ਜਲੰਧਰ, 17 ਨਵੰਬਰ (ਪੀ. ਟੀ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਦੁਆਬੇ ’ਚ ਕਾਂਗਰਸ ਦੇ ਸੀਨੀਅਰ ਆਗੂ ਸੀਡੀ ਕੰਬੋਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਉਹ ‘ਆਪ’ ਦੇ ਸੀਨੀਅਰ ਲੀਡਰ ਦੁਰਗੇਸ਼ ਪਾਠਕ ਤੇ ਸਟੇਟ ਕਨਵੀਨਰ ਸੁ¤ਚਾ ਸਿੰਘ ਛੋਟੇਪੁਰ ਦੀ ਅਗਵਾਈ ’ਚ ਪਾਰਟੀ ’ਚ ਸ਼ਾਮਲ ਹੋਏ ਹਨ।ਕੰਬੋਜ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਨ ਤੇ ਉਨ੍ਹਾਂ ਨੂੰ 2012 ’ਚ ਕੈਪਟਨ ਨੇ ਸ਼ਾਹਕੋਟ ਤੋਂ ਸੀਟ ਦਿਵਾਈ ਸੀ।ਇਸ ਇਲੈਕਸ਼ਨ ‘ਚ ਉਹ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਤੋਂ 5400 ਵੋਟਾਂ ਦੇ ਫਰਕ ਨਾਲ ਹਾਰੇ ਸਨ।ਮੰਨਿਆ ਜਾ ਰਿਹੈ ਕਿ ਆਉਣ ਵਾਲੇ ਦਿਨਾਂ ’ਚ ਹੋਰ ਕਾਂਗਰਸੀ ਆਗੂ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ।ਕਾਂਗਰਸ ’ਚ ਚ¤ਲ ਰਹੀ ਗੁ¤ਟਬਾਜ਼ੀ ਕਾਰਨ ਕਾਂਗਰਸੀ ਆਗੂ ਨਿਰਾਸ਼ ਹਨ ਤੇ ਪਾਰਟੀ ਨੇ ਅਜੇ ਤ¤ਕ ਕਿਸੇ ਦਾ ਪ੍ਰਧਾਨ ਵਜੋਂ ਐਲਾਨ ਨਹੀਂ ਕੀਤਾ ਹੈ।ਜਿਸ ਕਰਕੇ ਹੀ ਕਾਂਗਰਸੀ ਲੀਡਰ ਪਾਰਟੀ ਛ¤ਡ ਰਹੇ ਹਨ।



