ਮੁੰਬਈ, 9 ਨਵੰਬਰ (ਪੀ. ਟੀ.)- ਬਿਹਾਰ ਚੋਣ ‘ਚ ਐਨਡੀਏ ਨੂੰ ਮਿਲੀ ਕਰਾਰੀ ਹਾਰ ‘ਤੇ ਜਿ¤ਥੇ ਵਿਰੋਧੀ ਪ¤ਖ ਖ਼ੁਸ਼ੀਆਂ ਮਨਾ ਰਿਹਾ ਤਾਂ ਉਥੇ ਹੀ ਸਮਾਜਸੇਵੀ ਅੰਨਾ ਹਜ਼ਾਰੇ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਧਰਨ ਦੀ ਸਲਾਹ ਦਿ¤ਤੀ ਹੈ। ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜੇ ਵੀ ਵਕਤ ਹੈ ਸੁਧਰ ਜਾਓ। ਮਹਾਗਠਜੋੜ ਨੂੰ ਮਿਲੀ ਵ¤ਡੀ ਜਿ¤ਤ ਤੇ ਬਿਹਾਰ ਦੇ ਨਤੀਜੇ ‘ਤੇ ਚਰਚਾ ਕਰਦੇ ਹੋਏ ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਅਜੇ ਵੀ ਨਾ ਸੁਧਰੇ ਤਾਂ ਅ¤ਗੇ ਇਸਤੋਂ ਵੀ ਜ਼ਿਆਦਾ ਹਾਲਤ ਖ਼ਰਾਬ ਹੋਵੇਗੀ। ਹਜ਼ਾਰੇ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਜਨਤਾ ਨਾਲ ਵ¤ਡੇ – ਵ¤ਡੇ ਵਾਅਦੇ ਤਾਂ ਕਰ ਦਿ¤ਤੇ ਲੇਕਿਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸਦੇ ਨਾਲ ਲੋਕਾਂ ਦਾ ਵਿਸ਼ਵਾਸ ਉ¤ਠ ਗਿਆ ਹੈ। ਜੇਕਰ ਵਾਅਦੇ ਪੂਰੇ ਨਹੀਂ ਕਰਨੇ ਸਨ ਤਾਂ ਫਿਰ ਕੀਤੇ ਹੀ ਕਿਉਂ ਸਨ। ਅੰਨਾ ਨੇ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਪਹਿਲਾਂ ਕੰਮ ਕਰੋ ਫਿਰ ਭਰੋਸਾ ਦੇਵੋ। ਉਨ੍ਹਾਂ ਨੇ ਨਿਤਿਸ਼ ਤੇ ਲਾਲੂ ਪ੍ਰਸਾਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਕਾਸ ਕਿਵੇਂ ਕਰਨਾ ਹੈ ਇਹ ਨਿਤਿਸ਼ ਕੁਮਾਰ ਜਾਣਦੇ ਹਨ।



