਜਿ¤ਥੇ ਰੁਜ਼ਗਾਰ ਵਿਚ ਵਾਧਾ ਹੋਵੇਗਾ ਉ¤ਥੇ ਹੀ ਪੰਜਾਬ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹੇਗਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੁਚੇਤ ਕੀਤਾ ਕਿ ਕਾਂਗਰਸ ਅਤੇ ਹਮਖਿਆਲੀ ਗਰਮਦਲੀਆ ਦੇ ਕੋਝੇ ਹਥਕੰਡਿਆਂ ਨੂੰ ਸਿਰੇ ਤੋਂ ਨਕਾਰਿਆ ਜਾਵੇ ਅਤੇ ਇਨ੍ਹਾਂ ਦੇਸ਼ਵਿਰੋਧੀ ਤ¤ਤਾਂ ਦੇ ਮਨਸੂਬਿਆਂ ਨੂੰ ਅਸਫਲ ਬਣਾਇਆ ਜਾਵੇ।

WRITTEN BY