Skip to content
Independent perspectives. Global stories.
BREAKING

ਕੈਨੇਡਾ ’ਚ ਪਹਿਲੀ ਵਾਰ ਅੰਮ੍ਰਿਤਧਾਰੀ ਸਿੱਖ ਰੱਖਿਆ ਮੰਤਰੀ ਬਣਿਆ

Share this story

ਟੋਰਾਂਟੋ, 5 ਨਵੰਬਰ (ਪੀ. ਟੀ. ਬਿਉਰੋ)- ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਸ਼ਾਨਦਾਰ ਜਿ¤ਤ ਹਾਸਿਲ ਕਰਨ ਪਿ¤ਛੋਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ 23ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁ¤ਕ ਲਈ ਹੈ।ਮੰਤਰੀ ਮੰਡਲ ਵਿੱਚ ਉਨ੍ਹਾਂ ਨੇ 4 ਪੰਜਾਬੀਆਂ ਨੂੰ ਸ਼ਾਮਿਲ ਕੀਤਾ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਦਾ ਮਾਣ ਸੰਸਾਰ ਭਰ ਵਿੱਚ ਉ¤ਚਾ ਹੋ ਗਿਆ ਹੈ। ਗਵਰਨਰ ਜਨਰਲ ਡੇਵਿਡ ਜੌਹਨਸਟਨ ਦੀ ਹਾਜ਼ਰੀ ਵਿ¤ਚ ਸ੍ਰੀ ਟਰੂਡੋ ਨੇ ਅਹੁਦੇ ਦੀ ਸਹੁੰ ਚੁ¤ਕੀ ਜਿਸ ਉਪਰੰਤ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਪੰਜਾਬ ਮੂਲ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸ¤ਜਣ, ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਚ¤ਗਰ ਮੰਤਰੀ ਬਣਾਏ ਗਏ ਹਨ। ਸ. ਅਮਰਜੀਤ ਸਿੰਘ ਸੋਹੀ ਨੂੰ ਮੁਢਲੇਢਾਂਚੇ ਅਤੇ ਭਾਈਚਾਰਿਆਂ ਬਾਰੇ ਮੰਤਰੀ ਬਣਾਇਆ ਗਿਆ ਹੈ। ਸ. ਹਰਜੀਤ ਸਿੰਘ ਸ¤ਜਣ ਨੂੰ ਕੈਨੇਡਾ ਦੇ ਪਹਿਲੇ ਸਿ¤ਖ ਰ¤ਖਿਆ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਸ. ਸ¤ਜਣਸਿ¤ਖ ਆਗੂ ਤੇ ਕੈਨੇਡੀਅਨ ਸਿੰਘ ਸਭਾ ਗੁਰਦੁਆਰਾ ਸਰੀ ਦੇ ਪ੍ਰਧਾਨ ਸ. ਕੁੰਦਨ ਸਿੰਘ ਸ¤ਜਣ ਦੇ ਸਪੁ¤ਤਰ ਹਨ। ਉਨ੍ਹਾਂ ਨੂੰ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ ‘ਤੇ ਫੌਜੀ ਜਰਨੈਲ ਦੇ ਅਹੁਦੇ ਤੋਂ ਛੁ¤ਟੀ ਲੈ ਕੇ ਰਾਜਨੀਤੀ ‘ਚ ਉਤਾਰਿਆ ਸੀ। ਨਵਦੀਪ ਸਿੰਘ ਬੈਂਸ ਨੂੰ ਵਿਗਿਆਨ ਤੇ ਆਰਥਿਕ ਵਿਕਾਸ ਬਾਰੇ ਮੰਤਰੀ ਬਣਾਇਆ ਗਿਆ ਹੈ। ਜਸਟਿਨ ਟਰੂਡੋ ਦੇ ਨਜ਼ਦੀਕੀਆਂ ਵਜੋਂ ਜਾਣੇ ਜਾਂਦੇ ਸ. ਬੈਂਸ ਲਿਬਰਲ ਪਾਰਟੀ ਦੇ ਨੀਤੀ ਘਾੜਿਆਂ ‘ਚ ਸ਼ਾਮਿਲ ਰਹੇ ਹਨ। ਉਂਟਾਰੀਓ ਤੋਂ ਵਾਟਰਲੂ ਤੋਂ ਚੋਣ ਜਿ¤ਤੀ ਬਰਦੀਸ਼ ਕੌਰ ਚ¤ਗਰ ਨੂੰ ਲਘੂ ਕਾਰੋਬਾਰ ਅਤੇ ਸੈਰ ਸਪਾਟਾ ਮੰਤਰੀ ਬਣਾਇਆ ਗਿਆ ਹੈ। ਬਰਦੀਸ਼ ਕੌਰ ਚ¤ਗਰ ਕੈਨੇਡਾ ਦੀ ਮੰਤਰੀ ਬਣਨ ਵਾਲੀ ਪਹਿਲੀ ਪੰਜਾਬੀ ਔਰਤ ਹੈ।

WRITTEN BY