ਫਿਰੋਜ਼ਪੁਰ, 6 ਨਵੰਬਰ (ਵਿਜੇ ਕੱਕੜ)- ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੁਰੇ ਦੇਸ਼ ਵਿੱਚ ਸਵੱਛ ਭਾਰਤ ਦੀ ਮੁਹਿੰਮ ਜੋਰਾਂ ਨਾਲ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਫਿਰੋਜ਼ਪੁਰ ਦੀ ਬੇਦੀ ਕਲੌਨੀ ਦੇ ਲੋਕ ਸਬਜੀ ਮੰਡੀ ਦੇ ਦੁਕਾਨਦਾਰਾ ਵੱਲੋ ਕਲੌਨੀ ਦੇ ਨਾਲ ਲੱਗਦੇ ਮਾਰਕਿੱਟ ਕਮੇਟੀ ਦੇ ਖਾਲੀ ਪਏ ਪਲਾਟ ਵਿੱਚ ਕੂੜਾ ਕੱਰਕਟ ਅਤੇ ਗੱਲੀਆ ਸੱੜੀਆ ਸਬਜੀਆ ਦਾ ਕੱਚਰਾ ਸੁਟੱਣ ਨਾਲ ਬੇਦੀ ਕਲੌਨੀ ਦੇ ਵਾਸੀਆ ਦਾ ਜੀਨਾ ਮੁਹਾਲ ਹੋ ਰਿਹਾ ਹੈ।ਕਲੌਨੀ ਵਾਸੀਆ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਅਤੇ ਮਾਰਕਿੱਟ ਕਮੇਟੀ ਕੋਲ ਫਰਿਆਦ ਲੈ ਕੇ ਜਾ ਚੁਕੇ ਹਨ ਪਰ ਉਹਨਾਂ ਨੂੰ ਨਿਰਾਸਾ ਹੀ ਹਾਸਲ ਹੋਈ ਹੈ ।ਇਸ ਮੌਕੇ ਕਲੌਨੀ ਵਾਸੀ ਕੰਵਰਜੀਤ ਸਿੰਘ ਗਿੱਲ਼ ਨੇ ਦੱਸਿਆ ਕਿ ਮਾਰਕਿੱਟ ਕਮੇਟੀ ਦਾ ਇਹ ਪਲਾਟ ਲੰਮੇ ਸਮੇ ਤੋ ਖਾਲੀ ਪਿਆ ਹੈ ਜਿਸ ਵਿੱਚ ਮੰਡੀ ਦੇ ਲੋਕਾਂ ਵੱਲੋ ਹਰ ਰੋਜ ਗੱਲੀਆ ਸੜੀਆ ਸਬਜੀ ਅਤੇ ਗੰਦਗੀ ਨੂੰਇਸ ਪਲਾਟ ਵਿੱਚ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਸਾਡੇ ਆਲੇ ਦੁਆਲੇ ਗੰਦਗੀ ਦਾ ਆਲਮ ਨਜਰ ਆਉਦਾ ਹੈ ਅਤੇ ਜਿਸ ਨਾਲ ਸਾਡੇ ਘਰ ਵਿੱਚ ਮੱਖੀ ਮੱਛਰਾ ਦਾ ਭਰਮਾਰ ਹੋ ਰਹੀ ਹੈ ।ਇਸ ਗੰਦਗੀ ਨਾਲ ਭਾਰੀ ਬਦਬੂ ਦਾ ਸਾਹਮਣਾ ਕਰਨਾ ਪੈਦਾ ਹੈ। ਉਧਰ ਕਲੌਨੀ ਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਪਲਾਟ ਦੇ ਨਾਲ ਹੀ ਇੱਕ ਸਰਕਾਰੀ ਟੂਟੀ ਲੱਗੀ ਹੋਈ ਹੈ ਜਿਹੜੀ ਹਰ ਸਮੇ ਖੁਲੀ ਹੋਣ ਕਰੇ ਪਾਣੀ ਦਾ ਛੱਪੜ ਲੱਗਾ ਜਾਦਾ ਹੈ ਜਿਸ ਉਪਰ ਮੱਖੀ-ਮੱਛਰ ਬੈਠ ਰਹਿੰਦੇ ਹਨ ।ਕੁਝ ਦਿੱਨ ਪਹਿਲਾ ਇਸੇ ਹੀ ਜਗ੍ਹਾ ਤੇ ਡੇਂਗੂ ਦਾ ਲਾਰਵਾ ਵੀ ਦੇਖਣ ਨੂੰ ਮਿਲਿਆ ਸੀ।ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਸ ਪਲਾਟ ਦੀ ਗੰਦਗੀ ਇੱਕ ਵਾਰ ਪੁਰੀ ਤਰ੍ਹਾ ਸਾਫ ਕਰਾਈ ਜਾਵੇ ਅਤੇ ਅੱਗੇ ਤੋ ਇਸ ਪਲਾਟ ਵਿੱਚ ਗੰਦਗੀ ਸੁੱਟਣ ਤੋ ਆੜ੍ਹਤੀਆ ਅਤੇ ਸਬਜੀ ਵਿਕੇਰਤਾ ਨੂੰ ਰੋਕਿਆ ਜਾਏ।ਉਧਰ ਇਸ ਸੰਬਧ ਵਿੱਚ ਮਾਰਕਿੱਟ ਕਮੇਟੀ ਦੇ ਸੈਕਟਰੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾ ਉਹਨਾਂ ਨੇ ਦੱਸਿਆ ਕਿ ਇਹ ਪਲਾਟ ਪੈਕ ਹਾਊਸ ਬਣਾੳਣ ਲਈ ਰੱਖਿਆ ਗਿਆ ਹੈ ਲੇਕਿਨ ਫੰਡਾ ਦੀ ਕਮੀ ਦੇ ਚੱਲਦੇ ਪੈਕ ਹਾਊਸ ਦਾ ਨਿਰਮਾਣ ਨਹੀ ਹੋ ਸਕਿਆ।ਉਹਨਾਂ ਨੇ ਕਲੌਨੀ ਵਾਸੀਆ ਨੂੰ ਵਿਸ਼ਵਾਸ ਦਿਵਾਇਆ ਕੇ ਉਹ ਇਸ ਪਲਾਟ ਦੀ ਇੱਕ ਵਾਰੀ ਪੂਰੀ ਤਰ੍ਹਾ ਸਫਾਈ ਕਰਾਉਣਗੇ ਅਤੇ ਅੱਗੇ ਤੋ ਸਬਜੀ ਵਿਕਰੇਤਾ ਨੁੰ ਇੱਥੇ ਗੰਦ ਸੁਟਣ ਤੋ ਰੋਕਣ ਦੇ ਸੱਖਤ ਆਦੇਸ ਜਾਰੀ ਕਰਨਗੇ। ਇਸ ਮੌਕੇ ਸੁਭਾਸ਼ ਕੱਕੜ, ਵਿਕਾਸ, ਰਿਪਨ, ਮਨਜੀਤ ਸਿੰਘ, ਕਿੱਕਰ, ਮਿੰਟੀ ਮੱਗੂ ਆਦਿ ਕਲੌਨੀ ਵਾਸੀ ਹਾਜ਼ਰ ਸਨ।



