Skip to content
Independent perspectives. Global stories.
BREAKING

ਸਿਹਤ ਵਿਭਾਗ ਨੇ ਸੈਪਲ ਭਰੇ ਪੁਲਿਸ ਨੇ ਗੱਡੀ ਸਮੇਤ ਡਰਾਇਵਰ ਲਿਆ ਹਿਰਾਸਤ ’ਚ

Share this story

ਬੁਢਲਾਡਾ, 8 ਨਵੰਬਰ (ਕੁਲਦੀਪ ਸ਼ੀਮਾਰ)- ਸਿਹਤ ਵਿਭਾਗ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਮਿਲਾਵਟਖੋਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅੱਜ ਉਸ ਸਮੇ ਵੱਡੀ ਸਫਲਤਾ ਹੱਥ ਲੱਗੀ ਜਦ ਸਿਹਤ ਵਿਭਾਗ ਦੀ ਸੈਪਲਿੰਗ ਟੀਮ ਦੇ ਇੰਚਾਰਜ ਡਾ.ਮੋਹਨ ਸਿੰਘ ਨੇ ਆਪਣੇ ਵਿਭਾਗੀ ਕਰਮੀਆਂ ਨਾਲ ਨੇੜਲੇ ਪਿੰਡ ਬੋੜਾਵਾਲ ਦੇ ਨਜਦੀਕ ਪੈਦੇ ਚੋਏ ਕੋਲ ਗੁਪਤ ਸੂਚਨਾਂ ਆਧਾਰਿਤ ਨਾਕਾ ਲਗਾ ਕੇ 200 ਕਿੱਲੋਗ੍ਰਾਮ ਗਰੀਨ ਚਿੱਲੀ ਸੋਸ ਅਤੇ 1200 ਕਿੱਲੋਗ੍ਰਾਮ ਟਮਾਟੋ ਸੋਸ ਨਾਲ ਭਰੇ ਕੈਟਰ ਨੰਬਰ ਪੀਬੀ 65ਏਏ 6648 ਨੂੰ ਚਲਾ ਰਹੇ ਡਰਾਇਵਰ ਹਨੀਮ ਵਾਸੀ ਯੂ ਪੀ (ਉ¤ਤਰ ਪ੍ਰਦੇਸ਼) ਜੋ ਡੇਰਾਬੱਸੀ ਪਾਸਿਓ ਲੈ ਕੇ ਬੁਢਲਾਡਾ ਵੱਲ ਆ ਰਿਹਾ ਸੀ ਨੂੰ ਰੋਕ ਕੇ ਸੈਪਲਿੰਗ ਕੀਤੀ ਗਈ। ਸ. ਮੋਹਨ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਬਣੀਆਂ ਚਿੱਲੀ ਸੋਸ ਅਤੇ ਟਮਾਟੋ ਸੋਸ ਦੀਆਂ ਬੋਤਲਾਂ ਅਤੇ ਕੈਨੀਆਂ ਉ¤ਪਰ ਨਾ ਤਾ ਸੰਬੰਧਤ ਕੰਪਨੀ ਦਾ ਬੈਚ ਨੰਬਰ, ਨਾ ਐਕਸਪਾਇਰੀ ਡੇਟ ਅਤੇ ਨਾ ਹੀਮੈਨੂਫੈਕਚਰਿੰਗ ਡੇਟ ਪਾਈ ਹੋਈ ਹੈ। ਉਨ੍ਹਾਂ ਤੁਰੰਤ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦਿਆ ਗੱਡੀ ਅਤੇ ਉਸਦੇ ਡਰਾਇਵਰ ਨੂੰ ਹਿਰਾਸਤ ਵਿੱਚ ਲੈ ਲਿਆ। ਸ.ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਮਿਲਾਵਟਖੋਰਾਂ ਖਿਲਾਫ ਚਲਾਈ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਮੈਡਮ ਮਨੀਸ਼ ਸ਼ਰਮਾਂ, ਚਰਨਜੀਤ ਸਿੰਘ, ਧਰਮਾ ਸਿੰਘ, ਵੇਦ ਪ੍ਰਕਾਸ਼, ਸਹਾਇਕ ਥਾਣੇਦਾਰ ਨਾਹਰ ਸਿੰਘ ਆਦਿ ਹਾਜ਼ਰ ਸਨ।

WRITTEN BY