Skip to content
Independent perspectives. Global stories.
BREAKING

‘ਆਪ’ ਮਹਿਲਾ ਵਿੰਗ ਵ¤ਲੋਂ ਨਿਤਿਸ਼ ਨੂੰ ਵਧਾਈ

Share this story

ਬਠਿੰਡਾ, 8 ਨਵੰਬਰ (ਸੁਖਵਿੰਦਰ ਸਿੰਘ ਸਰਾਂ, ਇੰਦਰਜੀਤ ਨਥਾਣਾ)- ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਬੀਬੀ ਬਲਜਿੰਦਰ ਕੌਰ ਨੇ ਬਿਹਾਰ ਚੋਣਾਂ ‘ਚ ਨੀਤੀਸ਼ ਕੁਮਾਰ ਦੀ ਅਗਵਾਈ ਵਾਲੇ ਮਹਾਂਗਠਬੰਧਨ ਨੂੰ ਬਹੁਮਤ ਮਿਲਣ ਤੇ ਵਧਾਈ ਦਿੰਦੇ ਕਿਹਾ ਕਿ ਬਿਹਾਰ ਦੇ ਆਮ ਲੋਕਾਂ ਦੀ ਜਿ¤ਤ ਹੈ। ਹੁਣ ਮੋਦੀ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਝੂਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਮਾਰਕੀਟਿੰਗ ਦੇ ਸਹਾਰੇ ਬਹੁਤੀ ਦੇਰ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਬਲਕਿ ਗਰਾਉਂਡ ਲੇਵਲ ਤੇ ਕੰਮ ਕਰਨ ਦੀ ਜਰੂਰਤ ਹੈ ਸਿਰਫ ਭਾਸਨਾਂ ਨਾਲ ਕੁਝ ਨਹੀਂ ਬਣਦਾ। ਕੇਂਦਰੀ ਆਬਜਰਬਰ ਰੋਮੀ ਭਾਟੀ ਅਤੇ ਜੋਨਲ ਇੰਚਾਰਜ ਸ੍ਰੀ ਨਰਿੰਦਰਪਾਲ ਭਗਤਾ ਨੇ ਕਿਹਾ ਕਿ ਇਹ ਡਿਕਟੇਰਸ਼ਿਪ ਸਟਾਇਲ ਦੀ ਹਾਰ ਹੈ। ਮੋਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਦਾ ਜਿਉਂਣਾ ਮੁਸ਼ਕਲ ਹੋ ਗਿਆ। ਉਨ੍ਹਾਂ ਸਵਾਲ ਕੀਤਾ ਕਿ ਹੁਣ ਬਿਹਾਰ ਦੀ ਜਨਤਾ ਨੂੰ 1 ਲ¤ਖ 65 ਹਜਾਰ ਕਰੋੜ ਰੁਪਏ ਦਾ ਪੈਕੇਜ ਮਿਲੇਗਾ ਜਾਂ ਫਿਰ ਇਹ ਵੀ ਇ¤ਕ ਚੁਣਾਵੀ ਜੁਮਾਲ ਸੀ । ਜੋਨਲ ਮੀਡੀਆ ਇੰਚਾਰਜ ਨੀਲ ਗਰਗ ਅਤੇ ਲੀਗਲ ਸੈ¤ਲ ਇੰਚਾਰਜ ਗੁਰਲਾਭ ਸਿੰਘ ਨੇ ਕਿਹਾ ਕਿ ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਹਨ ਬੀਜੇਪੀ ਹਮੇਸ਼ਾ ਦੇਸ਼ ਦਾ ਮਹੌਲ ਖਰਾਬ ਕਰਦੀ ਹੈ ਤਾਂ ਵੋਟਾਂ ਦਾ ਧਰੁਟੀਕਰਨ ਹੋ ਸਕੇ ਪਰ ਹੁਣ ਦੇਸ਼ ਵਾਸੀ ਸਮਝ ਚੁ¤ਕੇ ਹਨ ਅਤੇ ਉਹ ਇੰਨਾਂ ਦੀਆਂ ਚਾਲਾਂ ‘ਚ ਨਹੀਂ ਆਉਂਦੇ। ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦਿ¤ਲੀ ਦੀ ਆਮ ਆਦਮੀ ਦੀ ਸਰਕਾਰ ਨੂੰ ਖੁ¤ਲਕੇ ਕੰਮ ਕਰਨ ਦੇਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿੰਨਾਂ ’ਚ ਹੋਰ ਵੀ ਹਾਰਾਂ ਦਾ ਸਾਮਣਾ ਕਰਨਾ ਪਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਸਿ¤ਧੂ ਸਹਿਜਪਾਲ ਮੰਡੇਰ ਅਤੇ ਗੁਰਲਾਭ ਸਿੰਘ ਹਾਜਰ ਸਨ ।

WRITTEN BY