Skip to content
Independent perspectives. Global stories.
BREAKING

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਐਮ.ਪੀ.ਏ.ਪੀ ਵੱਲੋਂ ਨਿਖੇਧੀ

Share this story

ਭਗਤਾ ਭਾਈ ਕਾ, 31 ਅਕਤੂਬਰ (ਸਵਰਨ ਭਗਤਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਭਗਤਾ ਭਾਈ ਦੀ ਮੀਟਿੰਗ ਬਲਾਕ ਪ੍ਰਧਾਨ ਡਾ ਨਿਰਭੈ ਸਿੰਘ ਦੀ ਪ੍ਰਧਾਨ ਹੇਠ ਹੋਈ ਜਿਸ ਵਿੱਚ ਕਾਫੀ ਗਿਣਤੀ ਬਲਾਕ ਦੇ ਡਾਕਟਰ ਸਾਥੀਆ ਨੇ ਭਾਗ ਲਿਆ। ਜਿਸ ਦੌਰਾਨ ਪਿਛਲੇ ਦਿਨੀ ਫਰੀਦਕੋਟ ਦੇ ਪਿੰਡ ਬਗਰਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਕੀਤੀ ਬੇਅਬਦੀ ਦੀ ਅਤੇ ਕੋਟਕਪੂਰਾ ਤੇ ਪਿੰਡ ਬੁੱਟਰ ਵਿਖੇ ਸਾਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੀਆ ਸਿੱਖ ਸੰਗਤਾਂ ਤੇ ਪੁਲਸ ਵਲੋ ਕੀਤੇ ਲਾਠੀਚਾਰਜ ਤੇ ਗੋਲੀ ਕਾਂਡ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨਾ ਅਤਿ ਨਿੰਦਣਯੋਗ ਹੈ,ਉਨਾ ਸਰਕਾਰ ਤੋ ਮੰਗ ਕੀਤੀ ਕਿ ਬੇਅਦਬੀ ਕਰਨ ਵਾਲੇ ਸਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ। ਇਸ ਸਮੇ ਡਾ.ਬਲਦੇਵ ਸਿੰਘ ਭੋਡੀਪੁਰਾ, ਡਾ. ਜਗਜੀਤ ਸਿੰਘ ਨਿੱਕਾ ਪ੍ਰੈਸ ਸੈਕਟਰੀ, ਡਾ. ਗੁਰਚਰਨ ਸਿੰਘ ਰਾਮੂੰਵਾਲਾ, ਡਾ. ਕੁਲਵੰਤ ਸਿੰਘ, ਡਾ. ਐਸ.ਕੇ ਹਾਜਰਾ ਆਦਿ ਹਾਜਰ ਸਨ।

WRITTEN BY