Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਖੂਨ ਦੇ ਰਿਸ਼ਤਿਆਂ ਲਈ ਜਾਇਦਾਦ ਦੇ ਤਬਾਦਲੇ ’ਤੇ ਰਜਿਸਟਰੇਸ਼ਨ ਫੀਸ ਖਤਮ

Share this story

ਚੰਡੀਗੜ੍ਹ, 5 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਅ¤ਜ ਇਕ ਵ¤ਡਾ ਲੋਕ ਪ¤ਖੀ ਫੈਸਲਾ ਲੈਂਦਿਆਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਦੇ ਤਬਾਦਲੇ ਤੋਂ ਮੁਕੰਮਲ ਰਜਿਸਟਰੇਸ਼ਨ ਫੀਸ ਤੁਰੰਤ ਪ੍ਰਭਾਵ ਨਾਲ ਖਤਮ ਕਰਦਿਆਂ ਰਾਜ ਦੇ ਅਜਿਹੇ ਹਜ਼ਾਰਾਂ ਲਾਭਪਾਤਰੀਆਂ ਨੂੰ ਇਕ ਵ¤ਡੀ ਰਾਹਤ ਦਿ¤ਤੀ ਹੈ। ਪਰਿਵਾਰਾਂ ਨੂੰ ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਜਿਵੇਂਕਿ ਪੁ¤ਤਰ-ਧੀ, ਪਿਤਾ-ਮਾਤਾ, ਭੈਣ –ਭਰਾ ਅਤੇ ਪੋਤਰੀ-ਪੋਤਰੇ ਦਰਮਿਆਨ ਜਾਇਦਾਦ ਦੇ ਕਾਨੂੰਨ ਤਬਾਦਲੇ ਲਈ ਪਰਿਵਾਰਾਂ ਨੂੰ ਉਤਸ਼ਾਹਤ ਕਰਨ ਹਿ¤ਤ ਪੰਜਾਬ ਸਰਕਾਰ ਨੇ ਅਜਿਹੇ ਤਬਾਦਲਿਆਂ ਲਈ ਸਮਾਜਿਕ ਸੁਰ¤ਖਿਆ ਫੰਡ, ਸਮਾਜਿਕ ਬੁਨਿਆਦੀ ਢਾਂਚਾ ਫੰਡ ਅਤੇ ਅਸਟਾਮ ਡਿਉਟੀ ਨੂੰ ਵੀ ਖਤਮ ਕਰ ਦਿ¤ਤਾ ਹੈ ਅਤੇ ਇਸ ਸਬੰਧੀ ਲੋੜੀਂਦੀ ਨੋਟੀਫਿਕੇਸ਼ਨ ਜ਼ਾਰੀ ਕਰ ਦਿ¤ਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦਸਿਆ ਕਿ ਇਹ ਫੈਸਲਾ ਰਾਜ ਸਰਕਾਰ ਦੇ ਲੋਕਾਂ ਨੂੰ ਜਾਇਦਾਦ ਦੀ ਕਾਨੂੰਨੀ ਰਜਿਸਟਰੇਸ਼ਨ ਵ¤ਲ ਪ੍ਰੇਰਿਤ ਕਰਨ ਦੀ ਇ¤ਛਾ ਮੁਤਾਬਿਕ ਕੀਤਾ ਗਿਆ ਹੈ ਤਾਂ ਜੋਲੋਕ ਕੋਈ ਹੋਰ ਢੰਗ ਨਾਂ ਆਪਣਾਉਣ ਜਿਨ੍ਹਾਂ ਕਾਰਨ ਅ¤ਗੇ ਪਰਿਵਾਰਿਕ ਵਿਵਾਦ ਪੈਦਾ ਹੋਣ। ਉਨ੍ਹਾਂ ਕਿਹਾ ਕਿ ਮੁ¤ਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਮਾਲ ਮੰਤਰਾਲੇ ਦੀ ਇਸ ਲੋਕ ਪ¤ਖੀ ਫੈੇਸਲੇ ਲਈ ਅਗਵਾਈ ਕੀਤੀ ਗਈ ਹੈ।ਸ. ਮਜੀਠੀਆ ਨੇ ਦਸਿਆ ਕਿ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਅਜਿਹੇ ਤਬਾਦਲਿਆਂ ਮੌਕੇ ਇਕ ਵੀ ਪੈਸਾ ਖਰਚ ਨਾ ਹੋਣ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ।

WRITTEN BY