ਧਨੌਲਾ, 17 ਨਵੰਬਰ (ਪੱਤਰ ਪ੍ਰੇਰਕ)- ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਗੁਰਜੰਟ ਸਿੰਘ ਮਾਨ ਦੇ ਪੁੱਤਰ ਗੁਰਮੀਤ ਸਿੰਘ ਕਾਲਾ ਮਾਨ ਮੰਡੀ ਧਨੌਲਾ ਵਿਖੇ ¦ਘੀਆਂ ਨਗਰ ਕੌਂਸਲ ਚੋਣਾਂ ਦੌਰਾਨ ਨਾਭਾ ਜੇਲ੍ਹ ਵਿੱਚ ਬੈਠੇ ਹੀ ਆਪਣੇ ਪਰਿਵਾਰ ਦੀਆਂ ਤਿੰਨ ਸੀਟਾਂ ਜਿੱਤ ਕੇ ਪੂਰੇ ਹਿੰਦੋਸਤਾਨ ਵਿੱਚ ਇੱਕ ਮਿਸਾਲ ਪੈਦਾ ਕਰਕੇ ਰੱਖ ਦਿੱਤੀ ਜੋ ਕਿ ਧਨੋਲਾ ਨਿਵਾਸੀਆਂ ਵਿੱਚ ਆਪਣੇ ਹਰਮਨ ਪਿਆਰੇ ਬਣੇ ਰਹਿਣ ਕਾਰਨ ਸਿੱਖਰਾਂ ਨੂੰ ਛੁਹੰਦਾ ਹੋਇਆ ਮਾਨ ਪਰਿਵਾਰ ਨੰਬਰ ਵਨ ਬਣ ਚੁੱਕਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀਆਂ ¦ਘੀਆਂ ਨਗਰ ਕੌਂਸਲ ਚੋਣਾਂ ਵਿੱਚ ਵੀ ਗੁਰਮੀਤ ਸਿੰਘ ਕਾਲਾ ਮਾਨ ਦੀ ਬਦੌਲਤ ਹੀ ਆਪਣੇ ਪਰਿਵਾਰ ਦੇ ਦੋ ਮੈਂਬਰ ਨੂੰ ਚੋਣ ਜਿੱਤਾਅ ਕੇ ਆਪਣੀ ਮਾਤਾ ਬਲਜੀਤ ਕੌਰ ਮਾਨ ਨੂੰ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਬਣੇ ਸਨ ਅਤੇ ਆਪ ਮੀਤ ਪ੍ਰਧਾਨ ਵਜੋਂ ਚੁਣੇ ਗਏ ਸਨ। ਇਸ ਵਾਰ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 2 ਵਿੱਚੇ ਕਾਲੇ ਦੇ ਪਿਤਾ ਗੁਰਜੰਟ ਸਿੰਘ ਮਾਨ, ਵਾਰਡ 13 ਵਿੱਚੋਂ ਕਾਲੇ ਦੀ ਮਾਤਾ ਬੀਬੀ ਬਲਜੀਤ ਕੌਰ ਮਾਨ ਅਤੇ ਵਾਰਡ ਨੰਬਰ 6 ਵਿੱਚੋਂ ਖੁਦ ਗੁਰਮੀਤ ਸਿੰਘ ਕਾਲਾ ਮਾਨ ਸਮੇਤ ਤਿੰਨੇ ਸੀਟਾਂ ਤੇ ਜਿੱਤ ਹਾਸਲ ਕਰਨ ਉਪਰੰਤ
ਗੁਰਮੀਤ ਸਿੰਘ ਕਾਲਾ ਮਾਨ ਦੇ ਪਿਤਾ ਸ. ਗੁਰਜੰਟ ਸਿੰਘ ਮਾਨ ਨੂੰ ਪ੍ਰਧਾਨ ਚੁਣਿਆ ਗਿਆ। ਜਦੋਂ ਪੱਤਰਕਾਰਾਂ ਨੇ ਗੁਰਮੀਤ ਸਿੰਘ ਕਾਲਾ ਮਾਨ ਦੇ ਪਿਤਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੰਟ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਧਨੌਲਾ ਨਿਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਦੇ ਹਮੇਸ਼ਾਂ ਰਿਣੀ ਰਹਾਂਗੇ ਅਤੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਵਿਕਾਸ ਹੋ ਰਿਹਾ ਹੈ ਅਤੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦੀ ਹੀ ਮੁਕੰਮਲ ਕਰਵਾਇਆ ਜਾਵੇਗਾ।



