Skip to content
Independent perspectives. Global stories.
BREAKING

ਬਾਦਲਾਂ ਦੀਆਂ ਨੀਤੀਆਂ ਨੇ ਕਿਸਾਨਾਂ ਦੇ ਮੰਡੀਆਂ ਵਿੱਚ ਡੇਰੇ ਲਗਵਾਏ : ਐਡਵੋਕੇਟ ਵਿੱਕੀ

Share this story

ਮਾਨਸਾ, 2 ਨਵੰਬਰ (ਅਮਰਜੀਤ ਸਿੰਘ)- ਸਮੇਂ ਸਮੇਂ ਤੇ ਹਲਕਾ ਮਾਨਸਾ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਉਹਨਾਂ ਦੀ ਹੋ ਰਿਹਾ ਆਰਥਿਕ ਅਤੇ ਮਾਨਸਿਕ ਸੋਸ਼ਣ ਨੂੰ ਮੀਡੀਆ ਰਾਹੀਂ ਪੰਜਾਬ ਦੇ ਲੋਕਾਂ ਅਤੇ ਸੂਬਾ ਸਰਕਾਰ ਤੱਕ ਪਹੁੰਚਾਉਣ ਵਿੱਚ ਲਗੇ ਜਿਲ੍ਰਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇਸ ਲੜੀ ਤਹਿਤ ਅੱਜ ਮਾਨਸਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਫ਼ਸਲ ਵੇਚਣ ਆਏ ਕਿਸਾਨਾਂ ਦਾ ਹਾਲ ਚਾਲ ਪੁੱਛਿਆ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਐਡਵੋਕੇਟ ਵਿੱਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਜੂਦਾ ਸਰਕਾਰ ਕਿਸਾਨੀ ਮਸਲਿਆਂ ਪ੍ਰਤੀ ਕੋਈ ਠੋਸ ਕਦਮ ਨਹੀਂ ਉਠਾ ਰਹੀਂ ਸਿਰਫ ਵੋਟਾਂ ਨੇੜੇ ਆ ਕੇ ਹੀ ਕਿਸਾਨਾਂ ਨ੍ਵੂੰ ਖੇਤੀ ਲਈ ਫਰੀ ਬਿਜਲੀ ਅਤੇ ਕੁਝ ਕੁ ਟਿਊਬੈਲਾਂ ਦੇ ਕੁਨੈਕਸਨ ਦੇ ਕੇ ਭੋਲੇ ਭਾਲੇ ਕਿਸਾਨ ਭਰਾਵਾਂ ਦੇ ਵੋਟ ਬੈਂਕ ਨੂੰ ਆਪਣੇ ਹਿੱਤਾਂ ਲਈ ਵਰਤਦੀ ਹੈ ਅਤੇ ਬਾਕੀ ਸਾਲ ਇਹਨਾਂ ਕਿਸਾਨਾਂ ਨੂੰ ਮੰਡੀਆਂ ਅਤੇ ਸੜਕਾ ਤੇ ਰੋਲਦੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਮੰਡੀਆਂ ਨੂੰ ਆਪਣਾ ਦੂਜਾ ਘਰ ਸਮਝ ਰਿਹਾ ਹੈ। 15-20 ਦਿਨ ਮੰਡੀਆਂ ਅੰਦਰ ਕਿਸਾਨ ਆਪਣੇ ਡੇਰੇ ਲਾਕੇ ਬੈਠਦੇ ਹਨ ਅਤੇ ਇਨ੍ਹੀ ਖੱਜਲ ਖੁਆਰੀ ਤੋਂ ਬਾਅਦ ਵੀ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਬਣਦਾ ਰੇਟ ਨਹੀਂ ਮਿਲਦਾ। ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ ਵਧੇਰੇ ਕਹਿ ਕੇ ਕਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਿਆ ਜਾਂਦਾ ਹੈ ਅਤੇ ਕਦੇ ਬਾਸਮਪਤੀ ਜਾਂ ਹਾਈਬੈਰਡ ਝੋਨਾ ਕਹਿ ਕੇ ਸਰਕਾਰ ਦੇ ਘੱਟੋ ਘੱਟ ਸਮਰਥਨ ਮੁੱਲ ਤੋਂ ਵੀ ਘੱਟ ਰੇਟ ਦਿੱਤਾ ਜਾਂਦਾ ਹੈ। ਕੋਈ ਸਰਕਾਰੀ ਗੈਰ ਸਰਕਾਰੀ ਏਜੰਸੀ ਕਿਸਾਨਾਂ ਦਾ ਝੋਨਾ ਨਹੀਂ ਖਰੀਦ ਰਹੀ ਅਤੇ ਅੱਜ ਪੰਜਾਬ ਦਾ ਕਸਾਨ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਐਡਵੋਕੇਟ ਵਿੱਕੀ ਨੇ ਦੱਸਿਆ ਕਿ ਅੱਜ ਪੰਜਾਬ ਦਾ ਕਿਸਾਨ ਪਹਿਲਾ ਨਰਮੇ ਦੀ ਫ਼ਸਲ ਬਰਬਾਦ ਹੋ ਜਾਣ ਕਰਕੇ ਅਤੇ ਹੁਣ ਝੋਨਾ ਦੀ ਫਸਲ ਮੰਡੀਆਂ ਵਿੱਚ ਰੁਲਣ ਕਰਕੇ ਵੱਡੀ ਆਰਥਿਕ ਮੱਦਹਾਲੀ ਤੋਂ ਗੁਜਰ ਰਿਹਾ ਹੈ।ਐਡਵੋਕੇਟ ਵਿੱਕੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕੇਂਦਰ ਕੋਲੋ ਕਿਸੇ ਵੱਡੇ ਰਾਹਤ ਪੈਕਿਜ ਦੀ ਮੰਗ ਕਰੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਫੌਰੀ ਰਾਹਤ ਮਿਲ ਸਕੇ ਹਰ ਦਿਨ ਮੰਡੀਆਂ ਵਿੱਚ ਕਦੇ ਕਿਸਾਨ ਅਤੇ ਆੜ੍ਹਤੀਏ ਤੇ ਕਦੇ ਆੜ੍ਹਤੀਏ ਅਤੇ ਪਸ਼ਾਸਨਿਕ ਅਧਿਕਾਰੀ ਆਪਸ ਵਿੱਚ ਉਝਲਦੇ ਦੇਖੇ ਜਾ ਸਕਦੇ ਹਨ।

WRITTEN BY