Skip to content
Independent perspectives. Global stories.
BREAKING

ਸਿੱਖਿਆ ਵਿਭਾਗ 11652 ਰੈਗੂਲਰ ਅਸਾਮੀਆਂ ਦੀ ਕਰੇਗਾ ਭਰਤੀ : ਡਾ. ਚੀਮਾ

Share this story

DaljitSinghCheema ਸਿੱਖਿਆ ਵਿਭਾਗ 11652 ਰੈਗੂਲਰ ਅਸਾਮੀਆਂ ਦੀ ਕਰੇਗਾ ਭਰਤੀ : ਡਾ. ਚੀਮਾ ਚੰਡੀਗੜ੍ਹ, 3 ਨਵੰਬਰ- ਪੰਜਾਬ ਦਾ ਸਿੱਖਿਆ ਵਿਭਾਗ 11652 ਅਸਾਮੀਆਂ ਦਾ ਜਲਦ ਭਰਤੀ ਕਰਨ ਜਾ ਰਿਹਾ ਹੈ ਜਿਸ ਤਹਿਤ ਇਕ ਹਫਤੇ ਅੰਦਰ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ। ਵੱਖ-ਵੱਖ ਕਾਡਰਾਂ ’ਤੇ ਕੀਤੀ ਜਾਣ ਵਾਲੀ ਇਸ ਭਰਤੀ ਦੀ ਪ੍ਰਕਿਰਿਆ ਮੌਜੂਦਾ ਸੈਸ਼ਨ ਦੌਰਾਨ ਮੁਕੰਮਲ ਕਰ ਲਈ ਜਾਵੇਗੀ ਤਾਂ ਜੋ ਅਗਲੇ ਵਿਦਿਅਕ ਸੈਸ਼ਨ ਤੋਂ ਪਹਿਲਾਂ ਨਵਾਂ ਭਰਤੀ ਸਟਾਫ ਖਾਲੀ ਸਕੂਲਾਂ ਵਿੱਚ ਤਾਇਨਾਤ ਕੀਤਾ ਜਾ ਸਕੇ। ਇਹ ਜਾਣਕਾਰੀ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਵੱਖ-ਵੱਖ ਕਾਡਰਾਂ ਲਈ 3953 ਅਸਾਮੀਆਂ ਭਰੀਆਂਗਈਆਂ ਸਨ ਅਤੇ ਹੁਣ 11652 ਅਸਾਮੀਆਂ ਦੀ ਨਵੀਂ ਭਰਤੀ ਨਾਲ ਸੂਬੇ ਦਾ ਕੋਈ ਵੀ ਸਕੂਲ ਅਧਿਆਪਕਾਂ ਦੀ ਲੋੜੀਂਦੀ ਜ਼ਰੂਰਤ ਤੋਂ ਸੱਖਣਾ ਨਹੀਂ ਰਹੇਗਾ। ਉਨ੍ਹਾਂ ਵੱਖ-ਵੱਖ ਕਾਡਰਾਂ ਲਈ ਕੀਤੀ ਜਾਣ ਵਾਲੀ ਭਰਤੀ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਵਿਭਾਗ ਵੱਲੋਂ 50 ਪ੍ਰਿੰਸੀਪਲ, 430 ਮੁੱਖ ਅਧਿਆਪਕ, 650 ਲੈਕਚਰਾਰ, 7000 ਮਾਸਟਰ ਕਾਡਰ ਦੇ ਅਧਿਆਪਕਾਂ ਤੇ 3522 ਪ੍ਰਾਇਮਰੀ ਅਧਿਆਪਕ ਨਵੇਂ ਭਰਤੀ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਮਾਸਟਰ ਕਾਡਰ ਅਤੇ ਪ੍ਰਾਇਮਰੀ ਅਧਿਆਪਕਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਪਾਸ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਹ ਭਰਤੀ ਰੈਗੂਲਰ ਆਧਾਰ ’ਤੇ ਹੋਵੇਗੀ।ਡਾ.ਚੀਮਾ ਨੇ ਦੱਸਿਆ ਕਿ ਭਰਤੀ ਸਬੰਧੀ ਇਕ ਹਫਤੇ ਅੰਦਰ ਇਸ਼ਤਿਹਾਰ ਜਾਰੀ ਹੋ ਜਾਵੇਗਾ ਜਿਸ ਵਿੱਚ ਵਿਸਥਾਰ ਵਿੱਚ ਯੋਗਤਾ, ਭਰਤੀ ਪ੍ਰਕਿਰਿਆ, ਨਿਯਮ ਆਦਿ ਦੱਸੇ ਜਾਣਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਹਰ ਸਾਲ ਨਿਰੰਤਰ ਭਰਤੀ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਧੀਨ ਭਰਤੀ ਡਾਇਰੈਕਟੋਰੇਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਡਾਇਰੈਕੋਰੇਟ 11652 ਅਸਾਮੀਆਂ ਦੀ ਭਰਤੀ ਨੂੰ ਘੱਟੋ-ਘੱਟ ਸਮੇਂ ਸਿਰੇ ਚਾੜ੍ਹਨ ਲਈ ਸਹਾਈ ਸਿੱਧ ਹੋਵੇਗਾ।

WRITTEN BY