ਕੋਲਕਾਤਾ, 5 ਨਵੰਬਰ (ਪੀ. ਟੀ.)- ਕੋਲਕਾਤਾ ਤੋਂ ਛਪਣ ਵਾਲੇ ਹਿੰਦੀ ਅਖ਼ਬਾਰ ਪ੍ਰਭਾਤ ਖ਼ਬਰ ‘ਚ ਬੁ¤ਧਵਾਰ ਦਾੜ੍ਹੀ ਰ¤ਖਣ ਵਾਲਿਆਂ ਬਾਰੇ ਖ਼ਬਰ ਦਾ ਸਿ¤ਖਾਂ ਚ ਸਖ਼ਤ ਪ੍ਰਤੀਕਰਮ ਹੋਇਆ ਹੈ। ਇਥੋਂ ਦੇ ਸਿ¤ਖਾਂ ਨੇ ਖ਼ਬਰ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਆਰ.ਐਸ.ਐਸ ਅਤੇ ਸੰਘ ਪਰਿਵਾਰ ਵਲੋਂ ਫਿਰਕਿਆਂ ‘ਚ ਦਰਾਰ ਪਾਉਣ ਲਈ ਇਹੋ ਜਿਹੀਆਂ ਖ਼ਬਰਾਂ ਛਪਵਾਈਆਂ ਜਾ ਰਹੀ ਹਨ। ਐਪਰ ਮੀਡੀਆ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਯਾਦਗਾਰ ਸੰਮਤੀ ਦੇ ਕਨਵੀਨਰ ਸ.ਮਹਿੰਦਰ ਸਿੰਘ ਗਿ¤ਲ ਨੇ ਸਰਵੇ ਦੇ ਨਾਮ ਤੇ ਛਾਪੀ ਖ਼ਬਰ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਇਕ ਏਜੰਸੀ ਦੇ ਨਾਮ ਦੇ ਅਖ਼ਬਾਰ ਨੇ ਖ਼ਬਰ ਛਾਪੀ ਹੈ ਕਿ ਦਾੜ੍ਹੀ ਰ¤ਖਣ ਵਾਲੇ ਧੋਖੇਬਾਜ਼ ਅਤੇ ਰੂੜ੍ਹੀਵਾਦੀ ਹੁੰਦੇ ਹਨ ਅਤੇ ਦਾੜ੍ਹੀ ਰ¤ਖਣਾ ਸਿਹਤ ਲਈ ਹਾਨੀਕਾਰਕ ਹੈ।



