ਅੰਮ੍ਰਿਤਸਰ, 8 ਨਵੰਬਰ (ਪੀ. ਟੀ. ਬਿਊਰੋ)- ਅੰਮ੍ਰਿਤਸਰ-ਤਰਨ ਤਾਰਨ ਕੌਮੀ ਰਾਜ ਮਾਰਗ ‘ਤੇ ਪੈਂਦੇ ਇਤਿਹਾਸਕ ਨਗਰ ਚ¤ਬਾ ਦੇ ਮੰਡਿਆਲਾ ਰੋਡ ‘ਤੇ ਸ¤ਦੇ ਗਏ ਸਰਬ¤ਤ ਖਾਲਸਾ ਸੰਮੇਲਨ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਅਸਥਾਨ ’ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕਰ ਦਿੱਤੇ ਗਏ ਹਨ। ਸੰਗਤਾਂ ਦੇ ਬੈਠਣ ਲਈ 40 ਏਕੜ ਵਿਚ ਵਿਸ਼ਾਲ ਪੰਡਾਲ ਲਗਾਇਆ। ਅ¤ਠ ਪੜਾਵਾਂ ’ਤੇ ਗੁਰੂ ਕੇ ਵਿਸ਼ਾਲ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਅਸਥਾਨ ’ਤੇ ਗੱਡੀਆਂ ਦੀ ਪਾਰਕਿੰਗ ਲਈ ਵ¤ਖਰੀ ਜਗ੍ਹਾ ਬਣਾਈ ਗਈ ਹੈ। ਪ੍ਰਬੰਧਾਂ ਦੀ ਦੇਖਭਾਲ ਕਰ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਆਗੂ ਅਤੇ ਸਾਬਕਾ ਸੰਸਦ ਮੈਂਬਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸਰਬ¤ਤ ਖਾਲਸਾ ਸੰਮੇਲਨ ਲਈ ਬਾਬਾ ਦੀਪ ਸਿੰਘ ਤੇ ਭਾਈ ਨੋਧ ਸਿੰਘ ਸਮੇਤ ਸੈਂਕੜੇ ਸ਼ਹੀਦ ਸਿੰਘਾਂ ਦੇ ਲਹੂ ਨਾਲ ਸਿੰਝੀ ਧਰਤੀ ‘ਤੇ ਬੁਲਾ ਕੇ ਸਹੀ ਜਗ੍ਹਾ ਦੀ ਚੋਣ ਕੀਤੀ ਹੈ ਤੇ ਇਨ੍ਹਾਂ ਸ਼ਹੀਦਾਂ ਦੇ ਸਦਕਾ ਹੀ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਿਕ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ 10 ਨਵੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਭੋਗ ਪਾਏ ਜਾਣ ਉਪਰੰਤ ਸੰਮੇਲਨ ਦੀ ਅਰੰਭਤਾ ਹੋਵੇਗੀ ਜੋ ਸਿਆਸਤ ਤੋਂ ਰਹਿਤ ਤੇ ਕੇਵਲ ਪੰਥਕ ਏਜੰਡੇ ‘ਤੇ ਕੇਂਦਰਿਤ ਹੋਵੇਗਾ।



