Skip to content
Independent perspectives. Global stories.
BREAKING

ਕਾਂਗਰਸੀ ਐਮ.ਪੀ. ਸਿੰਗਲਾ ਨੂੰ ਮਿਲ ਸਕਦੀ ਹੈ ਵੱਡੀ ਸਿਆਸੀ ਚੁਣੌਤੀ

Share this story

ਬਰਨਾਲਾ, 10 ਅਗਸਤ (ਜਤਿੰਦਰ ਦਿਓਗਣ)-ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਬਰਨਾਲਾ ਫੇਰੀ ਦੋਰਾਨ ਹਲਕੇ ਦੇ ਵਿਕਾਸ ਦੀ ਵਧੇਰੇ ਜਿੰਮੇਵਾਰੀ ਟਰਾਈਡੈਂਟ ਗਰੁੱਪ ਦੇ ਮਾਲਕ ਉਦਯੌਗਪਤੀ ਰਾਜਿੰਦਰ ਗੁਪਤਾ ਨੂੰ ਸੰਭਾਲ ਕੇ ਗਏ ਹਨ ਉਦੋਂ ਤੋ ਲੋਕਸਭਾ ਹਲਕਾ ਸੰਗਰੂਰ ਅੰਦਰ ਚਰਚਾ ਹੈ ਕਿ ਇਸ ਵਾਰ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਜਗਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਲੋਕ ਸਭਾ ਹਲਕਾ ਸੰਗਰੂਰ ਤੋ ਉਦਯੌਗਪਤੀ ਰਾਜਿੰਦਰ ਗੂਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਨਗੇ,ਕਿਉਕਿ ਸ੍ਰ: ਸੁਖਦੇਵ ਸਿੰਘ ਢੀਂਡਸਾ ਪਿਛਲੇ ਲੋਕਸਭਾ ਚੋਣਾਂ ਦੋਰਾਨ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾਂ ਤੋਂ ਹਾਰ ਗਏ ਸਨ। ਇਸ ਲਈ ਸਾਰੇ ਵਿਰਤਾਂਤ ਨੂੰ ਦੇਖਦੇ ਹੋਏ ਤੇ ਕਾਂਗਰਸੀ ਐਮਪੀ ਵਿਜੇਇੰਦਰ ਸਿੰਗਲਾਂ ਨੂੰ ਵੱਡੀ ਸਿਆਸੀ ਚੁਣੋਤੀ ਦੇਣ ਲਈ ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਤਿਆਰ ਕੀਤਾ ਜਾ ਰਿਹਾ ਹੈ, ਇਸ ਕੜੀ ਵਜੌ ਹੀ ਉਨਾਂ ਨੂੰ ਹਲਕੇ ਦੇ ਵਿਕਾਸ ਦੀ ਵਾਗਡੋਰ ਵੀ ਦੇ ਦਿੱਤੀ ਗਈ ਹੈ। ਸੁਖਦੇਵ ਸਿੰਘ ਢੀਡਸਾ ਜਦੋਂ ਚੋਣ ਹਾਰ ਗਏ ਸਨ ਤਾਂ ਉਨਾਂ ਨੂੰ ਰਾਜਸਭਾ ਮੈਂਬਰ ਲੈ ਲਿਆ ਗਿਆ ਸੀ ਤੇ ਇਸ ਵਾਰ ਸ੍ਰ: ਸੁਖਦੇਵ ਸਿੰਘ ਢੀਂਡਸਾ ਦਾ ਹਲਕੇ ਦੇ ਲੋਕਾਂ ਨਾਲ ਬਹੁਤਾ ਰਾਵਤਾ ਨਾ ਹੋਣ ਕਰਕੇ ਲੋਕ ਉਨਾਂ ਤੋ ਬਹੁਤਾ ਜਿਆਦਾ ਖੁਸ ਨਹੀ ਹਨ ਤੇ ਪਿਛਲੀ ਵਾਰ ਵੀ ਢੀਂਡਸਾ ਵਿਰੋਧੀ ਹਵਾ ਹੋਣ ਕਰਕੇ ਸ਼: ਢੀਂਡਸਾ ਨਵੇਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾਂ ਤੋ ਐਟੀ ਢੀਂਡਸਾਂ ਵੋਟ ਪੈਣ ਕਰਕੇ ਜਿੱਤ ਗਏ ਸਨ ਲੇਕਿਨ ਇਸ ਵਾਰ ਕਾਂਗਰਸੀ ਐਮਪੀ ਵਿਜੇਇੰਦਰ ਸਿੰਗਲਾਂ ਨੇ ਵੀ ਆਪਣੇ ਕਾਰਜਕਾਲ ਦੋਰਾਨ ਹਲਕੇ ਦਾ ਲੋਕਾਂ ਤੋਂ ਦੂਰੀ ਹੀ ਬਣਾਈ ਰੱਖੀ,ਜਿਸ ਕਾਰਣ ਉਨਾਂ ਦੇ ਪੱਖ ਵਿੱਚ ਵੀ ਹਵਾ ਨਹੀ ਬਣ ਸਕੀ ਲੇਕਿਨ ਉਹਨਾਂ ਦੀ ਸਥਿਤੀ ਢੀਂਡਸਾ ਤੋ ਬੇਹਤਰ ਬਣੀ ਹੋਈ ਹੈ ਕਿਉਕਿ ਉਹ ਹਰ ਕਿਸੇ ਨੂੰ ਦੁਰੋ ਪਹਿਚਾਣ ਲੈਦੇ ਹਨ ਤੇ ਢੀਂਡਸਾ ਨੇੜੇ ਤੋਂ ਵੀ ਗੱਲ ਨਹੀ ਸੁਣਦੇ। ਇਸ ਤਰਾਂ ਕਾਂਗਰਸੀ ਐਮਪੀ ਵਿਜੇਇੰਦਰ ਸਿੰਗਲਾਂ ਨੂੰ ਤਕੜੀ ਚੁਣੋਤੀ ਦੇਣ ਲਈ ਉਨਾਂ ਦੇ ਮੁਕਾਬਲੇ ਹਿੰਦੂ ਕਮਿਨਿਊਟੀ ਨਾਲ ਸਬੰਧਤ ਉਦਯੌਗਪਤੀ ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਲੋਕਸਭਾ ਚੋਣਾਂ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਉਹ ਲੋਕਸਭਾ ਹਲਕਾ ਸੰਗਰੂਰ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਹਿੰਦੂ ਕਮਿਨਿਊਟੀ ਨਾਲ ਸਬੰਧਤ ਹੋਣ ਕਰਕੇ ਵੀ ਰਾਜਿੰਦਰ ਗੁਪਤਾ,ਕਾਂਗਰਸੀ ਐਮਪੀ ਵਿਜੇਇੰਦਰ ਸਿੰਗਲਾਂ ਨੂੰ ਤਕੜੀ ਸ਼ਿਸਕਤ ਦੇਣਗੇ ਕਿਊਕਿ ਵਿਜੇਇੰਦਰ ਸਿੰਗਲਾਂ ਨੂੰ ਵੀ ਲੰਘੀਆਂ ਲੋਕਸਭਾ ਚੋਣਾਂ ਵਿੱਚ ਹਿੰਦੂ ਹੋਣ ਦਾ ਲਾਭ ਮਿਲਿਆ ਸੀ। ਜੇਕਰ ਇਸ ਵਾਰ ਲੋਕਸਭਾ ਹਲਕਾ ਸੰਗਰੂਰ ਤੋ ਉਦਯੌਗਪਤੀ ਰਾਜਿੰਦਰ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾਂ ਦੀ ਜਿੱਤਣ ਦਾ ਰਾਹ ਸੌਖਾ ਨਹੀ ਹੋਵੇਗਾ ਅਗਰ ਸੁਖਦੇਵ ਸਿੰਘ ਢੀਂਡਸਾ ਨੂੰ ਹੀ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਤਾਂ ਮੁਕਾਬਲਾ ਸਖਤ ਹੋਵੇਗਾ ।ਇਸੇ ਕਰਕੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸੀਟ ਹਰ ਹਾਲਤ ਵਿੱਚ ਜਿੱਤਣ ਦੀ ਰਣਨੀਤੀ ਤਹਿਤ ਉਦਯੌਗਪਤੀ ਰਾਜਿੰਦਰ ਗੁਪਤਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋ ਅਕਾਲੀ ਭਾਜਪਾ ਦਾ ਉਮੀਦਵਾਰ ਬਣਾ ਸਕਦੇ ਹਨ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਰਾਜਸਭਾ ਦੀ ਮੈਂਬਰ ਦੇ ਟਿਕਾਇਆ ਜਾ ਸਕਦਾ ਹੈ।

WRITTEN BY