ਫਰੀਦਕੋਟ, 4 ਨਵੰਬਰ (ਗੁਰਜੀਤ ਰੋਮਾਣਾ)- ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਮਾਮਲੇ ਦੇ ਸਬੰਧ ਵਿਚ ਬਹਿਬਲ ਕਲ੍ਹਾ ਦੇ ਧਰਨੇ ਦੁਰਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ, ਪਿੰਡ ਨਿਆਮੀਵਾਲਾ (ਬਹਿਬਲ ਖੁਰਦ) ਦੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਨਾਲ ਦੁਖ ਸਾਝਾ ਕਰਨ ਤੇ ਜ਼ਖਮੀ ਵਿਅਕਤੀਆਂ ਦਾ ਹਾਲ-ਚਾਲ ਪੁ¤ਛਣ ਲਈ ਅ¤ਜ ਸਵੇਰੇ 7 ਵਜੇ ਦੇ ਕਰੀਬ ਕਾਂਗਰਸ ਹਾਈ ਕਮਾਂਡ ਦੇ ਮੀਤ ਪ੍ਰਧਾਨ ਸ੍ਰੀ ਰਹੁਲ ਗਾਂਧੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਹ ਜਾਣਕਾਰੀ ਪ੍ਰੈ¤ਸ ਕਾਨਫਰੰਸ ਦੋਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਸ.ਪ੍ਰਤਾਪੁ ਸਿੰਘ ਬਾਜਵਾ ਨੇ ਦਿ¤ਤੀ ਉਨਾਂ ਦ¤ਸਿਆ ਕਿ ਉਹ ਉਕਤ ਪਿੰਡਾਂ ਦੇ ਲੋਕਾਂ ਨਾਲ ਸ¤ਥਾਂ ਵਿਚ ਬੈਠ ਕੇ ਗ¤ਲਬਾਤ ਕਰਨਗੇ
ਤੇ ਉਨਾਂ ਤੋਂ ਕਿਸਾਨੀ ਨਾਲ ਸਬੰਧਤ ਤੇ ਪੰਜਾਬ ਦੇ ਮੋਜੂਦਾ ਹਾਲਾਤਾਂ ਦੀ ਜਾਣਕਾਰੀ ਉਨਾਂ ਦੀ ਜੁਬਾਨੀ ਸੁਣਨਗੇ, ਉਨਾਂ ਦ¤ਸਿਆ ਕੇ ਉਪਰੰਤ ਉਹ ਬਠਿੰਡਾ ਜਿਲੇ ਨਾਲ ਸਬੰਧਤ ਨਰਮੇ ਦੀ ਮਾਰ੍ਹ ਦੋਰਾਨ ਖੁਦਕੁਸ਼ੀਆਂ ਕਰ ਚੁ¤ਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਰਵਾਨਾਂ ਹੋ ਜਾਣਗੇ। ਇਸ ਸਮੇਂ ਉਨ੍ਹਾਂ ਪੰਜਾਬ ਸਰਕਾਰ ਨੂੰ ਸਾਰੇ ਮਾਮਲਿਆਂ ਲਈ ਸਿ¤ਧੇ ਤੌਰ ’ਤੇ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਅ¤ਜ ਚੌਧਵਾਂ ਬੇਅਦਬੀ ਦਾ ਮਾਮਲਾ ਪਿੰਡ ਮ¤ਲਕੇ ਵਿਖੇ ਸਾਹਮਣੇ ਆ ਗਿਆ ਹੈ ਪਰ ਮੌਜੂਦਾ ਸਰਕਾਰ ਕਿਸੇ ਵੀ ਮਾਮਲੇ ਚ ਸ਼ਾਮਲ ਅਸਲ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਬਜਾਏ ਬੇ-ਗੁਨਾਹ ਤੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ, ਉਨਾਂ ਮੁਖ ਮੰਤਰੀ ਤੇ ਉਪ ਮੁਖ ਮੰਤਰੀ ਦੋਨੋਂ ਪਿਉ ਪੁ¤ਤ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੋਣ ਦੀ ਬਜਾਏ ਇਕ ਵਾਰ ਵੀ ਦੁਖ ਦਾ ਪ੍ਰਗਟਾਵਾ ਕਰਨ ਨਹੀਂ ਪਹੁੰਚੇ। ਇਸ ਸਮੇਂ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਧੰਨਜੀਤ ਸਿੰਘ ਧਨੀ ਵਿਰਕ, ਅਭੈਪ੍ਰਤਾਪ ਬੰਟੀ ਸੇਖੋਂ, ਲਖਵੰਤ ਮਹਾਸ਼ਾ ਸਾਬਕਾ ਚੇਅਰਮੈਨ, ਅਮਿਤ ਜੁਗਨੂੰ, ਜਸਵਿੰਦਰ ਸਿ¤ਖਾਂ ਵਾਲਾ, ਗੁਰਸੇਵਕ ਅਹਿਲ, ਵਿਨੋਦ ਮੈਣੀ ਸਮੇਤ ਵ¤ਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।



