ਚੰਡੀਗੜ੍ਹ, 4 ਨਵੰਬਰ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ, ਰਾਈ ਜਿਲਾ ਸੋਨੀਪਤ ਵਿਚ 13,802 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 341 ਕਿਲੋਮੀਟਰ ¦ਬੀ ਤਿੰਨ ਰਾਜ ਮਾਰਗੀ ਪਰਿਯੋਜਨਾਵਾਂ ਦੀ ਨੀਂਹ ਪੱਥਰ ਰੱਖਣਗੇ। ਇੰਨ੍ਹਾਂ ਪਰਿਯੋਜਨਾਵਾਂ ਵਿਚ ਪੱਛਮੀ ਪੇਰਿਫੇਰਿਯਲ ਐਕਸਪ੍ਰੈਸ ਵੇ ਪਰਿਯੋਜਨਾ, ਸਾਬਕਾ ਪੈਰਿਫੇਰਿਯਲ ਐਕਸਪ੍ਰ²ੈਸ ਵੇ ਪਰਿਯੋਜਨਾ ਅਤੇ ਮੁਕਾਬਰਾ ਚੌਕ (ਦਿੱਲੀ) ਤੋਂ ਪਾਣੀਪਤ ਤਕ ਰਾਜ ਮਾਰਗੀ ਹਿੱਸਾ ਨੂੰ 8 ਮਾਰਗੀ ਕਰਨਾ ਸ਼ਾਮਿਲ ਹੈ। ਇਸ ਮੌਕੇ ’ਤੇ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਅਤੇ ਜਹਾਜਰਾਣੀ ਮੰਤਰੀ ਨਿਤਿਨ ਗੜਕਰੀ, ਕੇਂਦਰੀ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਬਿਰੇਂਦਰ ਸਿੰਘ, ਕੇਂਦਰ ਵਿਗਿਆਨ ਤੇ ਤਕਨਾਲੋਜੀ ਅਤੇ ਭੌਂ-ਵਿਗਿਆਨ ਮੰਤਰੀ ਡਾ. ਹਰਸ਼ਵਰਧਨ, ਕੇਂਦਰੀ ਵਿਦੇਸ਼ ਰਾਜ ਮੰਤਰੀ ਜਰਨਲ (ਸੇਵਾਮੁਕਤ) ਵੀ.ਕੇ.ਸਿੰਘ, ਕੇਂਦਰੀ ਆਯੋਜਨਾ ਅਤੇ ਰੱਖਿਆ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕੇਂਦਰ ਸਭਿਆਚਾਰਕ, ਸੈਰ-ਸਪਾਟਾ ਅਤੇ ਹਵਾਬਾਜੀ ਰਾਜ ਮੰਤਰੀ ਡਾ.ਮਹੇਸ਼ ਸ਼ਰਮਾ, ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਅਤੇ ਜਹਾਜਰਾਣੀ ਰਾਜ ਮੰਤਰੀ ਰਾਧਾਕ੍ਰਿਸ਼ਣ ਪੀ, ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਪਾਲ, ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਯੂ, ਹਰਿਆਣਾ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਹਰਿਆਣਾ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀਮਤੀ ਕਵਿਤਾ ਜੈਨ, ਸੋਨੀਪਤ ਦੇ ਸਾਂਸਦ ਰਮੇਸ਼ ਕੌਸ਼ਿਕ ਅਤੇ ਰਾਈ ਦੇ ਵਿਧਾਇਕ ਜੈ ਤੀਰਥ ਵੀ ਹਾਜ਼ਿਰ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 136 ਕਿਲੋਮੀਟਰ ¦ਬੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ਨੂੰ ਪੱਛਮੀ ਪੇਰਿਫੇਰਿਅਲ ਐਕਸਪ੍ਰੈ ਵੇ ਪਰਿਯੋਜਨਾ ਵੱਜੋਂ ਜਾਣਿਆ ਜਾਂਦਾ ਹੈ। ਇਹ ਆਪਣੇ ਦੱਖਣ ਜਿਲ੍ਹਿਆਂ ਗੁੜਗਾਉਂ, ਫਰੀਦਾਬਾਦ ਅਤੇ ਪਲਵਲ ਦੇ ਨਾਲ ਉ¤ਤਰੀ ਹਰਿਆਣਾ ਨੂੰ ਉ¤ਚ ਤੇਜ ਸੰਪਰਕ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜ ਜਿਲ੍ਹਿਆਂ ਸੋਨੀਪਤ, ਝੱਜਰ, ਗੁੜਗਾਉਂ, ਮੇਵਾਤ ਅਤੇ ਪਲਵਲ ਵਿਚ ਫੈਲੀ ਇਸ ਪਰਿਯੋਜਨਾ ਨੂੰ 4000 ਕਰੋੜ ਰੁਪਏ ਦੀ ਕੁਲ ਲਾਗਤ ਨਾਲ ਪੂਰਾ ਕੀਤਾ ਜਾਵੇਗਾ ਅਤੇ ਕੌਮੀ ਰਾਜਧਾਨੀ ਖੇਤਰ ਦਿੱਲੀ ਵਿਚ ਭੀੜ ਘੱਟ ਕਰਨ ਵਿਚ ਮਦਦ ਕਰੇਗੀ, ਕਿਉਂਕਿ ਦੇਸ਼ ਦੇ ਉ¤ਤਰ ਹਿੱਸਿਆਂ ਤੋਂ ਹੋਰ ਖੇਤਰਾਂ ਲਈ ਆਵਾਜਾਈ ਨੂੰ ਇਸ ਖੇਤਰ ਤੋਂ ਗੁਜਰਨ ਦੀ ਲੋਂੜ ਨਹੀਂ ਹੋਵੇਗੀ ਅਤੇ ਇਸ ਤਰ੍ਹਾਂ, ਪ੍ਰਦੂਸ਼ਣ ਵਿਚ ਵਰਣਨਯੋਗ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਜਨਵਰੀ, 2006 ਵਿਚ ਕੇ.ਐਮ.ਪੀ. ਐਕਸਪ੍ਰੈਸ ਵੇ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਜੁਲਾਈ, 2009 ਤਕ ਪੂਰਾ ਕੀਤਾ ਜਾਣਾ ਨਿਰਧਾਰਿਤ ਸੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਨੇ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ, ਉਦਮਿਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਹਾਲ ਹੀ ਵਿਚ ਸ਼ੁਰੂ ਕੀਤੀ ਗਈ, ਨਵੀਂ ਉਦਮ ਪ੍ਰੋਤਸਾਹਨ ਨੀਤੀ, 2015 ਅਤੇ ਡਿਜਿਟਲ ਹਰਿਆਣਾ ਅਤੇ ਇਜ ਆਫ ਡੂਇੰਗ ਬਿਜਨੈਸ ਲਈ ਚੁੱਕੇ ਗਏ ਕਦਮਾਂ ਦੇ ਨਾਲ ਆਪਣੀ ਸੰਪਦਾ ਪ੍ਰਬੰਧਨ ਪ੍ਰਕ੍ਰਿਆ, 2015 ਵੀ ਸ਼ੁਰੂ ਕੀਤੀ ਹੈ।



