Skip to content
Independent perspectives. Global stories.
BREAKING

ਆਪ ਮਾਨਸਾ ਵੱਲੋਂ ਕੇਜਰੀਵਾਲ ਨੂੰ ਭੇਜਿਆ ਧੰਨਵਾਦ ਪੱਤਰ

Share this story

ਮਾਨਸਾ, 2 ਨਵੰਬਰ (ਅਨੂਪ ਸਿੰਘ ਖਾਲਸਾ)- ਮਾਨਸਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਨੇ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਂਜਰੀਵਾਲ ਦੇ 1984 ਦੇ ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਦੇ ਚੈਕ ਜੋ ਕਿ 1332 ਪਰਿਵਾਰਾਂ ਨੂੰ ਦੇ ਦਿੱਤੇ ਗਏ ਹਨ ਅਤੇ ਬਾਕੀ ਤਕਰੀਬਨ ਲਗਭਗ 1200 ਪਰਿਵਾਰਾਂ ਦੀ ਸਨਾਖਤ ਲਈ ਦਿੱਲੀ ਵਿੱਚ ਅਲੱਗ ਅਲੱਗ ਥਾਵਾਂ ਤੇ 10 ਕੈਂਪ ਲਗਾ ਕੇ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਲਈ ਧੰਨਵਾਦ ਪੱਤਰ ਲਿਖ ਕੇ ਅਰਵਿੰਦ ਕੇਂਜਰੀਵਾਲ ਸਾਹਿਬ ਨੂੰ ਭੇਜਿਆ ਗਿਆ। ਇਸ ਧੰਨਵਾਦ ਪੱਤਰ ਵਿੱਚ ਮਾਨਯੋਗ ਅਰਵਿੰਦ ਕੇਂਜਰੀਵਾਲ ਸਰਕਾਰ ਦੀ ਸਲਾਘਾ ਕਰਦੇ ਹੋਏ ਲਿਖਿਆ ਗਿਆ ਕਿ ਦਿੱਲੀ ਰਾਜ ਸਰਕਾਰ ਜਿਸ ਦੇ ਸੀਮਤ ਆਰਥਿਕ ਵਸੀਲਿਆਂ ਦੇ ਹੁੰਦੇ ਹੋਏ ਵੀ ਲਗਭਗ 2600 ਪਰਿਵਾਰਾਂ ਨੂੰ 5 ਲੱਖ ਰੁਪਏ ਹਰ ਪਰਿਵਾਰ ਦੇ ਹਿਸਾਬ ਨਾਲ ਦਿੱਤਾ ਜਾਣਾ ਦਿੱਲੀ ਰਾਜ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਨਾਲ ਸਿੱਖ ਮਨਿਉਰਟੀ ਦੀਆਂ ਭਾਵਨਾਵਾਂ ਦੀ ਕਦਰ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੀ ਹੈ ਕਿਉਂਕਿ ਪਿਛਲੇ 31 ਸਾਲਾਂ ਵਿੱਚਕਿਸੇ ਵੀ ਸਰਕਾਰ ਨੇ ਦਿੱਲੀ ਦੰਗਾ ਪੀੜਤਾ ਦੀ ਕੋਈ ਸਾਰ ਨਹੀਂ ਲਈ। ਇਹ ਧੰਨਵਾਦ ਪੱਤਰ ਅਰਵਿੰਦ ਕੇਂਜਰੀਵਾਲ ਤੱਕ ਪਹੁੰਚਾਉਣ ਲਈ ਗੁਰਲਾਭ ਸਿੰਘ ਮਾਹਲ ਐਡਵੋਕੇਟ ਜੋਨਲ ਇੰਚਾਰਜ ਲੀਗਲ ਸੈਲ ਬਠਿੰਡਾ ਨੂੰ ਦਿੱਤਾ ਗਿਆ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਲੀਗਲ ਸੈਲ ਬਠਿੰਡਾ ਜੋਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਸਰਕਾਰ ਸਾਰੀਆਂ ਮਨਿਉਰਟੀਆਂ ਅਤੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਅੱਗੇ ਵਧ ਰਹੀ ਹੈ ਅਤੇ ਆਪਣੇ ਸੀਮਿਤ ਵਸੀਲਿਆਂ ਦੇ ਹੁੰਦੇ ਹੋਏ ਵੀ ਪਹਿਲਾ ਕਿਸਾਨਾਂ 40 ਹਜਾਰ ਰੁਪਏ ਦੇ ਹਿਸਾਬ ਨਾਲ ਮੁਆਵਜਾ ਦੇ ਕੇ ਅਤੇ ਹੁਣ 31 ਸਾਲਾਂ ਤੋਂ ਨਿਆ ਲਈ ਭਟਕ ਰਹੇ 84 ਦੰਗਾਂ ਪੀੜਤਾਂ ਨੂੰ ਉਚਿਤ ਮੁਆਵਜਾ ਦੇ ਕੇ ਉਹਨਾਂ ਦੇ ਨਾਲ ਖੜੇ ਹੋਣ ਦਾ ਸਬੂਤ ਦੇ ਰਹੀ ਹੈ ਅਤੇ ਜਿਸ ਆਸਾਵਾਂ ਨਾਲ ਲੋਕਾਂ ਨੇ ਦਿੱਲੀ ਵਿੱਚ ਕੇਂਜਰੀਵਾਲ ਸਾਹਿਬ ਨੂੰ ਦੁਆਰਾ ਮੁੱਖ ਮੰਤਰੀ ਬਣਾਇਆ ਹੈ। ਉਹਨਾਂ ਆਸਾਵਾਂ ਦੀ ਪੂਰਤੀ ਕਰ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਪੰਜਾਬ ਵਿੱਚ ਅਕਾਲੀ ਦਲ ਜੋ ਆਪਣੇ ਆਪ ਨੂੰ ਸਿੱਖ ਹਿਤੈਸੀ ਦੱਸਦਾ ਹੈ ਉਸਨੇ 31 ਸਾਲਾਂ ਵਿੱਚ 84 ਦੰਗੇ ਪੀੜਤਾਂ ਲਈ ਕੁਝ ਨਹੀਂ ਕੀਤਾ ਜਦ ਕਿ ਉਹ ਕਈ ਵਾਰ ਸੈਂਟਰ ਵਿੱਚ ਅਤੇ ਪੰਜਾਬ ਵਿੱਚ ਸਰਕਾਰ ਵਿੱਚ ਰਹੇ ਹਨ। ਹੁਣ ਪੰਜਾਬ ਵਿੱਚ ਇੱਥੋ ਤੱਕ ਹਾਲਾਤ ਹੋ ਗਏ ਹਨ ਕਿ ਪੰਜਾਬ ਦੇ ਸਿੱਖ ਰਾਗੀ ਅਤੇ ਪ੍ਰਚਾਰਕ ਸਿੱਖਾਂ ਵਿਰੋਧੀ ਕਤਲਿਆਮ ਲਈ ਖੂਨ ਦੇ ਕਟੋਰੇ ਭਰ ਭਰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਪੇਸ਼ ਕਰ ਰਹੇ ਹਨ ਅਤੇ ਪੰਜਾਬ ਵਿੱਚ ਆਪਣੀਆਂ ਮੰਗਾਂ ਲਈ ਸੜਕਾਂ ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਪਰ ਦਿੱਲੀ ਵਿੱਚ ਅਰਵਿੰਦ ਕੇਂਜਰੀਵਾਲ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਸਰਕਾਰ ਦੀ ਇੱਛਾ ਸ਼ਕਤੀ ਹੋਵੇ ਤਾਂ ਉਹ ਸੀਮਿਤ ਵਸੀਲਿਆਂ ਨਾਲ ਵੀ ਵਧੀਆ ਢੰਗ ਨਾਲ ਸਰਕਾਰ ਚਲਾ ਕੇ ਆਪਣੇ ਮੈਨੀਫੈਸਟੋ ਵਿੱਚ ਲਿਖੇ ਵਾਅਦਿਆਂ ਦੀ ਪੂਰਤੀ ਕਰ ਸਕਦੀ ਹੈ। ਇਸ ਸਮੇਂ ਬਾਬੂ ਸਿੰਘ ਮਾਨ ਸੀਨੀਅਰ ਐਡਵੋਕੇਟ, ਸਹਿਜਪਾਲ ਐਡਵੋਕੇਟ ਮੰਡੇਰ, ਰਵਿੰਦਰ ਸਿੰਘ ਢੈਪਈ, ਦੀਪਇੰਦਰ ਆਹਲੂਵਾਲੀਆ, ਉਂਮਕਾਰ ਸਿੰਘ ਮਿੱਤਲ, ਜਸਵੰਤ ਸਿੰਘ ਗਰੇਵਾਲ, ਅਵਤਾਰ ਸਿੰਘ ਪੰਧੇਰ, ਕੁਲਦੀਪ ਸਿੰਘ ਐਡਵੋਕੇਟ, ਰੋਹਿਤ ਸਿੰਗਲਾ ਐਡਵੋਕੇਟ, ਦਲਵੀਰ ਸਿੰਘ ਐਡਵੋਕੇਟ, ਗੁਰਦਾਸ ਸਿੰਘ ਮਾਨ ਐਡਵੋਕੇਟ, ਮਨਿੰਦਰ ਸਿੰਘ ਅਕਲੀਆ, ਹਰਪ੍ਰੀਤ ਸਿੰਘ ਭੈਣੀ ਬਾਘਾ, ਧਰਵਿੰਦਰ ਸਿੰਘ ਸਰਾਂ, ਅੰਗਰੇਜ਼ ਸਿੰਘ ਕਲੇਰ, ਕੁਲਵਿੰਦਰ ਸਿੰਘ ਭੀਖੀ ਆਦਿ ਐਡਵੋਕੇਟ ਹਾਜ਼ਰ ਸਨ।

WRITTEN BY