ਜੋਗਾ/ਮਾਨਸਾ, 6 ਨਵੰਬਰ (ਅਨੂਪ ਸਿੰਘ ਖਾਲਸਾ/ਅਮਰਜੀਤ)-ਸਰਕਾਰ ਦੀਆਂ ਹੋਰ ਧੱਕੇਸ਼ਾਹੀਆਂ ਬਰਦਾਸਤ ਨਹੀਂ ਕੀਤੀਆਂ ਜਾਣਗੀਆਂ, ਇਹ ਸ਼ਬਦ ਜਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪਿੰਡ ਜੋਗਾ ਦੇ ਥਾਣੇ ਅੱਗੇ ਦਿੱਤੇ ਧਰਨੇ ਵਿੱਚ ਕਹੇ। ਇਹ ਧਰਨਾ ਪਿਛਲੇ ਦਿਨੀ ਹੋਏ ਪਿੰਡ ਰੜ੍ਹ ਦੇ ਕਾਂਗਰਸੀ ਆਗੂ ਸ੍ਰ. ਬਲਦੇਵ ਸਿੰਘ ਰੜ੍ਹ ਤੇ ਉਹਨਾਂ ਦੇ ਸਾਥੀਆਂ ਤੇ ਹੋਏ ਝੂਠੇ ਪਰਚੇ ਦੇ ਰੱਦ ਕਰਵਾਉਣ ਤੇ ਬਲਦੇਵ ਸਿੰਘ ਨੂੰ ਰਿਹਾਅ ਕਰਨ ਲਈ ਸੀ। ਹਲਕਾ ਮਾਨਸਾ ਦੇ ਵੱਡੀ ਗਿਣਤੀ ਵਿੱਚ ਕਾਗਰਸੀ ਆਗੂ ਤੇ ਸੈਂਕੜੇ ਵਰਕਰਾਂ ਨੇ ਸਵੇਰ ਤੋਂ ਹੀ ਥਾਣਾ ਜੋਗਾ ਦੇ ਅੱਗੇ ਧਰਨਾ ਦਿੱਤਾ। ਇਸ ਮੌਕੇ ਪਹੁੰਚੇ ਕਾਂਗਰਸੀ ਆਗੂਆਂ ਨੇ ਧਰਨਾਕਾਰੀਆ ਨੂੰ ਸੰਬੋਧਨ ਕੀਤਾ। ਇਸ ਮੌਕੇ ਐਡਵੋਕੇਟ ਵਿੱਕੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਪ੍ਰਸ਼ਾਸਨਿਕ ਪ੍ਰਬੰਧ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹਨ। ਜਿੱਥੇ ਪੰਜਾਬ ਪੁਲਿਸ ਸਤਾਧਾਰੀ ਧਿਰ ਦੇ ਇਸਾਰੇ ਤੇ
ਆਮ ਲੋਕ ਤੇ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅੱਜ ਦੇ ਮੌਕੇ ਪੰਜਾਬ ਸਰਕਾਰ ਹਰ ਫਰੰਟ ਵਿੱਚ ਫੇਲ੍ਹ ਹੋਈ ਹੈ। ਉਹਨਾਂ ਦੱਸਿਆ ਕਿ ਪਿੰਡ ਰੜ੍ਹ ਦੇ ਅਕਾਲੀ ਆਗੂਆਂ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਏ ਹਰਦੇਵ ਸਿੰਘ ਜਿੰਨ੍ਹਾਂ ਨੂੰ ਪਿਛਲੇ ਦਿਨ ਅਕਾਲੀ ਆਗੂਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ। ਜਿਸ ਨੂੰ ਪਟਿਆਲਾ ਦੇ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ ਤੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਪਰ ਜੋਗਾ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਛੱਡ ਕੇ ਪੀੜ੍ਹਤ ਉਪਰ ਹੀ ਧਾਰਾ 307 ਤੇ ਹੋਰ ਕਈ ਧਾਰਾਵਾਂ ਲਗਾ ਕੇ ਕੇਸ ਦਰਜ ਕਰ ਦਿੱਤਾ ਹੈ। ਇਸ ਸਮੇਂ ਐਡਵੋਕੇਟ ਵਿੱਕੀ ਦੀ ਅਗਵਾਈ ਵਿੱਚ ਕਾਗਰਸੀ ਵਰਕਰਾਂ ਤੇ ਆਗੂਆਂ ਨੇ ਮਾਨਸਾ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸ ਸਮੇਂ ਉਹਨਾਂ ਅਕਾਲੀ ਲੀਡਰ ਸ੍ਰ. ਜਗਦੀਪ ਸਿੰਘ ਨਕਈ ਉਪਰ ਦੋਸ਼ੀਆਂ ਦੀ ਮੱਦਦ ਕਰਨ ਦਾ ਅਰੋਪ ਲਾਇਆ ਤੇ ਉਹਨਾਂ ਕਿਹਾ ਕਿ ਜਲਦ ਹੀ ਬਲਦੇਵ ਸਿੰਘ ਤੇ ਉਸ ਦੇ ਸਾਥੀਆਂ ਤੇ ਕੀਤੇ ਝੂਠੇ ਪਰਚੇ ਬਿਨਾ ਸ਼ਰਤ ਰੱਦ ਕੀਤੇ ਜਾਣ ਤੇ ਅਸਲੀ ਦੋਸ਼ੀਆਂ ਨੂੰ ਪੜਿਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਐਡਵੋਕੇਟ ਵਿੱਕੀ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਨਵੀ ਦਿੱਤੀ ਕਿ ਉਹ ਆਉਂਦੇ ਦਿਨਾਂ ਅੰਦਰ ਐਸ.ਐਸ.ਪੀ. ਦਫ਼ਤਰ ਮਾਨਸਾ ਦੇ ਸਾਹਮਣੇ ਭੁੱਖ ਹੜਤਾਲ ਤੇ ਬੈਠਣਗੇ। ਇਸ ਮੌਕੇ ਡੀ.ਐਸ.ਪੀ. ਮਾਨਸਾ ਨੇ ਧਰਨੇ ਵਾਲੀ ਜਗ੍ਹਾ ਆ ਕੇ ਪ੍ਰਦਰਸ਼ਨਕਾਰੀਆਂ ਤੇ ਐਡਵੋਕੇਟ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ 10 ਤਾਰੀਖ ਤੋਂ ਪਹਿਲਾਂ ਆਪਣੀ ਜਾਂਚ ਪੂਰੀ ਕਰਕੇ ਬਲਦੇਵ ਸਿੰਘ ਤੇ ਸਾਥੀਆਂ ਉਪਰ ਪਾਏ ਝੂਠੇ ਪਰਚੇ ਨੂੰ ਰੱਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਧਰਨੇ ਵਿੱਚ ਨਿਰੰਜਣ ਸਿੰਘ ਝੱਬਰ, ਕਾਮਰੇਡ ਕੇਵਲ ਸਿੰਘ ਅਕਲੀਆ, ਚਰਨਜੀਤ ਸਿੰਘ ਮਾਖਾ, ਮਲਕੀਤ ਸਿੰਘ ਐਮ.ਸੀ. ਜੋਗਾ, ਗੁਰਨਾਮ ਸਿੰਘ ਬੁਰਜ ਹਰੀ, ਰਾਜੀਵ ਭੋਲਾ, ਜਗਸੀਰ ਜੋਗਾ, ਇੰਦਰਜੀਤ ਜੋਗਾ, ਬਲਵੀਰ ਸਿੰਘ ਅਤਲਾ, ਕਰਨੈਲ ਸਿੰਘ ਅਤਲਾ, ਗੁਰਜੰਟ ਸਿੰਘ ਅਕਲੀਆ, ਅੰਗਰੇਜ਼ ਸਿੰਘ ਰੱਲਾ, ਸੁਖਦੇਵ ਸਿੰਘ ਉ¤ਭਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ ਸਾਬਕਾ ਸਰਪੰਚ, ਭੁਪਿੰਦਰ ਸਿੰਘ ਅਕਲੀਆ, ਜਗਦੀਪ ਸਿੰਘ ਮੈਂਬਰ, ਨਾਜਮ ਸਿੰਘ, ਗੁਰਤੇਜ ਸਿੰਘ ਪੰਚ, ਪ੍ਰਕਾਸ ਸਿੰਘ ਮਾਖਾ ਤੇ ਵੱਡੀ ਗਿਣਤੀ ਵਿੱਚ ਹਲਕੇ ਦੀਆਂ ਔਰਤਾਂ ਤੇ ਕਾਂਗਰਸੀ ਆਗੂ ਤੇ ਵਰਕਰ ਸ਼ਾਮਲ ਸਨ।



