ਆਦਮਪੁਰ, 10 ਅਗਸਤ (ਸਿੰਘ ਡਰੋਲੀ)-ਆਦਮਪੁਰ ‘ਚੋਂ ਗੁਜਰਨੇ ਵਾਲੀ ਬਿਸਤ ਦੁਆਬਾ ਨਹਿਰ ਵਿੱਚੋਂ ਇੱਕ ਅਣਪਸ਼ਾਤੇ ਵਿਅਕਤੀ ਦੀ ਲਾਸ਼ ਮਿਲਨੇ ਦੀ ਸੂਚਨਾ ਮਿਲੀ।

ਐਸ ਆਈ. ਸ਼ਵਰਨ ਸਿੰਘ ਨੇ ਦੱਸਿਆ ਕਿ ਨਹਿਰੀ ਰੈਸਟ ਹਾਊਸ ਦੇ ਕੋਲ ਇੱਕ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਕੋਲੋ ਕੋਈ ਦਸਤਾਵੇਜ ਬਰਾਮਦ ਨਹੀ ਹੋਇਆ। ਮ੍ਰਿਤਕ ਸੀ ਉਮਰ ਤਕਰੀਬਨ 55 ਸਾਲ, ਰੰਗ ਗੋਰਾ, ਦਾੜੀ ਦੇ ਵਾਲ ਚਿੱਟੇ, ਤੇ ਕੁੜਤਾ ਪਜਾਮਾ ਚਿੱਟਾ ਪਾਇਆ ਹੋਇਆਂ ਸੀ। ਪੁਲਿਸ ਨੇ 174 ਧਾਰਾ ਦੇ ਤਹਿਤ ਲਾਸ਼ ਨੂੰ ਕਬਜੇ ‘ਚ ਲੈ ਕੇ ਜਲੰਧਰ ਸ਼ਨਾਖਤ ਲਈ ਭੇਜ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਣਪਛਾਤੀ ਲਾਸ਼ ਮਿਲੀ



