ਬੁਢਲਾਡਾ, 18 ਨਵੰਬਰ (ਅੰਮ੍ਰਿਤਪਾਲ ਸਿੰਘ)-ਸਥਾਨਕ ਇਲਾਕਾ ਬਾਰਾ ਗੁਰੂਦੁਆਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜਿਲਾ ਪੱਧਰੀ ਮੀਟਿੰਗ ਵਿੱਚ ਮੈਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਵੱਲੋ ਸ਼ਿਰਕਤ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਕਾਰਕੁੰਨਾ ਵੱਲੋ ਕਾਲੀਆਂ ਝੰਡੀਆਂ ਦਿਖਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋ 23 ਨਵੰਬਰ ਨੂੰ ਬਠਿੰਡਾ ਵਿਖੇ ਸਦਭਾਵਨਾ ਰੈਲੀ ਵਿੱਚ ਲੋਕਾ ਦਾ ਇੱਕ ਲੱਖ ਤੋ ਵੱਧ ਇਕੱਠ ਕਰਨ ਦੇ ਮੰਤਵ ਨਾਲ ਸੂਬੇ ਦੇ ਹਰ ਜਿਲੇ ਵਿੱਚ ਅਕਾਲੀ ਲੀਡਰਾਂ ਵੱਲੋ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਇਸੇ ਲੜੀ ਤਹਿਤ ਅੱਜ ਬੁਢਲਾਡਾ ਸ਼ਹਿਰ ਅੰਦਰ ਪਾਰਟੀ ਵਰਕਰਾਂ ਦੀ ਇੱਕ ਜਿਲਾ ਪੱਧਰੀ ਮੀਟਿੰਗ ਮੌਕੇ ਮੈਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਜਿਉ ਹੀ ਮੀਟਿੰਗ ਹਾਲ ਅੰਦਰ ਜਾਣ ਲੱਗੇ ਤਾਂ ਸ਼੍ਰੋਮਣੀ
ਅਕਾਲੀ ਦਲ (ਅ) ਦੇ ਜਿਲਾ ਆਗੂ ਰਜਿੰਦਰ ਸਿੰਘ ਜਵਾਹਰਕੇ, ਰਾਜਵਿੰਦਰ ਸਿੰਘ ਮੋਰ ਵੱਲੋ ਸ. ਭੂੰਦੜ ਦਾ ਕਾਲੀਆ ਝੰਡੀਆਂ ਨਾਲ ਸਵਾਗਤ ਕਰਦਿਆ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਸਥਿਤੀ ਨੂੰ ਤਨਾਅਪੂਰਨ ਹੁੰਦਿਆ ਦੇਖ ਡੀ ਐਸ ਪੀ ਰਾਜਵੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਸਿਟੀ ਪੁਲਿਸ ਦੇ ਮੁਖੀ ਸ੍ਰ. ਸਰਬਜੀਤ ਸਿੰਘ ਚੀਮਾ ਵੱਲੋ ਅਕਾਲੀ ਦਲ (ਅ) ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਦੱਸੀ ਜਗ੍ਹਾਂ ਤੇ ਲਿਜਾਇਆ ਗਿਆ। ਮੀਟਿੰਗ ਮੌਕੇ ਪੁੱਜੇ ਸ. ਭੂੰਦੜ ਵੱਲੋ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਅੰਦਰ ਅੱਜ ਵੀ ਅਜਿਹੇ ਕੁਝ ਸ਼ਰਾਰਤੀ ਵਿਅਕਤੀ ਹਨ ਜ਼ੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਉਨਾ ਦੇ ਮਾੜੇ ਮਨਸੂੁਬਿਆ ਨੂੰ ਕਦੇ ਵੀ ਕਾਮਯਾਬ ਨਹੀ ਹੋਣ ਦੇਵੇਗਾ । ਸ੍ਰ ਭੁੰਦੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਲੋਕਾ ਦੇ ਸੱਚੇ ਹਮਦਰਦ ਹਨ ਜੋ ਰਾਤ ਦਿਨ ਪੰਜਾਬ ਅੰਦਰ ਬਾਹਰਲੀਆ ਕੰਪਨੀਆ ਪਾਸੋ ਨਿਵੇਸ਼ ਕਰਵਾਉਣ ਲਈ ਤੱਤਪਰ ਰਹਿਦੇ ਹਨ ਤਾ ਜੋ ਸਾਡੀ ਨੋਜਵਾਨ ਪੀੜੀ ਨੂੰ ਅਸਾਨੀ ਨਾਲ ਨੋਕਰੀਆ ਮਿਲ ਸਕਣ। ਸ੍ਰ ਭੰਦੜ ਨੇ ਕਾਗਰਸ ਪਾਰਟੀ ਦੇ ਚੁਟਕੀ ਲੈਦਿਆ ਕਿਹਾ ਕਿ ਇਹ ਪਾਰਟੀ ਪੰਜਾਬ ਦੇ ਲੋਕਾ ਨੂੰ ਵੰਡਣ ਤੇ ਲੱਗੀ ਹੋਈ ਹੈ ਅਤੇ ਹਰ ਰੋਜ ਇਸ ਦੇ ਲੀਡਰ ਨਵੇ ਨਵੇ ਅਖਬਾਰੀ ਬਿਆਨਾ ਨਾਲ ਲੋਕਾ ਨੂੰ ਅਪਣੇ ਵੱਲ ਖਿਚਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ ਪਰ ਹੁਣ ਪੰਜਬ ਦੀ ਜਨਤਾ ਇੰਨਾ ਨਿਕਮੇ ਲੀਡਰਾ ਤੂੰ ਸੁਚੇਤ ਹੈ ਅਤੇ ਭਵਿਖ ਵਿਚ ਵੀ ਇਸ ਪਾਰਟੀ ਨੂੰ ਪੰਜਾਬ ਦੀ ਸਤਾ ਤੇ ਕਾਬਜ ਨਹੀ ਹੋਣ ਦੇਣਗੇ।ਖਬਰ ਲਿਖੇ ਜਾਣ ਤੱਕ ਪੁਲਿਸ ਵੱਲੌ ਅਕਾਲੀ ਦਲ (ਮਾਨ) ਦੇ ਕਿਸਾਨ ਵਿੰਗ ਦੇ ਪ੍ਰਧਾਨ ਗਿਆਨ ਸਿੰਘ ਗਿੱਲ, ਪਾਰਟੀ ਜਿਲਾ ਆਗੁ ਬਲਵੀਰ ਸਿੰਘ ਬਛੋਆਣਾ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਮੀਟਿੰਗ ਦੋਰਾਨ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਓ, ਹਰਬੰਤ ਸਿੰਘ ਦਾਤੇਵਾਸ, ਜਿਲਾ ਯੋਜਨਾ ਬੋਰਡ ਦੇ ਚੇਅਮੇਨ ਪ੍ਰੇਮ ਅਰੋੜਾ, ਗੁਰਪ੍ਰੀਤ ਸਿੰਘ ਬਣਾਵਾਲੀ, ਸੀਨੀਅਰ ਅਕਾਲੀ ਆਗੂ ਹਰਮੇਲ ਸਿੰਘ, ਜਸਵੀਰ ਸਿੰਘ ਜੱਸੀ ਪ੍ਰੀਤ ਪੈਲਸ, ਪ੍ਰਧਾਨ ਟ੍ਰੈਕਟਰ ਟਰਾਲੀ ਯੂਨੀਅਨ, ਅਮਰਜੀਤ ਸਿੰਘ ਕੁਲਾਣਾ, ਮਹਿਦਰ ਸਿੰਘ ਸੇਦੇਵਾਲਾ, ਦਰਸ਼ਨ ਸਿੰਘ ਰੱਲੀ ਨਛੱਤਰ ਸਿੰਘ ਸੰਧੁ ਬਛੋਆਣਾ, ਬਿੰਦਰ ਸਿੰਘ ਬਛੋਆਣਾ ਰਾਮ ਸਿੰਘ ਰੱਲੀ ਆਦਿ ਵੀ ਹਾਜ਼ਰ ਸਨ।



